ਭੀਖੀ,27ਨਵੰਬਰ-( ਬਹਾਦਰ ਖਾਨ )- ਮਾਤਾ ਨੈਣਾ ਦੇਵੀ ਕਲੱਬ ਭੀਖੀ ਵਲੋਂ ਚੋਥਾ ਵਿਸ਼ਾਲ ਭਗਵਤੀ ਜਾਗਰਨ ਸਥਾਨਕ ਗੁਰਦੁਆਰਾ ਰੋਡ ਤੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੂਜਾ ਅਰਚਨਾ ਕਰਨ ਦੀ ਰਸਮ ਕਲੱਬ ਪ੍ਰਧਾਨ ਵਲੋਂ ਅਦਾ ਕੀਤੀ ਗਈ ਜਿਸਨੂੰ ਪੰਡਿਤ ਪਵਿੱਤਰ ਸ਼ਰਮਾਂ ਨੇ ਵੈਦਿਕ ਮੰਤਰਾਂ ਨਾਲ ਅਦਾ ਕਰਵਾਈ। ਜਾਗਰਨ ਵਿੱਚ ਜਯੋਤੀ ਪ੍ਰਚੰਡ ਕਰਨ ਦੀ ਰਸਮ ਚਿੰਤਪੁਰਨੀ ਸੇਵਾ ਮੰਡਲ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਅਦਾ ਕੀਤੀ। ਇਸ ਮੌਕੇ ਸ਼ੀਸ਼ਪਾਲ ਸ਼ਰਮਾਂ, ਸਿਦੀਕ ਖਾਨ, ਲੱਕੀ ਰੂੜੇਕੇ ਨੇ ਮਾਤਾ ਦੀਆਂ ਭੇਟਾਂ ਗਾਕੇ ਸਭ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸਿਦੀਕ ਖਾਨ ਨੇ ੂਮਾਂ ਤੇਰੇ ਮੰਦਰਾਂ ਤੇੂ, ੂਨੈਣਾ ਦੇਵੀ ਦਰ ਤੇ ਚੱਲੀਏੂ, ੂਭਗਤ ਜੈਕਾਰੇ ਬੋਲਦੇੂ ਆਦਿ ਭੇਟਾਂ ਪੇਸ਼ ਕੀਤੀਆ। ਜਿਵੇਂ ਹੀ ਵਿੱਕੀ ਬਾਦਸ਼ਾਹ ਨਕੋਦਰ ਵਾਲੇ ਨੇ ਆਪਣੀ ਮਧੁਰ ਅਵਾਜ ਵਿੱਚ ੂਵਾਹ ਵਾਹ ਤੇਰੇ ਰੰਗ ਭੋਲਿਆੂ, ੂਵੇ ਜੋਗੀਆ ਰਹਿ ਗਈ ਮੈਂ ਤੇਰੇ ਜੋਗੀੂ, ੂਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆੂ ਭਜਨ ਪੇਸ਼ ਕੀਤੇ ਤਾਂ ਸ਼ਰਧਾਲੂ ਝੂਮਣ ਲਈ ਮਜਬੂਰ ਹੋ ਗਏ। ਵਿੱਕੀ ਬਾਦਸ਼ਾਹ ਨੇ ਜਿਥੇ ੂਕਿਵੇਂ ਮੰਨਾਂ ਮੈਂ ਤੈਨੂੰ ਮਾਂ ਜਦ ਮਾਂ ਮੈਂ ਦੇਖੀ ਨਹੀ ਸੀੂ ਗਾਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ ਉਥੇ ਹੀ ੂਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐੂ ਅਤੇ ੂਸਤਿਗੁਰ ਨਾਨਕ ਅੱਜ ਸੰਗਤ ਪਈ ਪੁਕਾਰਦੀੂ ਪੇਸ਼ ਕਰਕੇ ਲਾਲ ਚੰਦ ਯਮਲਾ ਦੀ ਯਾਦ ਤਾਜਾ ਕਰਵਾ ਦਿੱਤੀ। ਇਸ ਮੌਕੇ ਕੱਢੀਆਂ ਝਾਂਕੀਆਂ ਅਤੇ ਮਨਮੋਹਕ ਦਰਬਾਰ ਵੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇ। ਜਾਗਰਨ ਵਿੱਚ ਚਿੰਤਪੁਰਨੀ ਸੇਵਾ ਮੰਡਲ, ਨੈਣਾ ਦੇਵੀ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵਿਪਨ ਗੰਢੀ, ਪਿੰਨੀ ਬਾਬਾ, ਅਸ਼ਵਨੀ ਅਸਪਾਲ, ਸੰਦੀਪ ਲੱਕੀ, ਦਰਸ਼ਨ ਮਿੱਤਲ, ਵਿਪਨ ਅਲੀਸ਼ੇਰ, ਪ੍ਰਸ਼ੋਤਮ ਗੋਇਲ ਬਿੱਲੂ, ਰਾਮ ਲਾਲ, ਸੋਨੀ ਰਾਮ, ਬਿੰਦਰ ਕੁਮਾਰ, ਹੰਸਾ ਰਾਮ, ਪ੍ਰਵੀਨ ਕੁਮਾਰ ਰਾਜੂ ਆਦਿ ਹਾਜਰ ਸਨ।

Post a Comment