ਲੁਧਿਆਣਾ, 23 ਨਵੰਬਰ (ਸਤਪਾਲ ਸੋਨੀ) ਭਾਵਾਧਸ ਦੇ ਰਾਸ਼ਟਰੀ ਸੰਚਾਲਕ ਨਰੇਸ਼ ਧੀਗਾਨ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬੀਬੀ ਸੁਰਿੰਦਰ ਦਿਆਲ ਜਿਲ•ਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸਾਂਝੀ ਅਗਵਾਈ ਵਿਖੇ ਇੱਕ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਦੋਵਾ ਨੇਤਾਵਾਂ ਨੇ ਦਲਿਤ ਸਮਾਜ ਦੀ ਬਹੁਤ ਹੀ ਸੂਝਵਾਨ ਆਗੂ ਰਾਣੀ ਧਾਲੀਵਾਲ ਨੂੰ ਸਿਰੋਪਾ ਪਾ ਨਿਯੁੱਕਤੀ ਪੱਤਰ ਦੇ ਕੇ ਇਸਤਰੀ ਵਿੰਗ ਦੀ ਜ਼ਿਲ•ਾਂ ਮੀਤ ਪ੍ਰਧਾਨ ਨਿਯੁੱਕਤ ਕੀਤਾ। ਇਸ ਮੌਕੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਦਿਆਲ ਨੇ ਕਿਹਾ ਕਿ ਔਰਤਾਂ ਨੇ ਹਰ ਖੇਤਰ ਵਿੱਚ ਆਧੁਨਿਕ ਸਮੇਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅੱਜ ਦੂਸਰੇ ਖੇਤਰਾਂ ਦੇ ਨਾਲ ਨਾਲ ਔਰਤ ਨੂੰ ਰਾਜਨੀਤੀ ਵਿੱਚ ਵੀ ਵੱਧ ਚੜ• ਕੇ ਹਿੱਸਾ ਲੈਣਾ ਚਾਹੀਦਾ ਹੈ ਜੋ ਸਮੇਂ ਦੀ ਮੁੱਖ ਲੋੜ ਹੈ। ਉਨ•ਾਂ ਕਿਹਾ ਕਿ ਜੇਕਰ ਔਰਤ ਰਾਜਨੀਤੀ ਵਿੱਚ ਆਵੇਗੀ ਤਾਂ ਉਹ ਆਪਣੀ ਬਿਹਤਰੀ ਲਈ ਮੰਜਿਲ ਦੀ ਤਲਾਸ ਖ਼ੁਦ ਕਰ ਸਕਦੀ ਹੈ। ਇਸ ਮੌਕੇ ਨਰੇਸ਼ ਧੀਗਾਨ ਨੇ ਕਿਹਾ ਕਿ ਇੱਕ ਕਾਬਲ ਔਰਤ ਪਰਿਵਾਰ ਅਤੇ ਸਮਾਜ ਨੂੰ ਯੋਗ ਅਗਵਾਈ ਦੇ ਸਕਦੀ ਹੈ। ਉਨ•ਾਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਪ੍ਰਸ਼ੰਸਾ ਕਰਦਿਆ ਔਰਤਾਂ ਨੂੰ ਉਨ•ਾਂ ਦੇ ਦੱਸੇ ਮਾਰਗ ਤੇ ਚੱਲਣ ਲਈ ਕਿਹਾ। ਜਿਸਦਾ ਕਾਰਨ ਦੱਸਦਿਆ ਉਨ•ਾਂ ਕਿਹਾ ਕਿ ਔਰਤ ਚਾਹੇ ਕਿਸੇ ਵੀ ਸਮਾਜ ਦੀ ਹੋਵੇ ਜੇਕਰ ਅੱਜ ਉਹ ਅਜ਼ਾਦੀ ਨਾਲ ਕਿਸੇ ਵੀ ਖੇਤਰ ਵਿੱਚ ਅੱਗੇ ਵੱਧ ਰਹੀ ਹੈ ਤਾਂ ਉਸ ਵਿੱਚ ਸਭ ਤੋਂ ਵੱਡੇ ਰੋਲ ਬਾਬਾ ਸਾਹਿਬ ਦਾ ਹੈ। ਇਸ ਲਈ ਔਰਤਾਂ ਨੂੰ ਉਨ•ਾਂ ਦੇ ਵਿਚਾਰਾਂ ਤੇ ਚਲ ਜਾਤੀ ਮੁਕਤ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ। ਇਸ ਮੌਕੇ ਹਰਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਰਾਣੀ, ਲਖਵੀਰ ਕੌਰ ਲੱਕੀ, ਸ਼ਾਲੂ, ਨਰੇਸ਼ ਸ਼ਰਮਾ, ਬਿੰਦਰਜੀਤ ਕੌਰ, ਮਨਦੀਪ ਕੌਰ, ਬਾਲਾ ਜੀ, ਸੋਨੂੰ ਫ਼ੁੱਲਾਂਵਾਲ, ਦੀਪਕ ਬੋਹਤ, ਰਾਜੇਸ਼ ਟਾਂਕ, ਜੋਗਿੰਦਰ ਚੋਹਾਨ, ਜਸਵੀਰ ਸਿੰਘ, ਹਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

Post a Comment