ਅੰਮ੍ਰਿਤਸਰ 14 ਨਵੰਬਰ( ਡਾ: ਚਰਨਜੀਤ ਸਿੰਘ ਗੁਮਟਾਲਾ ) : ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਕੁਲਵੰਤ ਸਿੰਘ ਸੂਫ਼ੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁ¤ਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।ਮੰਚ ਦੇ ਸਰਪ੍ਰਸਤ ਪ੍ਰੋ:ਮੋਹਨ ਸਿੰਘ, ਡਾ: ਚਰਨਜੀਤ ਸਿੰਘ ਗੁਮਟਾਲਾ , ਸ. ਮਨਮੋਹਨ ਸਿੰਘ ਬਰਾੜ ਅਤੇ ਪ੍ਰਧਾਨ ਸ੍ਰੀ ਅੰਮ੍ਰਿਤ ਲਾਲ ਮੰਨਣ, ਜਨਰਲ ਸਕ¤ਤਰ ਹਰਦੀਪ ਸਿੰਘ ਚਾਹਲ, ਮੀਤ ਪ੍ਰਧਾਨ ਇੰਜ. ਦਲਜੀਤ ਸਿੰਘ ਕੋਹਲੀ ਤੇ ਹੋਰ ਆਹੁਦੇਦਾਰਾਂ ਸ. ਗੁਰਮੀਤ ਸਿੰਘ ਭ¤ਟੀ,ਸੁਰਿੰਦਰਜੀਤ ਸਿੰਘ,ਲਖਬੀਰ ਸਿੰਘ ਘੁੰਮਣ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸ੍ਰੀ ਸੂਫ਼ੀ ਇਕ ਬਹੁਪ¤ਖੀ ਤੇ ਪ੍ਰਭਾਵਸ਼ੀਲ ਸਖ਼ਸ਼ੀਅਤ ਦੇ ਮਾਲਕ ਸਨ ਤੇ ਉਨ•ਾਂ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕ¤ਤਰ ਵਜੋਂ ਸਰਗਰਮ ਭੂਮਿਕਾ ਨਿਭਾਈ ।ਉਨ•ਾਂ ਦੇ ਅਕਾਲ ਚਲਾਣਾ ਕਰਨ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮੰਚ ਆਗੂਆਂ ਨੇ ਸੂਫ਼ੀ ਜੀ ਦੇ ਪਰਿਵਾਰਕ ਮੈਂਬਰਾਂ,ਸਬੰਧੀਆਂ ਨਾਲ ਇਸ ਦੁ¤ਖ ਦੀ ਘੜੀ ਵਿ¤ਚ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ।ਉਨ•ਾਂ ਦੀ ਅੰਤਿਮ ਅਰਦਾਸ ਭਾਈ ਗੁਰਦਾਸ ਹਾਲ ਟਾਊਨ ਹਾਲ ਵਿਖੇ ਸ਼ੁਕਰਵਾਰ 16 ਨਵੰਬਰ ਦੁਪਹਿਰ 12 ਤੋ 2 ਵਜੇ ਹੋਵੇਗੀ।


Post a Comment