ਝੁਨੀਰ,1 ਨਵੰਬਰ (ਸੰਜੀਵ ਸਿੰਗਲਾ): ਭਾਰਤ ਸਰਕਾਰ ਦੇ ਪੈਨਸ਼ਨ ਫੰਡ ਰੇਗੂਲੇਟਰੀ ਐਂਡ ਡਵੈਲਪਮੈਂਟ ਅਥਾਰਟੀ ਵੱਲੋ ਚਲਾਈ ਜਾ ਰਹੀ ਸਵਾਵਲੰਬਨ ਯੋਜਨਾ ਤਹਿਤ ਭਾਰਤ ਦਾ ਹਰ ਨਾਗਰਿਕ ਰਿਟਾਇਰਮੈਂਟ ਲੈ ਸਕਦਾ ਹੈ।ਉਹ ਨਿਊ ਪੈਨਸ਼ਨ ਸਕੀਮ ਤਹਿਤ ਜਾਰੀ ਪ੍ਰਾਣ ਕਾਰਡ (ਪਰਮਾਨੈਂਟ ਰਿਟਾਇਰਮੈਂਟ ਅਕਾਂਊਂਟ ਨੰਬਰ) ਧਾਰਕ ਹੋਣਾ ਚਾਹੀਦਾ ਹੈ।ਭਾਰਤ ਸਰਕਾਰ ਵੱਲੋ ਪੰਜਾਬ 'ਚ ਇਹ ਪ੍ਰਾਣ ਕਾਰਡ ਬਣਾਉਣ ਲਈ ਪਬਲਿਕ ਸਰਵਿਸ ਮਿਸ਼ਨ (ਰਜ਼ਿ) ਨੂੰ ਅਧਿਕਾਰਤ ਕੀਤਾ ਗਿਆ ਹੈ।ਸੂਬੇ 'ਚ ਪਬਲਿਕ ਸਰਵਿਸ ਮਿਸ਼ਨ (ਰਜ਼ਿ) ਪੰਜਾਬ ਵੱਲੋ ਪ੍ਰਾਣ ਕਾਰਡ ਬਣਾਊਣ ਲਈ ਸੁਰੂ ਕੀਤੀ ਜਾ ਰਹੀ ਇਸ ਮੁਹਿੰਮ ਦਾ ਅੱਜ ਮਾਨਸਾ ਜ਼ਿਲ੍ਹੇ ਦੀ ਸੁਰੂਅਤ ਕੀਤੀ ਗਈ।ਅੱਜ ਮਾਨਸਾ 'ਚ ਐਸ.ਜੀ.ਪੀ.ਸੀ. ਮੈਂਬਰ ਸ੍ਰੀ ਮਿੱਠੂ ਸਿੰਘ ਕਾਹਨੇਕੇ ਨੇ ਇਸ ਨਿਊ ਪੈਨਸ਼ਨ ਸਕੀਮ ਦਾ ਉਦਘਾਟਨ ਕੀਤਾ।ਇਸ ਮੌਕੇ ਪਬਲਿਕ ਸਰਵਿਸ ਮਿਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਪੈਨਸ਼ਨ ਫੰਡ ਰੇਗੂਲੇਟਰੀ ਐਂਡ ਡਵੈਲਪਮੈਂਟ ਅਥਾਰਟੀ ਵੱਲ ਚਲਾਈ ਜਾ ਰਹੀ ਸਵਾਵਲੰਬਨ ਯੋਜਨਾ ਤਹਿਤ ਇਹ ਸਕੀਮ ਪੂਰੇ ਭਾਰਤ 'ਚ ਲਾਗੂ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਕੋਈ ਵੀ 18 ਸਾਲ ਤੋ 55 ਸਾਲ ਦੀ ਉਮਰ ਦਾ ਵਿਆਕਤੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਅਤੇ ਆਪਣੇ ਕੋਲੋ 1000 ਰੂਪੈ ਆਪਣੇ ਅਕਾਂਊਟ 'ਚ ਭਰ ਕੇ ਹਰ ਸਾਲ ਭਾਰਤ ਸਰਕਾਰ ਤੋ ਵੀ 1000 ਰੂਪੈ ਦਾ ਲਾਭ ਲੈ ਸਕਦਾ ਹੈ ਅਤੇ 60 ਸਾਲ ਦਾ ਹੋਣ ਤੇ ਭਾਰਤ ਸਰਕਾਰ ਤੋ ਰਿਟਾਇਰਮੈਂਟ ਲੈਕੇ ਆਪਣੀ ਹਰ ਮਹੀਨੇ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ।ਇਸ ਭਾਰਤ ਸਰਕਾਰ ਦੀ ਯੋਜਨਾਂ ਵਾਰੇ ਵੱਖ-ਵੱਖ ਮੀਡੀਏ ਰਾਹੀ ਵੀ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਬਲਿਕ ਸਰਵਿਸ ਮਿਸਨ ਵੱਲੋ ਵੀ ਆਪਣੇ ਵਲੰਟੀਅਰ ਅਤੇ ਬਲਾਕ ਪ੍ਰੋਜੈਕਿਟ ਕੋ-ਆਰਡੀਨੇਟਰ ਵੀ ਪਿੰਡਾਂ 'ਚ ਜਾਕੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣਗੇ ਤੇ ਪਰਾਣ ਕਾਰਡ ਬਣਾਉਣ ਲਈ ਫਾਰੲਮ ਭਰਨਗੇ।ਉਹਨਾਂ ਕਿਹਾ ਕਿ ਪਬਲਿਕ ਸਰਵਿਸ ਮਿਸਨ (ਰਜ਼ਿ) ਪੰਜਾਬ ਵੱਲੋ ਪਹਿਲਾਂ ਵੀ ਲੋਕ ਭੁਲਾਈ ਕਾਰਜ ਕੀਤੇ ਗਏ ਹਨ ਅਤੇ ਹੁਣ ਵੀ ਇਸ ਵੱਲੋ ਅਨੇਕਾਂ ਲੋਕ ਭੁਲਾਈ ਸਕੀਮਾਂ ਨਾਲ ਜੋੜਣ ਤੋ ਇਲਾਵਾ ਭਾਰਤੀ ਜੀਵਨ ਬੀਮਾਂ ਨਿਗਮ ਵੱਲੋ ਗਰੁੱਪ ਬੀਮਾਂ ਦੀ ਸਹੂਲਤ ਵੀ ਮੁਹੱਈਆ ਕਰਵਾਏਗੀ।ਇਸ ਮੌਕੇ ਡੀ.ਪੀ.ਸੀ.ਮਾਨਸਾ ਜਸਵਿੰਦਰ ਸਿੰਘ,ਵਿਸਵਦੀਪ ਸਿੰਘ ਬਰਾੜ , ਰਣਜੀਤ ਸਿੰਘ ਫਰੀਦਕੋਟ,ਬੀ.ਪੀ.ਸੀ. ਬਲਜੀਤ ਸਿੰਘ, ਜਸਪ੍ਰੀਤ ਕੌਰ, ਪੰਮੀ ਕੌਰ, ਸੁਰਿੰਦਰ ਕੁਮਾਰ, ਬੇਅੰਤ ਕੌਰ, ਗੁਰਮੇਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ,ਸਿਮਰਜੀਤ ਕੌਰ ਆਦਿ ਹਾਜ਼ਿਰ ਸਨ।
Post a Comment