ਤਲਵੰਡੀ ਸਾਬੋ (ਸ਼ੇਖਪੁਰੀਆ)ਵੱਖ ਵੱਖ ਥਾਵਾਂ ਤੋਂ ਜਿਥੇ ਕਾਂਗਰਸ ਅਤੇ ਪੀ ਪੀ ਪੀ ਨੂੰ ਅਲਵਿਦਾ ਕਹਿ ਕੇ ਲੀਡਰ ਅਤੇ ਲੋਕ ਸ਼੍ਰੌ: ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਉਥੇ ਕੁਝ ਸਮਾਂ ਪਹਿਲਾਂ
ਕਿਸੇ ਰੁਸੇਵੇਂ ਕਾਰਨ ਅਕਾਲੀ ਦਲ ਛੱਡ ਕੇ ਪੀ ਪੀ ਪੀ ਵਿੱਚ ਸ਼ਾਮਲ ਹੋਕੇ ਸੰਯੁਕਤ ਸਕੱਤਰ ਬਣੇ ਜਥੇਦਾਰ ਸੁਖਮਿੰਦਰ ਸਿੰਘ ਭਾਗੀਵਾਂਦਰ ਮਨਾ ਲਏ ਜਾਣ ਤੇ ਮੁੜ੍ਹ ਸ਼੍ਰੋ:ਅਕਾਲੀ ਦਲ ਬਾਦਲ ਦੇ ਬੇੜੇ ਵਿੱਚ ਸਵਾਰ ਹੋ ਗਏ ਹਨ।ਪਿੰਡ ਭਾਗੀਵਾਂਦਰ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਐਮ ਪੀ ਬਠਿੰਡਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਿਰੋਪਾ ਪਾਕੇ ਘਰ ਵਾਪਸੀ ਤੇ ਉਹਨਾਂ ਦਾ ਸੁਆਗਤ ਕੀਤਾ।ਪਤਾ ਲੱਗਾ ਹੈ ਕਿ ਹਲਕਾ ਇੰ: ਅਮਰਜੀਤ ਸਿੰਘ ਖਾਨਾ ਨੇ ਆਪਣੇ ਖਾਸਮ-ਖਾਸ
ਨੂੰ ਜਿਥੇ ਮਨਾ ਲਿਆ ਹੈ ਉਥੇ ਨਵੇਂ ਉਭਰੇ ਲੀਡਰਾਂ ਦੀਆਂ ਮਨਮਾਨੀਆਂ ਨੂੰ ਠੱਲ ਪਾਉਣ;ਪੁਰਾਣੇ ਟਕਸਾਲੀ ਅਕਾਲੀ ਆਗੂਆਂ ਨੂੰ ਯੋਗ ਥਾਂ ਦਿਵਾਉਣ ਅਤੇ ਅਕਾਲੀ ਦਲ ਦੀ ਬਿਹਤਰੀ ਲਈ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਚੰਡੀਗੜ੍ਹ
ਘੰਟਾ ਭਰ ਬੰਦ ਕਮਰਾ ਹੋਈ ਮੀਟਿੰਗ ਤੋਂ ਬਾਅਦ ਹੀ ਜਥੇਦਾਰ ਨੇ ਘਰ ਵਾਪਸੀ ਕੀਤੀ ਹੈ।