ਅਦਾਰਸ ਸਕੂਲ ਸਾਹਨੇਵਾਲੀ ਨੇ ਵਿਦਿਅਕ ਅਤੇ ਧਾਰਮਿਕ ਟੂਰ ਲਗਾਇਆ

Thursday, November 01, 20120 comments


ਝੁਨੀਰ 1ਨਵੰਬਰ(ਸੰਜੀਵ ਸਿੰਗਲਾ)ਸਰਕਾਰੀ ਜੀ.ਜੀ.ਐਸ. ਆਦਰਸ਼ ਸਕੂਲ ਸਾਹਨੇਵਾਲੀ ਦੇ ਵਿਦਿਆਰਥੀਆਂ ਵੱਲੋ ਇਕ ਦੋ ਰੋਜਾਂ ਵਿਦਿਅਕ ਟੂਰ ਦਾ ਮੁਫਤ ਆਯੋਜਨ ਕੀਤਾ ਗਿਆ ।ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਵਾਏ ਗਏ ।ਇਸ ਤੋ ਇਲਾਵਾ ਜਲਿਆਂਵਾਲਾ ਬਾਗ,ਭਾਰਤ-ਪਾਕਿ ਸੀਮਾ(ਬਾਘਾ ਬਾਰਡਰ) ਅਤੇ ਹਰੀਕੇ ਪਤਨ ਵੀ ਦਿਖਾਏ ਗਏ ।ਪਿੰ੍ਰਸੀਪਲ ਸ੍ਰੀਮਤੀ ਵਿਨੈ ਕੁਮਾਰੀ ਨੇ ਦੱਸਿਆਂ ਕਿ ਇਸ ਟੂਰ ਨੂੰ ਸਫਲ ਬਣਾਉਣ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵਿਸ਼ੇਸ ਯੋਗਦਾਨ ਦਿੱਤਾ। ਵਿਦਿਆਰਥੀਆ ਨੇ ਇਸ ਧਾਰਮਿਕ ਤੇ ਵਿਦਿਅਕ ਟੂਰ ਸਮੇ ਭਰਭੂਰ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆ ਨੂੰ ਸਕੂਲ ਸਟਾਫ ਵੱਲੋ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਵਾਰੇ ਵਿਸਥਾਰ ਨਾਲ ਦੱਸਿਆ ਗਿਆ।ਬੱਚਿਆ 'ਚ ਇਸ ਟੂਰ ਨੂੰ ਲੈਕੇ ਬਹੁਤ ਹੀ ਉਤਸਾਹ ਪਾਇਆ ਗਿਆ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਨੇ ਭਾਗ ਲਿਆ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger