ਸ਼ਾਹਕੋਟ 1 ਨਵੰਬਰ (ਰਣਜੀਤ ਬਹਾਦੁਰ):-ਵੀਜਨ ਓਵਰਸੀਜ ਜਲੰਧਰ ਵੱਲੋ ਆਇਰਲੈਂਡ ਵਿਖੇ ਪੜ੍ਹਾਈ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਇੱਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ,ਜਿਸ ਵਿੱਚ ਵੱਖ ਵੱਖ ਇਲਾਕਿਆਂ ‘ਚੋਂ ਆਏ 20 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ ਆਪਣੇ ਭਾਸ਼ਨ ‘ਚ ਬੋਲਦਿਆਂ ਗਰਾਫਿਕ ਕਾਲਜ ਆਇਰਲੈਂਡ ਦੇ ਅੰਤਰਰਾਸ਼ਟਰੀ ਡਾਇਰੈਕਟਰ ਸ਼੍ਰੀ ਕੇਵਿਨ ਨੇ ਵਿਦਿਆਰਥੀਆਂ ਨੂੰ ਆਇਰਲੈਂਡ ਜਾ ਕੇ ਪੜ੍ਹਨ ਸਬੰਧੀ ਕਈ ਨਵੇਂ ਟਿਪਸ ਦਿੱਤੇ ਅਤੇ ਡਿਪਲੋਮਾਂ,ਅਡਵਾਂਸ ਡਿਪਲੋਮਾਂ ਅਤੇ ਪੋਸਟ ਗਰੈਜੂਏਟ ਡਿਪਲੋਮਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ।ਉਨਾਂ ਕਿਹਾ ਕਿ ਇਹ ਕਾਲਜ ਆਇਰਲੈਂਡ ਦੇ ਨਾਮੀ ਕਾਲਜਾਂ ਵਿੱਚੋ ਇੱਕ ਹੈ।ਇਸ ਕਾਲਜ ‘ਚ ਇਸ ਟਾਇਮ 5 ਹਜਾਰ ਤੋਂ ਵੱਧ ਬੱਚੇ ਸਿਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਸ ਕਾਲਜ ਵੱਲੋਂ ਵਕਾਲਤ, ਐਮ.ਬੀ.ਏ, ਮੀਡੀਆ, ਮਿਊਜਿਕ, ਬਿਜਨਸ, ਕੰਪਿਊਟਰ, ਹੌਸਪੀਟੈਲਿਟੀ, ਫੋਟੋਗ੍ਰਾਫੀ, ਅਕਾਊਟੈਂਸੀ, ਫੈਸ਼ਨ ਡਿਜਾਈਨਰ ਅਤੇ ਇੰਨਟੇਰੀਅਰ ਡਿਜਾਈਨਰ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਸ਼੍ਰੀ ਕੇਵਿਨ ਕਿਹਾ ਕਿ ਇਥੇ ਜਾ ਕੇ ਪੜ੍ਹਾਈ ਕਰਨ ਦਾ ਇਹ ਫਾਇਦਾ ਹੈ ਕਿ ਇੱਕ ਸਾਲ ਦਾ ਵਰਕ ਪਰਮਿਟ ਮਿਲਣ ਤੋਂ ਬਾਅਦ 2 ਤੋਂ 5 ਸਾਲ ਲਈ ਵੀ ਬੇਨਤੀ ਕੀਤੀ ਜਾ ਸਕਦੀ ਹੈ।ਇਹ ਸਮਾਂ ਪੂਰਾ ਕਰਨ ਦੌਰਾਨ ਆਇਰਿਸ਼ ਪਾਸਪੋਰਟ ਵਾਸਤੇ ਅਰਜੀ ਦਿੱਤੀ ਜਾ ਸਕਦੀ ਹੈ।
