ਲੁਧਿਆਣਾ ( ਸਤਪਾਲ ਸੋਨੀ ) ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ: ਨੀਰੂ ਕਤਿਆਲ ਗੁੱਪਤਾ ਵਲੋਂ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਬਾਹਰੀ ਦਾਇਰੇ ਤੋਂ 1000 ਗਜ ਦੇ ਘੇਰੇ ਅੰਦਰ ਕਿੱਸੇ ਵੀ ਪ੍ਰਕਾਰ ਦੀ ਨਵੀਂ ਉਸਾਰੀ ਜਾਂ ਵਾਧਾ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲੱਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਆਲੇ –ਦੁਆਲੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣ ਦੇਸ਼ ਦੀ ਸੁੱਰਖਿਆ ਅਤੇ ਆਮ ਲੋਕਾਂ ਦੇ ਹਿੱਤ ਵਿਚਨਹੀਂ ਹਨ । ਵਧੀਕ ਜਿਲ੍ਹਾ ਮੈਜਿਸਟਰੇਟ ਲੁਧਿਆਣਾ ਨੇ ਸੀ.ਆਰ.ਪੀ.ਸੀ 1973 ਦੀ ਧਾਰਾ 144 ਅਧੀਨ ਬੱਦੋਵਾਲ ਆਰਮੀ ਦੇ ਅਸਲਾ ਡਿਪੂਨੇੜੇ 1000 ਗਜ਼ ਦੇ ਘੇਰੇ ਵਿੱਚ ਕਿਸੇ ਵੀ ਵਿਅਕਤੀ ਵਲੋਂ ਅਣ-ਅਧਿਕਾਰਿਤਉਸਾਰੀ ਕਰਨ ਤੇ ਜਾਂ ਪੁਰਾਣੀ ਉਸਾਰੀ ਵਿੱਚ ਵਾਧਾ ਕਰਨ ਤੇ ਪਾਬੰਦੀ
ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਜਾਨ-ਮਾਲਦੀ ਰੱਖਿਆ ਕੀਤੀ ਜਾ ਸਕੇ। ਇਹ ਹੁਕਮ 16 ਨਵੰਬਰ 2012 ਤੋਂ 14 ਜਨਵਰੀ 2013 ਤਕ ਲਾਗੂ ਰਹਿਣਗੇ ।

Post a Comment