ਮਾਨਸਾ, 23 ਨਵੰਬਰ ( ਜ਼ਿਲ ਜੇਲ ਮਾਨਸਾ ਵਿਖੇ ਸ਼੍ਰੀ ਸੁਖਵਿੰਦਰ ਸਿੰਘ ਨੇ ਬਤੌਰ ਨਵੇਂ ਜੇਲ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ ਕਿਹਾ ਕਿ ਉਨ ਦਾ ਮੁੱਖ ਉਦੇਸ਼ ਨਸ਼ੇ ਨੂੰ ਠੱਲ ਪਾਉਣਾ ਹੋਵੇਗਾ ਅਤੇ ਜੇਲ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਸ ਕੁਰੀਤੀ ਵਿਰੁੱਧ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾਵੇਗਾ। ਉਨ ਕਿਹਾ ਕਿ ਕੈਦੀਆਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਖੇਡਾਂ ਪ੍ਰਤੀ ਉਨ ਦੀ ਦਿਲਚਸਪੀ ਵੀ ਪੈਦਾ ਕੀਤੀ ਜਾਵੇਗੀ ਤਾਂ ਜੋ ਉਹ ਤੰਦਰੁਸਤ ਰਹਿ ਸਕਣ।ਸ਼੍ਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਖਿਲਾਫ਼ ਜੇਲ ਦੇ ਸਟਾਫ਼ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਜੇਲ• ਵਿਚ ਨਸ਼ਾ ਲਿਆਉਣ ਦੇ ਜ਼ਿੰਮੇਵਾਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ ਕਿਹਾ ਕਿ ਨਸ਼ਾ ਹੀ ਵਿਅਕਤੀ ਨੂੰ ਅਪਰਾਧ ਵੱਲ ਧੱਕਦਾ ਹੈ ਅਤੇ ਨਸ਼ੇ ਕਾਰਨ ਹੀ ਪੰਜਾਬ ਦੀਆਂ ਜੇਲ ਭਰੀਆਂ ਹੋਈਆਂ ਹਨ। ਉਨ ਕਿਹਾ ਕਿ ਕੈਦੀਆਂ ਵਿਚ ਅਨੁਸਾਸ਼ਨ ਵੀ ਪੈਦਾ ਕੀਤਾ ਜਾਵੇਗਾ ਤਾਂ ਕਿ ਉਹ ਜੇਲ• ਵਿਚੋਂ ਨਿਕਲਣ ਤੋਂ ਬਾਅਦ ਸਮਾਜ ਵਿਚ ਇਕ ਜ਼ਿੰਮੇਵਾਰ ਵਿਅਕਤੀ ਦੇ ਤੌਰ ’ਤੇ ਵਿਚਰ ਸਕਣ।

Post a Comment