ਚੇਤੇ ਰਹੇ ਕਿ ਤਲਵੰਡੀ ਸਾਬੋ ਇਲਾਕੇ ਵਿੱਚ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ,ਪ੍ਰਧਾਨ ਸ਼੍ਰੌ: ਅ: ਦਲ ਸੁਖਵੀਰ ਸਿੰਘ ਬਾਦਲ ਜਾਂ ਐਮ ਪੀ ਬਠਿੰਡਾ ਹਰਸਿਮਰਤ ਕੌਰ ਬਾਦਲ ਸਮੇਤ ਕਿਸੇ ਦੇ ਵੀ ਆਉਣ ਤੇ ਸਟੇਜ ਕਰਨ ਵਾਲੇ,ਉੱਘੇ ਪ੍ਰਚਾਰਕ ਤੇ ਰਾਗੀ ਸੁਖਮਿੰਦਰ ਭਾਗੀਵਾਂਦਰ ਨੇ ਪਹਿਲਾਂ ਐਮ ਐਲ ਏ,ਫੇਰ ਸ਼੍ਰੌ:ਗੁ:ਪ੍ਰੰ: ਕਮੇਟੀ ਦੀ ਟਿਕਟ ਮੰਗੀ ਸੀ ਪਰ ਉਸਨੂੰ ਬੂਰ ਨਹੀਂ ਸੀ ਪਿਆ ਜਿਸ ਕਾਰਨ ਨਿਰਾਸ਼ ਹੋਕੇ ਉਹ ਪੀ ਪੀ ਪੀ ਵਿੱਚ ਸ਼ਾਮਲ ਹੋ ਗਏ ਸਨ।ਇਸ ਸਬੰਧ ਵਿੱਚ ਉਹਨਾਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਲਕਾ ਇੰ: ਨਾਲ ਉਹਨਾਂ ਦੇ ਕੋਈ ਮਤਭੇਦ ਨਹੀਂ ਸਨ ਸਗੋਂ ਨਵੇਂ-ਨਵੇਂ ਬਣੇ ਲੀਡਰਾਂ ਨੇ ਅਣਹੋਈਆਂ ਤੇ ਮਨਮਾਨੀਆਂ ਗੱਲਾਂ ਕਰਕੇ ਉਹਨਾਂ ਸਮੇਤ ਬਹੁਤ ਸਾਰੇ ਟਕਸਾਲੀ ਅਕਾਲੀ ਬਜੁਰਗ ਆਗੂਆਂ ਨੂੰ ਪਿੱਛੇ ਧੱਕ ਦਿੱਤਾ ਸੀ
ਜਿਹਨਾਂ ਨੂੰ ਅੱਗੇ ਲਿਆ ਕੇ ਯੋਗ ਅਹੁਦੇ ਦੇਣ ਦੀ ਗੱਲ ਮਨਾ ਕੇ ਹੀ ਉਹਨਾਂ ਘਰ ਵਾਪਸੀ ਕੀਤੀ ਹੈ।ਸ੍ਰ: ਬਲਵੀਰ ਸਿੰਘ ਸਿੱਧੂ ਦੇ ਪਿੱਛੇ ਜਿਹੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਪੁੱਛੇ ਜਾਣ ਤੇ ਜਥੇਦਾਰ ਨੇ ਕਿਹਾ ਕਿ ਉਹ ਇੱਕ ਸਤਿਕਾਰਤ ਲੀਡਰ ਹਨ ਅਤੇ ਜੇਕਰ ਹਾਈਕਮਾਂਡ ਉਹਨਾਂ ਨੂੰ ਵੀ ਹਲਕਾ ਇੰ: ਬਣਾਏਗੀ ਤਾਂ ਉਹ ਉਹਨਾਂ ਨੂੰ ਵੀ ਅਪਣਾ ਲੈਣਗੇ ਅਤੇ ਇਲਾਕੇ ਵਿੱਚ ਅਕਾਲੀ ਦਲ ਦੀ ਬਿਹਤਰੀ ਲਈ ਜੀਅ-ਜਾਨ ਨਾਲ ਕੰਮ ਕਰਨਗੇ ਪਰ ਨਵੇਂ- ਨਵੇਂ ਕੱਲ ਬਣੇ ਅਖੌਤੀ ਲੀਡਰਾਂ ਦੇ ਥੱਲੇ ਨਹੀਂ ਲੱਗਣਗੇ।ਉਹਨਾਂ ਦੇ ਸ਼ਾਮਲ ਹੋਣ ਮੌਕੇ ਸੁਖਮਨ ਸਿੱਧੂ ਸਮੇਤ ਸੈਂਕੜੇ ਅਕਾਲੀ ਵਰਕਰ ਮੌਜੂਦ ਸਨ।

Post a Comment