ਲੁਧਿਆਣਾ ( ਸਤਪਾਲ ਸੋਨੀ) ਸਰਵੇ ਓਵਰਸੀਜ ਇੰਡ:ਏਰੀਆ ਏ ਵਿਚੋਂ ਫੈਕਟਰੀ ਦੇ ਤਾਲੇ ਤੋੜਕੇ ਸਿਲਾਈ ਕਢਾਈ ਵਾਲੀਆਂ ਵਿਦੇਸ਼ੀ ਜ਼ੂਕੀ ਕੰਪਨੀ ਦੀਆਂ 22 ਮਸ਼ੀਨਾਂ ਸਮੇਤ ਮੋਟਰਾਂ ਕੰਪਲੀਟ ਸੈੱਟ ਅਤੇ ਕੁਝ ਹੋਰ ਸਮਾਨ ਚੋਰੀ ਕੀਤੇ ਗਏ ਸਨ, ਜਿਸ ਸਬੰਧੀ ਫੈਕਟਰੀ ਮਾਲਿਕ ਸਰਵੇਸ਼ ਕੁਮਾਰ ਪੁੁੱਤਰ ਸ਼੍ਰੀ ਗੋਪੀ ਚੰਦ ਦੇ ਬਿਆਨ ਤੇ ਡਵੀਜ਼ਨ ਨੰ: 6 ਵਿਚ ਭ:ਦੰਡ ਤਹਿਤ ਅ.ਧ. 457,380 ਅਧੀਨ ਮੁਕੱਦਮਾ ਨੰ: 172 ਮਿਤੀ 25-10-2012 ਦਰਜ ਕੀਤਾ ਗਿਆ । ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਥਾਨਾ ਡਵੀਜ਼ਨ ਨੰ: 6 ਦੀ ਪੁਲਿਸ ਨੇ 2 ਦੋਸ਼ੀਆਂ ਜੰਜੀਰ ਕੁਮਾਰ ਪੁੱਤਰ ਗਣੇਸ਼ੀ ਪਾਸਵਾਨ ਅਤੇ ਰਾਜੂ ਗੁਪਤਾ ਉੁਰਫ ਰਾਜੂ ਪੁੱਤਰ ਗਣੇਸ਼ ਗੁੱਪਤਾ ਵਾਸੀਆਨ ਬਿਹਾਰੀ ਕਲੋਨੀ ਇੰਡ: ਏਰੀਆ ਏ ਨੂੰ ਮਿੱਤੀ 05-11-2012ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 14 ਮਸ਼ੀਨਾਂ ਅਤੇ 14 ਮੋਟਰਾਂ ਬਰਾਮਦ ਕੀਤੀਆਂ ਗਈਆਂ । ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਚੋਰੀ ਕਰਨ ਲਈ ਉਹਨਾਂ ਨੂੰ ਧਰਮਿੰਦਰ ਚੌਹਾਨ, ਸੰਜੇ, ਮਨੋਜ ਡਰਾਈਵਰ, ਧਰਮਿੰਦਰ ਪਾਸਵਾਨ, ਅਰਵਿੰਦਰ ਉਰਫ ਟਮਾਟਰ ਅਤੇ ਸੁਨੀਲ ਕੁਮਾਰ ਲੈਕੇ ਗਏ ਸਨ ਜਿਥੇ ਤਿੰਨ ਲੜਕੇ ਸ਼ਾਮ ਸੁੰਦਰ ਉਰਫ ਟਮਾਟਰ, ਲਛਮਣ ਅਤੇ ਸੂਰਜ ਪਹਿਲਾਂ ਹੀ ਮੌਜੂਦ ਸਨ ।, ਜੋ ਫੈਕਟਰੀ ਵਿੱਚੋਂ ਮਸ਼ੀਨਾਂ ਚੋਰੀ ਕਰਕੇ ਮਨੋਜ ਡਰਾਈਵਰ ਵਾਲੀ ਟਾਟਾ 407 ਗੱਡੀ ਵਿੱਚ ਲੋਡ ਕਰਕੇ ਲੈ ਗਏ ਸਨ । ਸਾਰੇ ਦੋਸ਼ੀ ਬਿਹਾਰੀ ਕਲੋਨੀ, ਇੰਡ: ਏਰੀਆ ਏ ਦੇ ਰਹਿਣ ਵਾਲੇ ਹਨ । ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ।


Post a Comment