ਸੂਬਾ ਪੱਧਰੀ ਮੀਟਿੰਗ 30 ਨੂੰ ਪਟਿਆਲਾ ‘ਚ
ਭੀਖੀ,27ਨਵੰਬਰ-( ਬਹਾਦਰ ਖਾਨ )- ਬੇਰੁਜਗਾਰ ਲਾਇਨਮੈਨ ਯੂਨੀਅਨ ਦੀ ਮੀਟਿੰਗ ਜਿਲ•ਾ ਜਨਰਲ ਸਕੱਤਰ ਅੰਗਰੇਜ ਸਿੰਘ ਮੋਜੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਬਲਾਕ ਦੀਆਂ ਕਮੇਟੀਆਂ ਅਤੇ ਜਿਲ•ਾ ਕਮੇਟੀ ਮੈਂਬਰ ਹਾਜਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਜੋਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜਗਾਰ ਲਾਇਨਮੈਨਾਂ ਨਾਲ ਕੀਤੇ ਵਾਅਦਿਆਂ ਤੋਂ ਹਮੇਸ਼ਾ ਮੁੱਕਰਦੀ ਰਹੀ ਹੈ ਅਤੇ ਇਸ ਸਰਕਾਰ ਵਲੋਂ ਕੀਤਾ ਇੱਕ ਵੀ ਵਾਅਦਾ ਵਫਾ ਨਹੀ ਹੋਇਆ। ਉਨਾਂ ਕਿਹਾ ਕਿ ਸਰਕਾਰ ਨੇ ਬੇਰੁਜਗਾਰ ਲਾਇਨਮੈਨਾਂ ਦੇ ਸੰਘਰਸ਼ ਨੂੰ ਡਾਂਗਾਂ ਵਰ•ਾ ਕੇ ਅਤੇ ਜੇਲ•ੀ ਡੱਕ ਕੇ ਦਬਾਉਣ ਦਾ ਜੋ ਕੋਝਾ ਯਤਨ ਕੀਤਾ ਉਸਨੂੰ ਕਦੇ ਵੀ ਸਹਿਣ ਨਹੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਬੇਰੁਜਗਾਰ ਲਾਇਨਮੈਨ ਯੂਨੀਅਨ ਵਲੋਂ ਹੁਣ ਸਰਕਾਰ ਨਾਲ ਆਪਣੇ ਹੱਕ ਲੈਣ ਲਈ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ ਜਿਸ ਤਹਿਤ ਯੂਨੀਅਨ ਵਲੋਂ 30 ਨਵੰਬਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਅਗਲੇ ਸੰਘਰਸ਼ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਕਰਮਜੀਤ ਸਿੰਘ ਖੀਵਾ, ਜਗਸੀਰ ਸਿੰਘ ਖਾਰਾ, ਜੋਗਿੰਦਰ ਬੋਹਾ, ਗੁਰਮੇਲ ਸਿੰਘ ਟਾਹਲੀਆਂ, ਅਮਰੀਕ ਸਿੰਘ ਜੋਗਾ, ਬਹਾਦਰ ਸਿੰਘ ਫਰਮਾਹੀ, ਲਵਪ੍ਰੀਤ ਸ਼ਰਮਾਂ, ਬਹਾਦਰ ਸਿੰਘ ਖੀਵਾ ਸਵਰਨ ਜੋਗਾ, ਗੁਰਜੰਟ ਸਿੰਘ ਬੀਰੋਕੇ ਆਦਿ ਹਾਜਰ ਸਨ।

Post a Comment