ਪਟਿਆਲਾ,16 ਨਵੰਬਰ: ਪਟਵਾਰੀ/ਐਸ.ਐਸ.ਪੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਵੱਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਹੋਰ ਸਫਲਤਾ ਮਿਲੀ ਜਦੋਂ ਐਸ.ਪੀ (ਡੀ) ਸ਼੍ਰੀ ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ (ਡੀ) ਸ. ਮਨਜੀਤ ਸਿੰਘ ਬਰਾੜ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਸੀ.ਆਈ.ਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਗਿਆਨ ਸਿੰਘ ਅਤੇ ਸਹਾਇਕ ਥਾਣੇਦਾਰ ਭਾਗ ਸਿੰਘ ਨੇ ਸਮੇਤ ਪੁਲਿਸ ਪਾਰਟੀ ਅਹਿਮ ਕਾਰਵਾਈ ਕਰਦੇ ਹੋਏ ਘਰਾਂ ਤੇ ਦੁਕਾਨਾਂ ਦੇ ਜਿੰਦਰੇ ਤੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ਼੍ਰੀ ਗਿੱਲ ਨੇ ਦੱਸਿਆ ਕਿ ਬੀਤੀ 14 ਨਵੰਬਰ ਨੂੰ ਸੀ.ਆਈ.ਏ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਮਾਰੂ ਹਥਿਆਰਾਂ ਨਾਲ ਲੇੈਸ ਹੋਕੇ ਮੁਕਤ ਇਨਕਲੇਵ ਦੇ ਪਿਛਲੇ ਪਾਸੇ ਪਟਿਆਲਾ ਬਾਈਪਾਸ ਦੇ ਹੇਠ ਬਣੀ ਬੇ-ਅਬਾਦ ਇਮਾਰਤ ਵਿਚ ਬੈਠਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਿਰੋਹ ਦੇ ਮੈਂਬਰਾਂ ਟਿੱਕੂ ਉਰਫ ਗਲਿਹਾਰਾ ਪੁੱਤਰ ਗਰੀਬ ਦਾਸ, ਕਾਲਾ ਪੁੱਤਰ ਮੀਰਾ, ਸੰਨੀ ਉਰਫ ਕਾਲੀ ਪੁੱਤਰ ਕਿਸੋਰੀ, ਲਹਿਰੀ ਉਰਫ ਸਿੰਕਦਰ ਪੁੱਤਰ ਦਰਸਨ, ਸਲੀਮ ਉਰਫ ਰਮਨ ਪੁੱਤਰ ਜਸਪਾਲ ਸਾਰੇ ਵਾਸੀ ਸੈਫਾਬਾਦੀ ਗੇਟ ਨੇੜੇ ਲੱਕੜ ਮੰਡੀ ਥਾਣਾ ਕੋਤਵਾਲੀ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ । ਉਨ•ਾਂ ਦੱਸਿਆ ਕਿ ਇਹ ਗਿਰੋਹ ਰਾਤ ਸਮੇਂ ਘਰਾਂ ਦੇ ਜਿੰਦਰੇ ਤੋੜ ਕੇ ਅਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ ਜਿਨ•ਾਂ ਵਿਰੁੱਧ ਮੁੱਕਦਮਾ ਨੰਬਰ 131 ਮਿਤੀ 14/11/2012 ਅ/ਧ 399, 402, ਆਈ.ਪੀ.ਸੀ 25 ਅਸਲਾ ਐਕਟ ਥਾਣਾ ਪਸਿਆਣਾ ਜ਼ਿਲ•ਾ ਪਟਿਆਲਾ ਵਿਖੇ ਦਰਜ ਕੀਤਾ ਗਿਆ । ਸ਼੍ਰੀ ਗਿੱਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਟਿੱਕੂ ਉਰਫ ਗਲਿਹਾਰਾ ਕੋਲੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 2 ਕਾਰਤੂਸ 315 ਬੋਰ ਜਿੰਦਾ, ਕਾਲਾ ਕੋਲੋਂ ਇੱਕ ਕਿਰਚ , ਸੰਨੀ ਉਰਫ ਕਾਲੀ ਅਤੇ ਲਹਿਰੀ ਉਰਫ ਸਿਕੰਦਰ ਅਤੇ ਸਲੀਮ ਉਰਫ ਰਮਨ ਕੋਲੋਂ ਲੋਹੇ ਦੀ ਇੱਕ-ਇੱਕ ਰਾਡ ਬਰਾਮਦ ਕੀਤੀ ਗਈ ਹੈ ।
ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਟਿੱਕੂ ਉਰਫ ਗਲਿਹਾਰਾ , ਕਾਲਾ, ਸੰਨੀ ਉਰਫ ਕਾਲੀ , ਲਹਿਰੀ ਉਰਫ ਸਿਕੰਦਰ ਅਤੇ ਸਲੀਮ ਉਰਫ ਰਮਨ ਰਲਕੇ ਰਾਤ ਸਮੇ ਚੋਰੀਆਂ ਕਰਨ ਦੇ ਆਦੀ ਹਨ ਜਿਨ•ਾਂ ਨੇ ਜਿਲਾ ਪਟਿਆਲਾ ਵਿਚ 3 ਦਸੰਬਰ 2011ਨੂੰ ਰਾਤ ਸਮੇ ਮਾਨਸਾਹੀਆ ਕਲੋਨੀ ਵਿਖੇ ਇੱਕ ਘਰ ਵਿਚੋ ਸੋਨੇ ਦੇ ਗਹਿਣੇ ਆਦਿ ਚੋਰੀ ਕੀਤੇ ਸੀ ਜਿਸ ਸਬੰਧੀ ਮੁੱਕਦਮਾ ਨੰਬਰ 196 ਮਿਤੀ 04/12/2011 ਅ/ਧ 457,380 ਹਿੰ:ਡੰ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਹੈ। ਉਨ•ਾਂ ਦੱਸਿਆ ਕਿ ਇਸ ਗਿਰੋਹ ਨੇ ਸਿੰਗਲਾ ਪ੍ਰੋਵੀਜਨ ਸਟੋਰ ਲਹਿਲ ਕਾਲੋਨੀ ਪਟਿਆਲਾ ਵਿਖੇ ਦੁਕਾਨ ਦਾ ਸ਼ਟਰ ਤੋੜ ਕੇ ਨਗਦੀ ਆਦਿ ਦੀ ਚੋਰੀ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 51 ਮਿਤੀ 20/05/2012 ਅ/ਧ 457,380 ਹਿੰ:ਡੰ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਹੈ । ਉਨ•ਾਂ ਹੋਰ ਦੱਸਿਆ ਕਿ ਇਸ ਗਿਰੋਹ ਨੇ 21/06/2012 ਦੀ ਰਾਤ ਨੂੰ ਮਾਨਸ਼ਾਹੀਆ ਕਲੋਨੀ ਵਿਚ 2 ਗੈਸ ਸਿਲੰਡਰ ਚੋਰੀ ਕੀਤੇ ਸੀ ਜਿਸ ਸਬੰਧੀ ਮੁੱਕਦਮਾ ਨੰਬਰ 122 ਮਿਤੀ 10/07/2012 ਅ/ਧ 457,380 ਹਿੰ:ਡੰ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਹੈ ਅਤੇ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿਚੋ ਇਸ ਗਿਰੋਹ ਨੇ ਰਾਤ ਸਮੇ ਧਾਨਕਾ ਮੁਹੱਲੇ ਵਿਚੋ ਸੋਨੇ ਦੇ ਗਹਿਣੇ ਆਦਿ ਚੋਰੀ ਕੀਤੇ ਸੀ ਜਿਸ ਸਬੰਧੀ ਮੁੱਕਦਮਾ ਨੰਬਰ 219 ਮਿਤੀ 06/09/2012 ਅ/ਧ 457,380 ਹਿੰ:ਡੰ ਥਾਣਾ ਕੋਤਵਾਲੀ ਪਟਿਆਲਾ ਦਰਜ ਹੈ। ਉਨ•ਾਂ ਦੱਸਿਆ ਕਿ ਇਸ ਗਿਰੋਹ ਨੇ ਥਾਣਾ ਅਰਬਨ ਅਸਟੇਟ ਦੇ ਏਰੀਆ ਵਿਚੋ ਸ਼ਿਵ ਸ਼ਕਤੀ ਕਲਰ ਲੈਬ ਦੁਕਾਨ ਦੇ ਸ਼ਟਰ ਤੋੜਕੇ ਉਸ ਵਿਚੋ ਐਲ.ਸੀ.ਡੀ ਅਤੇ ਹੋਰ ਕੰਪਿਊੁਟਰ ਦਾ ਸਮਾਨ ਆਦਿ ਚੋਰੀ ਕੀਤਾ ਸੀ ਜਿਸ ਸਬੰਧੀ ਮੁੱਕਦਮਾ ਨੰਬਰ 132 ਮਿਤੀ 09/09/2012 ਅ/ਧ 457,380 ਹਿੰ:ਡੰ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਹੈ। ਸ਼੍ਰੀ ਗਿੱਲ ਨੇ ਦੱਸਿਆ ਕਿ ਇਸ ਗਿਰੋਹ ਨੇ ਹੀ ਥਾਣਾ ਅਰਬਨ ਅਸਟੇਟ ਦੇ ਏਰੀਆ ਵਿਚੋ ਹੀ ਪਿਸਤੌਲ ਦੀ ਨੋਕ ’ਤੇ ਹਰਵਿੰਦਰ ਕੌਰ ਵਾਸੀ ਅਰਬਨ ਅਸਟੇਟ ਕੋਲੋਂੋ ਨਗਦੀ ਤੇ ਗਹਿਣਿਆਂ ਆਦਿ ਦੀ ਲੁੱਟ ਕੀਤੀ ਸੀ ਜਿਸ ਸਬੰਧੀ ਮੁੱਕਦਮਾ ਨੰਬਰ 128 ਮਿਤੀ 09/08/2012 ਅ/ਧ 457,380,336 ਹਿੰ:ਡੰ 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਹੈ । ਸ਼੍ਰੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਦੁਆਰਾ ਚੋਰੀ ਕੀਤੇ ਸਮਾਨ ਨੂੰ ਵੀ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਕਰੀਬ 3,50,000 ਰੁਪਏ ਬਣਦੀ ਹੈ ਅਤੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਇਨ•ਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਨ•ਾਂ ਕੋਲੋਂ ਚੋਰੀ ਦੀਆਂ ਹੋਰ ਵਾਰਦਾਤਾਂ ਦਾ ਵੀ ਪਤਾ ਲੱਗਣ ਦੀ ਸੰਭਾਵਨਾ ਹੈ ।
Post a Comment