ਬਾਦਲ ਦਾ ਪਰਸਨਲ ਸੈਕਟਰੀ ਬਣ ਕੇ ਲੋਕਾਂ ਨੂੰ ਨੋਕਰੀਆਂ ਦੇਣ ਦਾ ਝਾਸਾਂ ਦੇ ਕੇ ਲੱਖਾਂ ਰੁਪਏ ਠੱਗੀ

Friday, November 23, 20120 comments


ਇੰਦਰਜੀਤ ਢਿੱਲੋਂ, ਨੰਗਲ/ਮਾਣਯੋਗ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪਰਸਨਲ ਸੈਕਟਰੀ ਬਣ ਕੇ ਲੋਕਾਂ ਨੂੰ ਨੋਕਰੀਆਂ ਦੇਣ ਦਾ ਝਾਸਾਂ ਦੇ ਕੇ ਲੱਖਾਂ ਰੁਪਏ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਸ਼ਿਕਾਇਤ ਜਿਲ ਪੁਲਿਸ ਮੁਖੀ ਨੂੰ ਮਨਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ, ਵਾਸੀ ਮਕਾਨ ਨੰਬਰ 79 ਕਿਲਨ ਏਰੀਆਂ ਨੰਗਲ, ਸਤਿੰਦਰ ਸਿੰਘ ਪੁੱਤਰ ਨਰਿੰਜ਼ਨ ਸਿੰਘ ਵਾਸੀ ਮਲੂਕਪੁਰ, ਕਿਰਨ ਸ਼ਰਮਾਂ ਪਤਨੀ ਅਸ਼ੀਸ਼ ਸ਼ਰਮਾਂ ਵਾਸੀ ਮਕਾਨ ਨੰਬਰ 615 ਇੰਦਰਾ ਨਗਰ ਨੰਗਲ, ਗਗਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਗੁਲਾਟੀ, ਪਿੰਡ ਤੇ ਡਾਕਖਾਨਾ ਰਾਮ ਕਲੋਨੀ ਜਿਲ•ਾਂ ਹੁਸ਼ਿਆਰਪੁਰ ਨੇ ਦਿਤੀ। ਜਿਸ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੀ ਦਿੱਤੀਆਂ ਗਈਆਂ। ਜਿਸ ਵਿੱਚ ਉਨ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਇਦਰਾ ਨਗਰ ਦਾ ਹੀ ਰਹਿਣ ਵਾਲਾ ਹੈ ਨੇ ਮਈ, ਅਗੱਸਤ 2012 ਦੇ ਮਹੀਨੇ ਵਿੱਚ ਇਹ ਕਹਿ ਕੇ ਸਾਡੇ ਨਾਲ ਸੰਪਰਕ ਕੀਤਾ ਕਿ ਮੈਂ ਮੁੱਖ ਮੰਤਰੀ ਪੰਜ਼ਾਬ ਦਾ ਪਰਸਨਲ ਸੈਕਟਰੀ ਲੱਗਾ ਹੋਇਆ ਹਾਂ ਅਤੇ ਮੈਂ ਪੰਜ਼ਾਬ ਸਰਕਾਰ ਦੇ ਵਿਭਾਗ ਵਿੱਚ ਪੈਸੇ ਲੈ ਕੇ ਸਰਕਾਰੀ ਨੌਕਰੀ ਲਗਾ ਸਕਦਾ ਹਾਂ ਤੇ ਜਿਸ ਨਾਲ ਇੱਕ ਹੋਰ ਔਰਤ ਜੋ ਕਿ ਆਪਣੇ ਆਪ ਨੂੰ ਐਸ.ਐਸ.ਪੀ. ਦੱਸਦੀ ਸੀ ਤੇ ਲਾਲ ਬੱਤੀ ਵਾਲੀ ਕਾਰ ਵਿੱਚ ਸਾਡੇ ਕੋਲ ਆਏ ਸੀ ਤੇ ਸਾਨੂੰ ਸਰਕਾਰੀ ਅਦਾਰੇ ਵਿੱਚ ਨੌਕਰੀ ਲਗਵਾਊਣ ਦਾ ਝਾਂਸਾਂ ਦਿੱਤਾ ਗਿਆ। ਉਨ•ਾਂ ਕਿਹਾ ਕਿ ਅਸੀ ਇਨ•ਾਂ ਦੇ ਝਾਂਸੇ ਵਿੱਚ ਆ ਕੇ ਗਗਨਦੀਪ ਸਿੰਘ ਜੇ.ਈ. ਪੀ.ਐਸ.ਪੀ ਸੀ ਐਲ ਵਿੱਚ ਲੱਗਣ ਲਈ 3 ਲੱਖ ਰੁਪਏ ਦਿੱਤੇ। ਕਿਰਨ ਸ਼ਰਮਾਂ ਨੇ, ਚਪੜਾਸੀ ਲੱਗਣ ਲਈ, 1 ਲੱਖ 50 ਹਜ਼ਾਰ ਰੁਪਏ ਦਿੱਤੇ। ਸਤਿੰਦਰ ਸਿੰਘ ਨੇ ਸਿਪਾਈ ਲੱਗਣ ਲਈ 3 ਲੱਖ ਰੁਪਏ ਦਿੱਤੇ ਅਤੇ ਮਨਿੰਦਰ ਸਿੰਘ ਨੇ ਇੰਸਪੈਕਟਰ ਬਣਨ ਲਈ 4 ਲੱਖ 38 ਹਜ਼ਾਰ ਰੁਪਏ ਦਿੱਤੇ। ਉਨ•ਾਂ ਕਿਹਾ ਕਿ ਇਹ ਰੁਪਏ ਅਸੀ ਅਨਮੋਲ ਸਿੰਘ, ਮਨਜੀਤ ਕੌਰ, ਚਰਨਜੀਤ ਸਿੰਘ, ਅਤੇ ਨਵਜੋਤ ਕੌਰ ਨੂੰ ਜ਼ੋਰਾ ਸਿੰਘ ਵਾਸੀ ਮਕਾਨ ਨੰਬਰ 38 ਅਮਨ ਬਾਗ ਸਰਹੰਦ ਰੋਡ ਪਟਿਆਲਾ ਅਤੇ ਜੁਗਿੰਦਰ ਭੱਟੀ ਪਤਨੀ ਸੁਰਜੀਤ ਸਿੰਘ ਦੇ ਮਕਾਨ ਨੰਬਰ 17  ਐਸ ਬਲਾਕ ਨੰਗਲ ਦੇ ਘਰ ਇਨ•ਾਂ ਦੀ ਹਾਜ਼ਰੀ ਵਿੱਚ ਦਿੱਤੇ। ਉਨ•ਾਂ ਕਿਹਾ ਕਿ ਕੁਝ ਸਮੇਂ ਬਾਅਦ ਅਸੀ ਅਨਮੋਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਨੌਕਰੀ ਦਿਵਾਉਣ ਲਈ ਕਿਹਾ ਤਾਂ ਉਨ•ਾਂ ਸਾਫ਼ ਮਨ•ਾਂ ਕਰ ਦਿੱਤਾ ਅਤੇ ਜਦੋ ਅਸੀ ਆਪਣੇ ਦਿੱਤੇ ਹੋਏ ਪੈਸੇ ਵਾਪਸ ਮੰਗੇ ਤਾਂ ਉਨ•ਾਂ ਉਹ ਵੀ ਦੇਣ ਤੋਂ ਮਨ•ਾਂ ਕਰ ਦਿੱਤਾ ਅਤੇ ਕਿਹਾ ਕਿ ਤੁਸੀ ਜੋ ਕਰਨਾ ਹੈ ਸਾਡਾ ਕਰ ਲਵੋ। ਸਾਡਾ ਕੋਈ ਵੀ ਕੁਝ ਨਹੀ ਵਿਗਾੜ ਸਕਦਾ ਹੈ। ਉਨ•ਾਂ ਕਿਹਾ ਕਿ ਸਾਡੇ ਕੋਲੋ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਦੋ ਪਾਸਪੋਰਟ ਸਾਇਜ਼ ਫੋਟੋਆਂ ਵੀ ਲੈ ਲਈਆਂ ਸਨ। ਉਨ•ਾਂ ਜਿਲ•ਾਂ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਸਾਡੀ ਦਰਖ਼ਾਸਤ ਦੀ ਪੜਤਾਲ ਕਰਕੇ ਪੈਸੇ ਵਾਪਸ ਦਿਵਾਏ ਜਾਣ। ਜਦੋ ਇਸ ਸਬੰਧੀ ਜਿਲ•ਾ ਪੁਲਿਸ ਮੁਖ ਇੰਦਰਮੋਹਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾ ਉਨ•ਾਂ ਕਿਹਾ ਕਿ ਇਸ ਦਰਖ਼ਾਸਤ ਦੀ ਪੜਤਾਲ ਡੀ.ਐਸ.ਪੀ. ਸਾਹਿਬ ਕਰ ਰਹੇ ਹਨ। ਜਦੋ ਅਨਮੋਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ•ਾਂ ਨੇ ਦੋਸ਼ਾਂ ਨੂੰ ਨਕਾਰ ਦਿੱਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger