ਸ੍ਰੀ ਮੁਕਤਸਰ ਸਾਹਿਬ, 6 ਨਵੰਬਰ / ਦਿਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਜ਼ਿਲ ਮੈਜਿਸਟਰੇਟ ਸ੍ਰੀ ਪਰਮਜੀਤ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਕ ਵਿਸੇਸ਼ ਹੁਕਮ ਜਾਰੀ ਕਰਕੇ ਜ਼ਿਲ ਸ੍ਰੀ ਮੁਕਤਸਰ ਸਾਹਿਬ ਦੇ ਆਮ ਬਜਾਰਾਂ ਵਿਚ ਕਿਸੇ ਕਿਸਮ ਦੀ ਉੱਚੀ ਅਵਾਜ਼ ਵਾਲੇ ਪਟਾਖ਼ੇ, ਆਤਿਸ਼ਬਾਜੀ ਜ਼ਿਨ ਵਿਚ ਬੰਬ ਅਤੇ ਮਿਜਾਇਲਾਂ ਸ਼ਾਮਿਲ ਹਨ, ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ ਨੇ ਜ਼ਿਲ ਸ੍ਰੀ ਮੁਕਤਸਰ ਸਾਹਿਬ ਅੰਦਰ ਛੋਟੇ ਪਟਾਖਿਆਂ ਨੂੰ ਵੇਚਣ ਲਈ ਥਾਂਵਾਂ ਵੀ ਨਿਰਧਾਰਿਤ ਕੀਤੀਆਂ ਹਨ। ਹੁਕਮਾਂ ਅਨੁਸਾਰ ਉਪ ਮੰਡਲ ਸ੍ਰੀ ਮੁਕਤਸਰ ਸਾਹਿਬ ਵਿਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਬਠਿੰਡਾ ਰੋਡ ਤੇ ਕੈਨਾਲ ਕਲੌਨੀ ਦੇ ਸਾਹਮਣੇ, ਕੋਟਕਪੂਰਾ ਰੋਡ ਤੇ ਕੋਟਕਪੂਰਾ ਬਾਈਪਾਸ ਕੋਲ, ਬਰੀਵਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੀਵਾਲਾ ਅਤੇ ਲੱਖੇਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਵਿਖ ਪਟਾਖੇ ਵੇਚਣ ਲਈ ਸਟਾਲ ਲਗਾਏ ਜਾ ਸਕਦੇ ਹਨ। ਉਪ ਮੰਡਲ ਮਲੋਟ ਵਿਚ ਨਵੀਂ ਦਾਣਾ ਮੰਡੀ ਨੇੜੇ ਬਸ ਸਟੈਂਡ ਮਲੋਟ, ¦ਬੀ ਪਿੰਡ ਦੇ ਸਟੇਡੀਅਮ ਵਿਚ, ਪੰਨੀਵਾਲਾ ਦੀ ਅਨਾਜ ਮੰਡੀ ਵਿਚ ਅਤੇ ਮੰਡੀ ਕਿਲਿਆਂ ਵਾਲੀ ਦੀ ਅਨਾਜ ਮੰਡੀ ਵਿਚ ਪਟਾਖੇ ਵੇਚੇ ਜਾ ਸਕਦੇ ਹਨ। ਉਪ ਮੰਡਲ ਗਿੱਦੜਬਾਹਾ ਵਿਚ ਗਿੱਦੜਬਾਹਾ ਸ਼ਹਿਰ ਵਿਚ ਰੇਲਵੇ ਲਾਈਨ ਦੇ ਨਾਲ ਨਾਲ ਖਾਲੀ ਪਈ ਜਗ ਮਾਲ ਗੋਦਾਮ ਵਾਲੇ ਪਾਸੇ, ਪਾਰਕ ਨੇੜੇ ਵਾਟਰ ਵਰਕਸ ਗਿੱਦੜਬਾਹਾ ਅਤੇ ਦੋਦਾ ਵਿਚ ਬੱਸ ਸਟੈਂਡ ਦੇ ਪਿਛਲੇ ਪਾਸੇ ਡੇਰਾ ਬਾਬਾ ਧਿਆਨ ਦਾਸ ਵਿਚ ਖਾਲੀ ਪਈ ਜਗ ਅਤੇ ਸੂਏ ਦੇ ਨਾਲ ਨਾਲ ਹੀ ਪਟਾਖੇ ਵੇਚੇ ਜਾ ਸਕਦੇ ਹਨ। ਉਨ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਉਕਤ ਨਿਰਧਾਰਿਤ ਥਾਂਵਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਪਟਾਖਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਬਿਨ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨੇੜੇ ਹਰ ਸਮੇਂ ਅਤੇ ਆਮ ਥਾਂਵਾਂ ਤੇ ਰਾਤ ਨੂੰ 10 ਵਜੇ ਤੋਂ ਸਵੇਰੇ 6 ਵਜੇ ਤੱਕ ਪਟਾਖੇ ਚਲਾਉਣ ਤੇ ਪੂਰਨ ਪਾਬੰਦ ਦੇ ਵੀ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ 30 ਨਵੰਬਰ 2012 ਤੱਕ ਲਾਗੂ ਰਹਿਣਗੇ।

Post a Comment