ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਿੱਥੇ ਸਾਡੇ ਐਨ ਆਰ ਆਈ ਵੀਰ ਸਾਡੇ ਸੂਬੇ ਦੀ ਖੁਸ਼ਹਾਲੀ ਲਈ ਸਖਤ ਮਿਹਨਤ ਸਦਕਾ ਆਪਣੀ ਮਿਹਨਤ ਚੋ ਮਾਇਆ ਦਾ ਕੁੱਝ ਹਿੱਸਾ ਸਾਡੇ ਦੇਸ਼ ਲਈ ਵਰਤ ਰਹੇ ਹਨ ।ਉੱਥੇ ਹੀ ਸਾਡੇ ਦੇਸ ਅੰਦਰ ਇੰਨਾ ਨਾਲ ਮਾੜਾ ਹੋ ਰਿਹਾ ਹੈ,ਜਿਸ ਤਰਾਂ ਅਸੀ ਹਰ ਰੋਜ ਅਖਬਾਰਾ ਵਿੱਚ ਪੜ੍ਹਦੇ ਹਾਂ ਕਿ ਫਲਾਣੇ ਪਿੰਡ ਜਾਂ ਸ਼ਹਿਰ ਵਿੱਚ ਕੁੱਝ ਕੁ ਪੇੈਸਿਆ ਲਈ ਕੁੱਝ ਦਿਨਾਂ ਲਈ ਭਾਰਤ ਆਏ ਐਨ ਆਰ ਆਈ ਦੀ ਬੇਰਹਿਮੀ ਨਾਲ ਅਣਪਛਾਤੇ ਲੋਕਾਂ ਵੱਲੋਂ ਹੱਤਿਆਂ ਕਰ ਦਿੱਤੀ ਗਈ ਹੈ ਜਾਂ ਕਿਸੇ ਐਨ ਆਰ ਆਈ ਦੇ ਕੋਠੀ ਵਿੱਚ ਹੋਈ ਚੋਰੀ ਅਜਿਹੀਆ ਹੋ ਰਹੀਆ ਵਾਰਦਾਤਾ ਐਨ ਆਰ ਆਈ ਵੀਰਾਂ ਨੂੰ ਸੂਬੇ ਅੰਦਰ ਆਉਣ ਤੋਂ ਰੋਕਦੀਆ ਹਨ ।ਇਸੇ ਲੜੀ ਤਹਿਤ ਜਗਰਾਉ ਲਾਗਲੇ ਪਿੰਡ ਜੰਡੀ ਦੇ ਐਨ ਆਰ ਆਈ ਕੁਲਵਿੰਦਰਜੀਤ ਸਿੰਘ ਸਪੁੱਤਰ ਅਜੈਬ ਸਿੰਘ ਜੋ ਆਪਣੇ ਪਰਿਵਾਰ ਸਮੇਤ ਅਮਰੀਕਾ ਰਿਹ ਰਿਹਾ ਦੀ ਕੋਠੀ ਵਿੱਚ ਪਿੱਛਲੇ ਦਿਨੀ ਚੋਰੀ ਹੋਈ,ਇਸ ਦੀ ਜਾਣਕਾਰੀ ਦਿੰਦੇ ਹੋਏ ਘਰ ਦੀ ਸਾਂਭ ਸੰਭਾਲ ਕਰਨ ਵਾਲੇ ਲਾਗਲੇ ਪਿੰਡ ਦੇ ਚੰਨਣ ਸਿੰਘ ਬੰਗਸੀਪੁਰਾ ਨੇ ਦੱਸਿਆ ਕਿ ਦੀਵਾਲੀ ਕਰਕੇ ਉਹ ਇਸ ਕੋਠੀ ਵਿੱਚ ਆਏ ਤਾਂ ਕਿ ਸਾਫ ਸਫਾਈ ਹੋ ਸਕੇ ਪਰ ਜਦ ਉਹਨਾਂ ਸਫਾਈ ਕਰਨ ਲਈ ਘਰ ਦਾ ਦਰਵਾਜਾ ਖੋਲ੍ਹਿਆਂ ਤਾਂ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਘਰ ਦੇ ਹਰ ਕਮਰੇ ਵਿੱਚ ਸਮਾਨ ਦੀ ਭੰਨ ਤੋੜ ਕੀਤੀ ਹੋਈ ਸੀ ।