ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਅੱਜ ਹਲਕੇ ਦਾਖੇ ਵਿੱਚ ਕਾਂਗਰਸੀਏ ਆਪਣੀ ਪਾਰਟੀ ਨੂੰ ਛੱਡਕੇ ਅਕਾਲੀ ਦਲ ਦਾ ਪੱਲ ਫੜ ਰਹੇ ਹਨ ।ਇਸ ਦੇ ਪਿੱਛੇ ਇੱਕੋ ਇੱਕ ਰਾਜ ਹੈ ਹਲਕਾ ਦਾਖੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਨੇਕ ਦਿਲੀ ਤੇ ਨਿੱਘਾ ਸੁਭਾਅ ਇੰਨਾ ਸਬਦਾ ਦਾ ਪ੍ਰਗਟਾਵਾ ਹਲਕਾ ਦਾਖੇ ਦੇ ਪਿੰਡ ਜੰਡੀ ਦੇ ਯੂਥ ਅਕਾਲੀ ਆਗੂਆ ਨੇ ਪੱਤਰਕਾਰਾ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਹਲਕੇ ਦਾਖੇ ਦੇ ਮੁੱਖੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਭ ਨੂੰ ਇੱਕ ਨਜਰੀਏ ਨਾਲ ਵੇਖਿਆ ਹੈ ਕਦੇ ਵੀ ਕਿਸੇ ਨਾਲ ਪਾਰਟੀ ਦਾ ਵਿਤਕਰਾ ਨਹੀ ਕੀਤਾ ਸਭ ਦੇ ਸਹੀ ਕੰਮ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆਂ ਹੈ ।ਅਤੇ ਗ੍ਰਾਂਟਾ ਦੇ ਖੁਲੇ ਗੱਫਿਆ ਦੀ ਲੜੀ ਦੌਰਾਨ ਵੀ ਸਭ ਨੂੰ ਬਿੰਨਾ ਕਿਸੇ ਮੱਤ ਭੇਦ ਦੇ ਖੁਲੀਆਂ ਗ੍ਰਾਂਟਾ ਤਕਸੀਮ ਕੀਤੀਆ ਹਨ ਇਆਲੀ ਦੀ ਇਸ ਸੋਚ ਨੂੰ ਤੇ ਵਧੀਆ ਮਿਲਵਰਤਨ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਦੇ ਉੱਘੇ ਤੇ ਯਤਨਸ਼ੀਲ ਵਰਕਰ ਲਗਾਤਾਰ ਅਕਾਲੀ ਦਲ ਬਾਦਲ ਨਾਲ ਜੁੜ ਰਹੇ ਹਨ ।ਕਾਂਗਰਸੀਆ ਦਾ ਇਸੇ ਤਰਾਂ ਪਾਰਟੀ ਨੂੰ ਛੱਡਣਾ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਹਲਕਾ ਦਾਖੇ ਦੇ ਹਰ ਘਰ ਦੀ ਦਹਿਲੀਜ ਤੇ ਤੱਕੜੀ ਦੇ ਚੋਣ ਨਿਸ਼ਾਨ ਦੀਆ ਝੰਡੀਆ ਲਹਿਰਾਉਦੀਆ ਨਜਰ ਆਉਣਗੀਆ ਇਸ ਸਮੇਂ ਇੱਕਤਰ ਹੋਏ ਅਕਾਲੀਆ ਆਗੂਆ ਵਿੱਚ ਸੁਖਵਿੰਦਰ ਸਿੰਘ ਕਿੰਦਰ ਜੰਡੀ,ਪੰਚ ਜਗਦੇਵ ਸਿੰਘ ਸਿੱਧੂ ਜੰਡੀ,ਬਲਜੀਤ ਸਿੰਘ ਪੰਧੇਰ,ਜੈਲਦਾਰ ਕੰਮਲਜੀਤ ਸਿੰਘ ਜੰਡੀ,ਜੈਲਦਾਰ ਗੁਰਦੇਵ ਸਿੰਘ ਜੰਡੀ,ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਜੰਡੀ ਤੇ ਹੋਰ ਅਕਾਲੀ ਆਗੂ ਹਾਜਰ ਸਨ ।


Post a Comment