ਸ਼ਹਿਣਾ, ਨਵੰਬਰ (ਸੁਰਿੰਦਰ) : ਇਕ ਪਾਸੇ ਜਿਥੇ ਦੀਵਾਲੀ ਦੇ ਤਿਉਹਾਰ ਦੇ ਕਰੀਬ ਆਉਂਦਿਆਂ ਹੀ ਸ਼ਹਿਰ ਵਿਚ ਚਹਿਲ ਪਹਿਲ ਦੇ ਨਾਲ-ਨਾਲ ਮਠਿਆਈਆਂ, ਗਿਫਟ, ਇਲੈਕਟ੍ਰਾਨਿਕ ਦੁਕਾਨਾਂ ਆਦਿ ਸ¤ਜੀਆਂ ਹੋਇਆਂ ਹਨ, ਉਥੇ ਆਮ ਵਰਗ ‘ਚ ਅਤਿ ਦੀ ਮਹਿੰਗਾਈ ਦੇ ਚਲਦਿਆਂ ਦੀਵਾਲੀ ਦੇ ਕਰੀਬ ਆਉਣ ਦੇ ਨਾਲ-ਨਾਲ ਚਿੰਤਾ ਦੀਆਂ ਲਕੀਰਾਂ ਵੀ ਹਨ ਅਤੇ ਉਨ•ਾਂ ਲਈ ਇਹ ਸਜੇ ਬਾਜ਼ਾਰ ਮਹਿਜ਼ ਸਿਰਫ ਦੇਖਣ ਲਈ ਜਾਪਦੇ ਦਿਖਾਈ ਦੇ ਰਹੇ ਹਨ। ਅਤਿ ਦੀ ਮਹਿੰਗਾਈ ਨੇ ਆਮ ਵਰਗ ਦਾ ਇਕ ਤਰ•ਾਂ ਨਾਲ ਲ¤ਕ ਤੋੜ ਦਿ¤ਤਾ ਹੈ ਅਤੇ ਲ¤ਕ ਤੋੜਵੀਂ ਮਹਿੰਗਾਈ ਖੁਸ਼ੀਆਂ ਦੇ ਇਸ ਤਿਉਹਾਰ ‘ਤੇ ਪ੍ਰੇਸ਼ਾਨੀ ਦੇ ਰਹੀ ਜਾਪ ਰਹੀ ਹੈ। ਇਸ ਸਬੰਧੀ ਜਦੋਂ ਵ¤ਖ-ਵ¤ਖ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਰਾਏ ਲਈ ਤਾਂ ਲੋਕਾਂ ਨੇ ਦ¤ਸਿਆ ਕਿ ਬੇਸ਼ਕ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਪਰ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਜੋ ਮਹਿੰਗਾਈ ਦੀ ਮਾਰ ਉਨ•ਾਂ ‘ਤੇ ਪੈ ਰਹੀ ਹੈ, ਉਸ ਕਾਰਨ ਅਸੀਂ ਇਸ ਦੀਵਾਲੀ ‘ਤੇ ਚਾਹੁੰਦੇ ਹੋਏ ਵੀ ਪੂਰੀ ਤਰ•ਾਂ ਖੁਸ਼ੀ ਨਹੀਂ ਮਨਾ ਸਕਦੇ ਕਿਉਂਕਿ ਮਹਿੰਗਾਈ ਦੇ ਚਲਦਿਆਂ ਆਪਣੇ ਲਈ ਅਤੇ ਪਰਿਵਾਰਾਂ ਲਈ ਸਾਮਾਨ ਖ੍ਰੀਦਣਾ ਬੇਹ¤ਦ ਮੁਸ਼ਕਿਲ ਹੈ।ਉਨ•ਾਂ ਦ¤ਸਿਆ ਕਿ ਬੇਸ਼¤ਕ ਦੀਵਾਲੀ ਦੇ ਮ¤ਦੇਨਜ਼ਰ ਸ਼ਹਿਰ ਸਜੇ ਹਨ ਪਰ ਉਨ•ਾਂ ਦੇ ਦਿਲ ਦੁਖੀ ਹਨ। ਉਨ•ਾਂ ਦਾ ਕਹਿਣਾ ਸੀ ਕਿ ਅ¤ਜ ਬਾਜ਼ਾਰ ਵਿਚ ਹਰ ਚੀਜ਼ ‘ਤੇ ਮਹਿੰਗਾਈ ਦੀ ਮਾਰ ਪਈ ਹੈ ਜਿਸਦੇ ਬੋਝ ਹੇਠ ਆਮ ਵਰਗ ਖਾਸ ਕਰਕੇ ਗਰੀਬ ਲੋਕ ਦ¤ਬਦੇ ਜਾ ਰਹੇ ਹਨ ਤੇ ਉਨ•ਾਂ ਲਈ ਇਸ ਤਿਉਹਾਰ ‘ਤੇ ਮਠਿਆਈ, ਗਿਫਟ ਅਤੇ ਹੋਰ ਸਾਮਾਨ ਖ੍ਰੀਦਣਾ ਮੁਸ਼ਕਿਲ ਹੈ। ਉਨ•ਾਂ ਦਾ ਕਹਿਣਾ ਸੀ ਕਿ ਸਮੇਂ ਦੀਆਂ ਸਰਕਾਰਾਂ ਨੇ ਗੈਸ ਸਿਲੰਡਰਾਂ ਦੀ ਸਬਸਿਡੀ ਸੀਮਿਤ ਕਰਨ ਤੋਂ ਲੈ ਕੇ ਰਸੋਈ ਦੇ ਹਰ ਬਜਟ ਨੂੰ ਤਾਂ ਮਹਿੰਗਾਈ ਕਰਕੇ ਵਿਗਾੜਿਆ ਹੀ ਹੈ ਨਾਲ ਹੀ ਹੋਰ ਵੀ ਘਰੇਲੂ ਲੋੜਾਂ ਦੀ ਪੂਰਤੀ ਕਰਨੀ ਮੁਸ਼ਕਿਲ ਹੋ ਗਈ ਹੈ।ਲੋਕਾਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਉਕਤ ਸਰਕਾਰਾਂ ਮਹਿੰਗਾਈ ਨੂੰ ਖਤਮ ਕਰਨ ਅਤੇ ਲੋਕਾਂ ਦੇ ਜੀਵਨ ਪ¤ਧਰ ਨੂੰ ਉ¤ਚਾ ਚੁ¤ਕਣ ਦੇ ਵਾਅਦੇ ਕਰਕੇ ਵੋਟਾਂ ਲੈ ਕੇ ਜਿ¤ਤ ਪ੍ਰਾਪਤ ਕਰਨ ਗਈਆਂ ਪਰ ਜਿ¤ਤਣ ਤੋਂ ਬਾਅਦ ਸਰਕਾਰ ਬਣਦਿਆਂ ਹੀ ਉਨ•ਾਂ ਦੇ ਵਾਅਦੇ ਝੂਠੇ ਨਿਕਲੇ ਕਿਉਂਕਿ ਉਨ•ਾਂ ਮਹਿੰਗਾਈ ਨੂੰ ਖਤਮ ਕਰਨ ਦੀ ਬਜਾਏ ਮਹਿੰਗਾਈ ਨੂੰ ਇੰਨਾ ਜ਼ਿਆਦਾ ਵਧਾ ਦਿ¤ਤਾ ਕਿ ਪਰਿਵਾਰ ਦਾ ਪੇਟ ਪਾਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ•ਾਂ ਦਾ ਕਹਿਣਾ ਸੀ ਕਿ ਇਸ ਵਾਰ ਉਨ•ਾਂ ਲਈ ਦੀਵਾਲੀ ਦੀਵੀਆਂ ਦੀ ਹੈ ਨਾ ਕਿ ਮਠਿਆਈਆਂ ਅਤੇ ਗਿਫਟ ਖ੍ਰੀਦਣ ਦੀ ਕਿਉਂਕਿ ਉਕਤ ਚੀਜ਼ਾਂ ਉਨ•ਾਂ ਦੀ ਪਹੁੰਚ ਤੋਂ ਬਾਹਰ ਹਨ। ਆਪਣੇ ਦੁਆਰਾ ਆਪਣੇ ਲਈ ਚੁਣਿਆ ਸਰਕਾਰਾਂ ਤੋਂ ਵੀ ਉਹ ਬੇਹ¤ਦ ਦੁਖੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਲਈ ਅ¤ਜ ਲੋੜ ਹੈ ਸਮੇਂ ਦੀਆਂ ਸਰਕਾਰਾਂ ਨੂੰ ਇਸ ਵਲ ਧਿਆਨ ਦੇਣ ਦੀ ਕਿ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੀਆਂ ਉਤਰਦੀਆਂ ਹੋਈਆਂ ਮਹਿੰਗਾਈ ਨੂੰ ਠ¤ਲ• ਪਾਉਣ ਤਾਂ ਜੋ ਆਮ ਵਰਗ ਦਾ ਜੀਵਨ ਪ¤ਧਰ ਉਚਾ ਹੋਵੇ ਅਤੇ ਉਨ•ਾਂ ਲਈ ਹਰ ਤਿਉਹਾਰ ਖੁਸ਼ੀਆਂ ਭਰੇ ਆਉਣ ਅਤੇ ਲੋਕਾਂ ਨੂੰ ਆਪਣੇ ਦੁਆਰਾ ਆਪਣੇ ਲਈ ਚੁਣੀਆਂ ਸਰਕਾਰਾਂ ‘ਤੇ ਮਾਣ ਹੋਵੇ ਅਤੇ ਨਾਲ ਹੀ ਆਪਣੇ ਆਪ ‘ਤੇ ਵੀ ਕਿ ਉਨ•ਾਂ ਨੇ ਚੰਗੀ ਸਰਕਾਰ ਨੂੰ ਚੁਣਿਆ ਹੈ। ਉਨ•ਾਂ ‘ਚ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਤਿਉਹਾਰ ਖੁਸ਼ੀਆਂ ਵੰਡਦੇ ਹਨ ਪਰ ਸਰਕਾਰਾਂ ਅ¤ਜ ਤਕ ਦੁ¤ਖ ਹੀ ਦਿੰਦੀਆਂ ਆ ਰਹੀਆਂ ਹਨ।
Post a Comment