ਇਸ ਉਪਰੰਤ ਜਿਥੇ ਸੈਮੀਨਾਰ ‘ਚ ਹਿੱਸਾ ਲੈਣ ਵਾਲੇ 20 ਵਿਦਿਆਰਥੀਆ ਨੂੰ ਆਫਰ ਲੈਟਰ ਜਾਰੀ ਕੀਤੇ ਗਏ, ਉਥੇ ਗਰਿਫਥ ਕਾਲਜ ਦੇ ਅੰਤਰਰਾਸ਼ਟਰੀ ਡਾਇਰੈਕਟਰ ਸ਼੍ਰੀ ਕੇਵਿਨ ਅਤੇ ਸਾਊਥ ਏਸ਼ੀਆ ਦੇ ਹੂੱਡ ਇੰਚਾਰਜ ਸ਼੍ਰੀ ਦੀਪਕ ਲੂਥਰਾ ਵੱਲੋਂ ਰਣਜੀਤ ਟ੍ਰੈਵਲਜ ਸ਼ਾਹਕੋਟ ਨੂੰ ਵੀ ਇਸ ਕਾਲੇਜ ਦਾ ਮਾਨਤਾ ਪੱਤਰ ਜਾਰੀ ਕੀਤਾ ਗਿਆ।ਰਣਜੀਤ ਟ੍ਰੈਵਲਜ ਦੇ ਮਾਲਕ ਰਣਜੀਤ ਬਹਾਦੁਰ ਨੇ ਪ੍ਰੈਸ ਨੂੰ ਦੱਸਿਆ ਕਿ ਸ਼ਾਹਕੋਟ ਇਲਾਕੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਰਣਜੀਤ ਟ੍ਰੈਵਲਜ ਸ਼ਾਹਕੋਟ ਨੂੰ ਵੀਜਨ ਓਵਰਸੀਜ ਜਲੰਧਰ ਦੇ ਜਰੀਏ ਸ਼ਾਹਕੋਟ ਇਲਾਕੇ ਦੇ ਵਿਦਿਆਰਥੀਆਂ ਦੀ ਸਿੱਧੇ ਤੌਰ ‘ਤੇ ਮੱਦਦ ਕਰਨ ਦਾ ਮੌਕਾ ਮਿਲ ਰਿਹਾ ਹੈ।ਹੁਣ ਵਿਦਿਆਰਥੀ ਸਿੱਧੇ ਤੌਰ ‘ਤੇ ਸਾਡੇ ਸ਼ਾਹਕੋਟ ਸਥਿਤ ਦਫਤਰ ਵਿੱਚ ਆ ਕੇ ਸਟੱਡੀ ਸਬੰਧੀ ਸਲਾਹ ਲੈ ਸਕਦੇ ਹਨ।ਉਨਾਂ ਨੇ ਵੀਜਨ ਓਵਰਸੀਜ ਦੇ ਡਾਇਰੈਕਟਰ ਸ਼੍ਰੀ ਦੀਪਕ ਹਾਂਡਾ,ਪਾਰਸ ਜੁਨੇਜਾ ਅਤੇ ਸੁਮਨ ਰਾਵਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੈਮੀਨਾਰ ਉਪਰੰਤ ਵੀਜਨ ਓਵਰਸੀਜ ਦੇ ਡਾਇਰੈਕਟਰ ਸ਼੍ਰੀ ਪਾਰਸ ਜੁਨੇਜਾ ਨੇ ਕਿਹਾ ਕਿ ਇਸ ਸਾਲ ਅਰਜੀਆਂ ਦੇਣ ਵਾਲੇ ਵਿਦਿਆਰਥੀਆਂ ਨੂੰ ਵੀਜਨ ਓਵਰਸੀਜ ਦੀ ਤਰਫੋਂ ਜਨਵਰੀ ਮਹੀਨੇ ਲਈ ਆਇਰਲੈਂਡ ਵਿੱਚ ਰਿਹਾਇਸ਼ ਅਤੇ ਏਅਰਪੋਰਟ ਪਿਕਅੱਪ ਦੀ ਸੁਵਿਧਾ ਮੁਫਤ ਦਿੱਤੀ ਜਾ ਰਹੀ ਹੈ।
ਇਸ ਮੌਕੇ ‘ਤੇ ਹੋਰਨਾਂ ਤੋ ਇਲਾਵਾ ਗਰਾਫਿਕ ਕਾਲਜ ਆਇਰਲੈਂਡ ਦੇ ਸਾਊਥ ਏਸ਼ੀਆਂ ਹੈੱਡ ਸ਼੍ਰੀ ਦੀਪਕ ਲੂਥਰਾ,ਦੀਪਕ ਹਾਂਡਾ,ਸੁਮਨ ਰਾਵਤ (ਦੋਨੋਂ ਡਾਇਰੈਕਟਰ ਵੀਜਨ ਓਵਰਸੀਜ) ਨੇ ਵੀ ਆਪਣੇ ਵਡੱਮੁਲੇ ਵਿਚਾਰ ਸਾਂਝੇ ਕੀਤੇ।ਅੰਤ ਵਿੱਚ ਸੁਮਨ ਰਾਵਤ ਨੇ ਵਿਦਿਆਰਥੀਆਂ ਅਤੇ ਮੁਅੱਜਿਜ ਹਸਤੀਆਂ ਦਾ ਇਸ ਸੈਮੀਨਾਰ ‘ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
Post a Comment