ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)ਸਿੱਖਿਆਂ ਵਿਭਾਗ ਪੰਜਾਬ ਵੱਲੋਂ ਆਈਆ ਹਦਾਇਤਾ ਅਨੁਸਾਰ ਸ:ਸੀ:ਸੰ:ਸਕੂਲ ਦੇ ਪ੍ਰਿਸੀਪਲ ਸ੍ਰੀ ਮਤੀ ਹਰਜੀਤ ਕੌਰ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ ਦੇ ਨਸ਼ਿਆਂ ਦੇ ਭੈੜੇ ਪ੍ਰਭਾਵਾ ਨੂੰ ਦਰਸਉਦਿਆਂ ਹੱਥਾ ਵਿੱਚ ਮਾਟੋ ਫੜਕੇ ਪਿੰਡ ਬਰਸਾਲ ਦੀਆਂ ਗਲੀਆਂ ਵਿੱਚ ਨਾਅਰੇ ਲਗਾਉਦੇ ਹੋਏ ਮਾਰਚ ਕੀਤਾ ਤਾਂ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧਸਣ ਤੋਂ ਬਚਾਇਆਂ ਜਾ ਸਕੇ ।ਨਸ਼ੇ ਦੀ ਭੈੜੀ ਲਾਹਨਤ ਨੂੰ ਖਤਮ ਕਰਨ ਲਈ ਲਗਾਏ ਗਏ ਬੱਚਿਆਂ ਦੇ ਨਾਅਰੇ ਜਿੱਥੇ ਅਸਮਾਨ ਨੂੰ ਗੂੰਜ ਪਾ ਰਹੇ ਸਨ ਉੱਥੇ ਹੀ ਲੋਕਾਂ ਵਿੱਚ ਇੱਕ ਖਿੱਚ ਦਾ ਕੇਂਦਰ ਬਣੇ ਰਹੇ ।ਇਸ ਰੈਲੀ ਦੀ ਸਮਾਪਤੀ ਉਪਰੰਤ ਪ੍ਰਿਸੀਪਲ ਸ੍ਰੀ ਮਤੀ ਹਰਜੀਤ ਕੌਰ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਸੇ ਸਾਡੀ ਨੌਜਵਾਨ ਪੀੜੀ ਨੂੰ ਇੱਕ ਘੁਣ ਦੀ ਤਰਾਂ ਅੰਦਰੋ ਅੰਦਰ ਖਾ ਰਹੇ ਹਨ ਜਿਸ ਕਰਕੇ ਇੰਨਾ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ ।ਸਿੱਖਿਆ ਵਿਭਾਗ ਦਾ ਨਸ਼ੇ ਵਿਰੁਧ ਇਹ ਕਦਮ ਸਲਾਉਣ ਜੋਗ ਹੇੈ ।ਇਸੇ ਲੜੀ ਤਹਿਤ ਲਾਗਲੇ ਪਿੰਡ ਸੰਗਤਪੁਰਾ (ਢੈਪੀ) ਦੇ ਸਰਕਾਰੀ ਸਕੂਲ਼ ਵਿੱਚ ਵੀ ਨਸ਼ੇ ਨੂੰ ਨੱਥ ਪਾਉਣ ਲਈ ਲੋਕ ਜਾਗਰੂਪ ਰੈਲੀ ਕੱਢੀ ਗਈ ਜਿਸ ਵਿੱਚ ਸਕੂਲ ਸਟਾਫ ਤੋਂ ਇਲਾਵਾ ਐਨ ਆਰ ਆਈ ਬਿੰਦਰ ਸਿੰਘ ਮਨੀਲਾ ਨੇ ਵੀ ਆਪਣਾ ਬਣਦਾ ਹੱਕ ਅਦਾ ਕੀਤਾ ਇਸ ਸਮੇ ਬਿੰਦਰ ਮਨੀਲਾ ਦੇ ਨਾਲ ਸਮੂਹ ਗਰਾਮ ਪੰਚਾਇਤ ਨੇ ਹਾਜਰੀ ਲਵਾਈ ।
Post a Comment