ਯੂ.ਐਲ.ਬੀ. ਐਲੀਮੈਂਟਰੀ ਸਕੂਲ ’ਚ ਦੀਵਾਲੀ ਧੂਮ-ਧਾਮ ਨਾਲ ਮਨਾਈ

Tuesday, November 13, 20120 comments

ਸ਼ਾਹਕੋਟ, 13 ਨਵੰਬਰ (ਸਚਦੇਵਾ) ਯੂ.ਐਲ.ਬੀ. ਐਲੀਮੈਂਟਰੀ ਸਕੂਲ ਸ਼ਾਹਕੋਟ (ਲੜਕੀਆਂ) ਵਿਖੇ ਅੱਜ ਦੀਵਾਲੀ ਦਾ ਤਿਉਹਾਰ ਮੈਡਮ ਅੰਮ੍ਰਿਤ ਦੀ ਅਗਵਾਈ ’ਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਸਕੂਲ ਦੀਆਂ ਵਿਦਿਆਰਥਣਾ ਵੱਲੋਂ ਆਪਣੀਆਂ ਜਮਾਤਾਂ ਨੂੰ ਚਾਰਟਾਂ, ਰੰਗੋਲੀ, ਦੀਵਿਆਂ ਆਦਿ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ । ਅਧਿਆਪਕਾਂ ਵੱਲੋਂ ਜਮਾਤਾਂ ਦਾ ਨਿਰੀਖਣ ਕੀਤਾ । ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਦਾ ਜਮਾਤਾਂ ਵਿੱਚ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ । ਮਾਸਟਰ ਮਨਤਜਿੰਦਰ ਦੌਦਰ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਪਟਾਕਿਆਂ ਤੋਂ ਬਿਨ•ਾਂ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ  । ਵਿਦਿਆਰਥਣਾ ਵੱਲੋਂ ਇਸ ਮੌਕੇ ਗੀਤ, ਸਕਿੱਟਾਂ ਅਤੇ ਹੋਰ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ । ਇਸ ਮੌਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਟੀ.ਆਰ. ਵਲੰਟੀਅਰ ਸੁਖਦੀਪ ਸਿੰਘ, ਆਂਗਣਵਾੜੀ ਵਰਕਰ ਜਸਵਿੰਦਰ ਕੌਰ, ਕੋਮਲ, ਸੋਨੀਆ, ਰਜਵੰਤ ਕੌਰ ਆਦਿ ਵੀ ਹਾਜ਼ਰ ਸਨ ।
 
 
ਯੂ.ਐਲ.ਬੀ. ਐਲੀਮੈਂਟਰੀ ਸਕੂਲ ਸ਼ਾਹਕੋਟ (ਲੜਕੀਆਂ) ਵਿਖੇ ਦੀਵਾਲੀ ਮਨਾਉਣ ਮੌਕੇ ਆਪਣੇ ਅਧਿਆਪਕਾਂ ਦਾ ਸਵਾਗਤ ਕਰਦੀਆਂ ਵਿਦਿਆਰਥਣਾ ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger