ਗੱਤਕਾ ਫੈਡਰੇਸ਼ਨ ਤੇ ਐਸੋਸੀਏਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 27 ਨਵੰਬਰ-ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਿਰਸਾ ਸੰਭਾਲ ਵਿੰਗ ਪੰਜਾਬ ਦੇ ਵਾਈਸ ਚੇਅਰਮੈਨ ਅਤੇ ੂਜ਼ਫਰਨਾਮਾੂ ਪੁਸਤਕ ਦੇ ਲੇਖਕ ਸ੍ਰੀ ਮਨਜੀਤ ਸਿੰਘ ਗੱਤਕਾ ਮਾਸਟਰ ਦੇ ਪਿਤਾ ਸ੍ਰੀ ਦਰਸ਼ਨ ਸਿੰਘ (90 ਸਾਲ) ਦੇ ਚਲਾਣਾ ਕਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਕਿ ਪਿਛਲੇ ਦਿਨੀਂ ਸੰਖੇਪ ਬੀਮਾਰੀ ਪਿੱਛੋਂ ਅੰਮ੍ਰਿਤਸਰ ਵਿਖੇ ਸਵਰਗਵਾਸ ਹੋ ਗਏ। ਉਹ ਆਪਣੇ ਪਿੱਛੇ ਛੇ ਪੱਤਰ ਅਤੇ ਇੱਕ ਧੀ ਛੱਡ ਗਏ। ਸ੍ਰੀ ਦਰਸ਼ਨ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਦਿਨ ਵੀਰਵਾਰ 29 ਨਵੰਬਰ ਨੂੰ ਦੁਪਿਹਰ 12 ਵਜੇ ਤੋਂ ਇੱਕ ਵਜੇ ਤੱਕ ਗੁਰਦਵਾਰਾ ਸੰਤੋਖਸਰ ਟਾਹਲੀ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਵੇਗਾ। ਇਸ ਸਬੰਧੀ ਗੱਤਕਾ ਫੈਡਰੇਸ਼ਨ ਅਤੇ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਾਂਝੀ ਸ਼ੋਕ ਸਭਾ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਐਸ.ਐਸ.ਪੀ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ੍ਹ ਅਤੇ ਅਵਤਾਰ ਸਿੰਘ ਪਟਿਆਲਾ, ਗੱਤਕਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ. ਜਸਵੰਤ ਸਿੰਘ ਭੁੱਲਰ ਮੋਹਾਲੀ, ਸਕੱਤਰ ਜਸਵੰਤ ਸਿੰਘ ਛਾਪਾ ਲੁਧਿਆਣਾ ਤੋਂ ਇਲਾਵਾ ਵਿਰਸਾ ਸੰਭਾਲ ਵਿੰਗ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨਾਂ ਦੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਇੱਕ ਸ਼ੋਕ ਮਤਾ ਪਾਸ ਕਰਕੇ ਗੁਰੂ ਘਰ ਦੇ ਪ੍ਰੇਮੀ ਸ੍ਰੀ ਦਰਸ਼ਨ ਸਿੰਘ ਦੇ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Post a Comment