ਸ੍ਰ. ਰੱਖੜਾ ਵੱਲੋ ਸਰਪੰਚਾ ਚੌਣਾ ਦਾ ਐਲਾਣ ਹੋਣ ਤੇ ਲੋਕ ਤੇ ਬਰਾੜ ਦੀ ਚਰਚਾ ਜੋਰਾ ਤੇ

Tuesday, November 06, 20120 comments


ਕੋਟਕਪੂਰਾ/6ਨਵੰਬਰ/ ਜੇ.ਅਰ.ਅਸੋਕ/ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਉਪ੍ਰੰਤ  ਪੇਡੂ ਖੇਤਰ  ਵਿਚ ਪੰਚਾਂ ਸਰਪੰਚਾਂ ਬਣਨ ਲਈ ਸਰਗਰਮੀਆ ਤੇਜ ਹੋ ਗਈਆ ਹਨ।  ਹਲਕਾ ਕੋਟਕਪੂਰਾ ਅਤੇ ਜੈਤੋ ਵਿਖੇ ਆਪਣੀ ਦਾਆਵੇ ਦਾਰੀ ਪੇਸ ਕਰਨ ਲਈ ਅੱਡੀ ਚੋਟੀ ਦੀ ਜੋਰ ਅਜਮਾਈ ਕਰਨੀ ਸੁਰੂ ਕਰ ਦਿੱਤੀ।  ਇਸ ਤਰ•ਾਂ ਹੀ ਪਿੰਡ ਪੰਜਗਰਾਈ ਕਲਾਂ ਦੇ ਮੌਜੂਦਾ ਸਰਪੰਚ ਅਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਨਛੱਤਰ ਸਿੰਘ ਬਰਾੜ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖੇਮੇ ਵਜੋ ਜਾਣੇ ਜਾਦੇ ਹਨ।  ਬਜੁਰਗ ਹੋਣ ਤੇ ਸਿਹਤ ਪੱਚੋ ਕਮਜੋਰ ਹੋਣ ਤੇ  ਆਉਂਦੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਸ੍ਰ. ਬਰਾੜ ਦੇ ਬੇਟੇ  ਸਤਨਾਮ ਸਿੰਘ ਨੂੰ ਪੰਜਗਾਈ ਕਲਾ ਤੋ ਸਰਪੰਚ ਬਣਾਉਣ ਦੀ ਚਰਚਾ ਜੋਰ ਤੇ ਚਲ ਰਹੀ ਹੈ। ਜਿਕਰਯੋਗ ਹੈ ਕਿ ਸ੍ਰ. ਨਛੱਤਰ ਸਿੰਘ ਬਰਾੜ ਦਾ ਸਿਆਸੀ ਜੀਵਨ ਇਮਾਨਦਾਰ, ਸਾਫ ਸੁਥਰੀ ਰਾਜਨੀਤੀ ਕਾਰਨ ਲੋਕਾ ਦੇ ਦਿਲਾ ਵਿੱਚ ਅਜੇ ਤਕ ਰਾਜ ਕਰ ਰਹੇ ਹਨ। ਇੇ ਕਾਰਨ ਨਛੱਤਰ ਸਿੰਘ ਬਰਾੜ ਪਿੰਡ ਦੇ ਸਰਪੰਚ ਤਿੰਨ ਵਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੋ ਵਾਰ ਬਣੇ ਹਨ । ਇਸ ਸਮੇਂ ਉਨ•ਾਂ ਨਾਲ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਪੰਜਗਰਾਈ, ਹਾਕਮ ਸਿੰਘ, ਪਾਲਾ ਸਿੰਘ ਅਤੇ ਪਿੰਡ ਦੇ ਹੋਰ ਵਰਕਰ ਹਾਜਰ ਸਨ।  ਇਸੇ ਤਰ•ਾਂ ਹਲਕਾ ਕੋਟਕਪੂਰਾ ਦੇ ਕੋਠੇ ਸੈਣੀਆ ਵਾਲਾ ਦੇ ਸਰਪੰਚ ਤੇ ਨਾਲ ਲੱਗਦ ਸਹਿਰ ਨਗਰ ਕੌਸਲਰ ਵੱਲੋ ਵਿਕਾਸ ਕਾਰਜਾ ਪੱਖੋ ਪਛੜਣ ਤੇ , ਇਕ ਵਿਅੱਕਤੀ ਨੇ ਨਾਂਅ ਗੁਪਤ ਰੱਖਣ ਤੇ ਕਿਹਾ ਕਿ ਦੋਨੋ ਸੀਟਾ ਤੋ ਸਰਪੰਚੀ ਅਤੇ ਨਗਰ ਕੌਸਲਰ ਬਣਨ ਲਈ ਲੋਕਾ ਨਾਲ ਜਾਪਤਾ ਕਰ ਰਹੇ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger