ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਪਿੰਡ ਧੌਲਾ ਦੀ ਰਹਿਣ ਵਾਲੀ ਲੜਕੀ ਗੁਰਜੀਤ ਕੌਰ ਪੁੱਤਰੀ ਬਖਸ਼ੀਸ਼ ਸਿੰਘ ਜੋ ਦਲਿਤ ਪਰਿਵਾਰ ਨਾਲ ਸਬੰਧ ਰਖਦੀ ਹੈ ਤੇ ਪਿਛਲੇ ¦ਮੇ ਸਮੇ ਤੋਂ ਟੀ. ਬੀ ਅਤੇ ਹੋਰ ਬਿਮਾਰੀਆਂ ਨਾਲ ਬਹੁਤ ਜਿਆਦਾ ਪੀੜਤ ਸੀ। ਇਸ ਲੜਕਾ ਦਾ ਇੱਕ ਭਰਾ ਮਾਨਸਿਕ ਰੋਗੀ ਹੈ ਅਤੇ ਦੂਸਰਾ ਸਹੀ ਸਲਾਮਤ ਹੈ। ਅਤਿ ਗਰੀਬ ਘਰ ਦੀ ਹੋਣ ਕਾਰਨ ਇਸ ਦੇ ਮਾਪੇ ਇਸ ਲੜਕੀ ਦਾ ਇਲਾਜ਼ ਨਹੀ ਕਰਵਾ ਸਕਦੇ ਸੀ ਤੇ ਗੁਰਮਿਤ ਸੇਵਾ ਲਹਿਰ ਦੇ ਪ੍ਰਚਾਰਿਕ ਮੈਂਬਰ ਭਾਈ ਜਗਸੀਰ ਸਿੰਘ ਮੌੜ ਨੇ ਇਸ ਲੜਕੀ ਦੇ ਇਲਾਜ਼ ਦਾ ਬੀੜਾ ਚੁੱਕ ਖੁੱਦ ਇਸ ਦੇ ਇਲਾਜ਼ ਲਈ ਲੱਖਾਂ ਰੁਪਿਆ ਖਰਚ ਕੀਤਾ ਤੇ ਹੁਣ ਵੀ ਇਸ ਲੜਕੀ ਦਾ ਇਲਾਜ਼ ਚਲਦਾ ਹੈ ਤੇ ਹਰ ਮਹੀਨੇ 12000 ਦੇ ਕਰੀਬ ਦਵਾਈ ਤੇ ਖਰਚ ਆਉਂਦਾ ਹੈ। ਇਹ ਲੜਕੀ ਹੁਣ 75% ਠੀਕ ਹੋ ਚੁੱਕੀ ਹੈ ਤੇ ਕੁੱਝ ਹੋਰ ਮਹੀਨੇ ਇਸ ਲੜਕੀ ਦਾ ਇਲਾਜ਼ ਚਲਣਾ ਹੈ। ਭਾਈ ਜਗਸੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਹੀ ਹਨੇਰ ਜਿੰਦਗੀ ਜੀ ਰਹੇ ਬੇਸਹਾਰਾ ਗਰੀਬ ਵਿਅਕਤੀਆਂ ਦੀ ਮਦਦ ਕਰਨਾਂ ਹੈ।

Post a Comment