ਜੋਧਾਂ,1 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ)ਇਥੋ ਨੇੜਲੇ ਇਤਿਹਾਸਕ ਪਿੰਡ ਮੋਹੀ ਵਿਖੇ ਇੰਟਰਨੈਸਨਲ ਗੁਰਮਤਿ ਗੰਰਥੀ ਸਭਾ ਦਾਖਾ ਦੇ ਅਹੁਦੇਦਾਰਾਂ ਦੀ ਬੰਦੀ ਛੋੜ ਦਿਵਸ ਮਨਾਉਣ ਸੰਬਧੀ ਅਹਿਮ ਮੀਟਿੰਗ ਕੀਤੀ ਗਈ । ਇਸ ਸਮੇਂ ਸਭਾ ਦੇ ਪ੍ਰਧਾਨ ਭਾਈ ਜਗੀਰ ਸਿੰਘ ਅਤੇ ਉਜਾਗਰ ਸਿੰਘ ਸਵੱਦੀ ਮੈਨੇਜਰ ਗੁ: ਗੁਰਦੁਆਰਾ ਹਰਗੋਬਿੰਦ ਸਾਹਿਬ ਰਾਏਕੋਟ ਰੋਡ ਮੁੱਲਾਂਪੁਰ ਨੇ ਸਾਂਝੇਂ ਤੋਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਤਿ ਗੰ੍ਰਥੀ ਸਭਾ ਵਲੋਂ ਗੁ: ਪਬੰਧਕ ਕਮੇਟੀ ਦੇ ਵਿਸੇਸ ਸਹਿਯੋਗ ਨਾਲ ਮੁੱਲਾਂਪੁਰ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਮਿਤੀ 14 ਨਵੰਬਰ ਦਿਨ ਬੁੱਧਵਾਰ ਨੂੰ ਕਰਵਾਏ ਜਾਣਗੇ ਜਿਸ ਵਿੱਚ 7 ਸਾਲੀ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਹਿੱਸਾ ਲੈਣਗੇ ਇਹ ਮੁਕਾਬਲੇ ਠੀਕ ਸਵੇਰੇ 10 ਵਜੇ ਸੁਰੂ ਕੀਤੇ ਜਾਣਗੇ ਅਤੇ 12 ਵਜੇ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਹਿੱਸੋਵਾਲ ਅਤੇ ਗੁ: ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਮੋਗੇ ਵਾਲਿਆਂ ਨੇ ਦੱਸਿਆ ਕਿ ਮੁਕਾਬਲੇ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਭਾਈ ਹਰਜਿੰਦਰ ਸਿੰਘ ਕਥਾ ਵਾਚਕ ਗੁ: ਅਜੀਤਸਰ ਮੁੱਲਾਂਪੁਰ,ਭਾਈ ਰਾਮ ਗੋਪਾਲ ਸਿੰਘ ਗਾਲਿਬ,ਭਾਈ ਹਰਵਿੰਦਰ ਸਿੰਘ ਮਿੱਠਾ,ਭਾਈ ਟਹਿਲ ਸਿੰਘ ਜਾਂਗਪੁਰ,ਭਾਈ ਨਛੱਤਰ ਸਿੰਘ ਬੜੈਚ,ਭਾਈਂ ਅਮਰ ਸਿੰਘ ਮੋਹੀ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ।
Post a Comment