ਇਸ ਕੋਠੀ ਵਿੱਚ ਚੋਰੀ ਕਰਨ ਵਾਲਿਆ ਨੇ ਬੜੀ ਹਲੀਮੀ ਨਾਲ ਚੋਰੀ ਕੀਤੀ ਕੋਠੀ ਵਿੱਚ ਪਾਈ ਮੰਹਿਗੀ ਦਾਰੂ ਪੀਣ ਦੇ ਨਾਲ ਨਾਲ ਘਰ ਵਿੱਚੋ ਤਕਰੀਬਨ ਪੰਜ ਲੱਖ ਦੇ ਸਮਾਨ ਤੇ ਹੱਥ ਕੀਤਾ ਇਹ ਚੋਰੀ ਪੰਜ ਤਰੀਕ ਦੀ ਰਾਤ ਨੂੰ ਹੋਈ ਤੇ ਜਿਸ ਦੀ ਜਾਣਕਾਰੀ ਸਾਨੂੰ ਅਗਲੇ ਦਿਨ ਪਤਾ ਹੋਈ ਤੇ ਇਸ ਦੀ ਇਤਲਾਹ ਅਸੀ ਸਬੰਧਤ ਥਾਣੇ ਨੂੰ ਦਿੱਤੀ ਪਰ 12 ਘੰਟੇ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਫਿਰ ਏ ਐਸ ਆਈ ਕਿੱਕਰ ਸਿੰਘ ਆਪਣੀ ਟੀਮ ਸਮੇਤ ਕੁੱਤੇ ਲੈ ਕੇ ਆਏ ਪਰ ਜਿਆਦਾ ਸਮਾਂ ਗੁਜਰ ਜਾਣ ਕਾਰਣ ਪੁਲਿਸ ਦੇ ਹੱਥ ਕੁੱਝ ਨਹੀ ਲੱਗਾ ਤੇ ਫਿੰਗਰ ਪ੍ਰਿੰਟ ਲੈ ਕੇ ਮੁਲਾਜਮ ਆਪਣੀ ਫਰਜੀ ਕਰਵਾਈ ਕਰਕੇ ਤੁਰਦੇ ਬਣੇ ਇਸ ਸਮੇ ਇੱਕਤਰ ਹੋਏ ਪੱਤਵੰਤਿਆ ਵਿੱਚ ਸਾਬਕਾ ਸਰਪੰਚ ਜਸਵੀਰ ਸਿੰਘ ਜੰਡੀ,ਸਰਪੰਚ ਜਗਮਿੰਦਰ ਸਿੰਘ ਬੰਗਸੀਪੁਰਾ,ਨੰਬਰਦਾਰ ਪ੍ਰੀਤਮ ਸਿੰਘ,ਨਿਰੰਜਣ ਸਿੰਘ ਸਨ।ਪਰ ਜਦ ਪੀੜਤ ਪਰਿਵਾਰ ਦੇ ਦੱਸਣ ਮੁਤਾਬਿਕ ਇਸ ਸਬੰਧੀ ਏ ਐਸ ਆਈ ਨਾਲ ਪੱਤਰਕਾਰ ਟੀਮ ਵੱਲੋਂ ਗੱਲ ਬਾਤ ਕਰਨੀ ਚਾਹੀ ਤਾਂ ਉਹਨਾ ਫੋਨ ਨਾ ਚੁਕਿਆ ।

Post a Comment