ਸੰਗਰੂਰ, 13 ਅਕਤੂਬਰ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੇ ਸ਼ੁਭ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਉਨ•ਾਂ ਪ੍ਰਮਾਤਮਾ ਅੱਗੇ ਕਾਮਨਾ ਕੀਤੀ ਕਿ ਭਾਰਤੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਸਭ ਤੋਂ ਮਹੱਤਵਪੂਰਨ ਇਸ ਤਿਉਹਾਰ ‘ਦੀਵਾਲੀ’ ਨੂੰ ਸਾਰੇ ਧਰਮਾਂ ਦੇ ਲੋਕ ਇਸੇ ਤਰ•ਾਂ ਆਪਸੀ ਪਿਆਰ, ਮਿਲਵਰਤਨ ਅਤੇ ਸਦਭਾਵਨਾ ਨਾਲ ਮਨਾਉਂਦੇ ਰਹਿਣ। ਇਸ ਮੌਕੇ ਸ. ਢੀਂਡਸਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਦੀ ਦੀਵਾਲੀ ਅਵਾਜ਼ ਅਤੇ ਧੂੰਆਂ ਰਹਿਤ ਮਨਾਉਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਧੂੰਏਂ ਅਤੇ ਆਵਾਜ਼ ਪ੍ਰਦੂਸ਼ਣ ਨਾਲ ਜਿੱਥੇ ਵਾਤਾਵਰਨ ਖਰਾਬ ਹੁੰਦਾ ਹੈ, ਉਥੇ ਇਸ ਨਾਲ ਸਭ ਤੋਂ ਵੱਡੀ ਹਾਨੀ ਮਨੁੱਖੀ ਅਤੇ ਪਸ਼ੂ ਪੰਛੀਆਂ ਦੇ ਜੀਵਨ ਨੂੰ ਹੁੰਦੀ ਹੈ। ਇਸ ਲਈ ਦੀਵਾਲੀ ਨੂੰ ਆਪਸੀ ਪਿਆਰ ਤੇ ਸਤਿਕਾਰ ਦੀ ਵੰਡ ਨਾਲ ਮਨਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਕੁਮਾਰ ਰਾਹੁਲ ਨੇ ਹੋਰ ਕਿਹਾ ਕਿ ਜ਼ਿਲ•ਾ ਸੰਗਰੂਰ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਅਤੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਜ਼ਿਲ•ੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਅਜਿਹੇ ਪਟਾਖੇ, ਜਿਨ•ਾਂ ਦੇ ਚਲਾਏ ਜਾਣ ’ਤੇ 4 ਮੀਟਰ ਦੇ ਦਾਇਰੇ ਅੰਦਰ 125 ਡੀ.ਬੀ (ਏ1) ਅਤੇ ਡੀ.ਬੀ (ਸੀ) ਪੀ.ਕੇ. ਤੋਂ ਵੱਧ ਅਵਾਜ਼ ਪੈਦਾ ਹੁੰਦੀ ਹੋਵੇ, ਚਲਾਉਣ ਅਤੇ ਵੇਚਣ ’ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਨਿਰਧਾਰਤ ਅਵਾਜ਼ ਅਤੇ ਰੰਗ ਪੈਦਾ ਕਰਨ ਅਤੇ ਵੇਚਣ ਵਾਲੇ ਪਟਾਕਿਆਂ ’ਤੇ ਲਾਗੂ ਨਹੀਂ ਹੋਵੇਗੀ। ਸੇ ਵੀ ਦੁਕਾਨਦਾਰ ਵੱਲੋਂ ਮਨਜੂਰਸ਼ੁਦਾ ਪਟਾਕੇ ਦੁਕਾਨ ਤੋਂ ਬਾਹਰ ਰੱਖਕੇ, ਤੰਗ ਮੁਹੱਲਿਆਂ, ਗਲੀਆਂ, ਬਜਾਰਾਂ ਵਿੱਚ ਨਹੀਂ ਵੇਚੇ ਜਾਣਗੇ। ਪਟਾਕਾ ਵਿਕਰੇਤਾਵਾਂ ਵੱਲੋਂ ਸੁਰੱਖਿਅਤ ਖੁੱਲ•ੇ ਸਥਾਨਾਂ ’ਤੇ ਹੀ ਵੇਚੇ ਜਾਣਗੇ। ਸਮੂਹ ਥੋਕ ਅਤੇ ਰਿਟੇਲਰ ਪਟਾਕੇ ਵਿਕਰੇਤਾਵਾਂ ਵੱਲੋਂ ਪਟਾਖਿਆਂ ਦੀ ਸਟੋਰਜ਼ ਅਤੇ ਡੰਪ ਰਿਹਾਇਸੀ ਇਲਾਕਿਆਂ ਤੋਂ ਦੂਰ ਖੁੱਲ•ੇ ਸਥਾਨ ’ਤੇ ਰੱਖਿਆ ਜਾਵੇਗਾ। ਪਟਾਕਾ ਦੁਕਾਨਾਂ ਵਿੱਚ ਪਾਣੀ, ਰੇਤਾ ਤੇ ਅੱਗ ਬੁਝਾਊ ਯੰਤਰਾਂ ਆਦਿ ਦਾ ਪ੍ਰਬੰਧ ਆਪਣੇ ਪੱਧਰ ’ਤੇ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ, ਤੰਗ ਥਾਂ ਜਾਂ ਹੋਰ ਖੇਤਰਾਂ (ਜਿਵੇਂ ਕਿ ਮੰਤਰਾਲਾ, ਵਾਤਾਵਰਨ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ) ਜਾਂ ਹੋਰ ਕੋਈ ਖੇਤਰ ਜਿਹੜਾ ਸਮਰੱਥ ਅਧਿਕਾਰੀ ਵੱਲੋਂ ਅਵਾਜ਼ ਵਰਜਿਤ ਜ਼ੋਨ ਐਲਾਨਿਆ ਗਿਆ ਹੋਵੇ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਡਿਪੂ ਅਤੇ ਇੰਡੀਅਨ ਐਕਰੈਲਿਕ ਲਿਮਿਟਡ ਪਲਾਂਟ ਦੇ 500 ਮੀਟਰ ਦੇ ਘੇਰੇ ਵਿੱਚ ਪਟਾਖੇ ਚਲਾਉਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 ਵਜੇ ਤੋਂ ਬਾਅਦ ਕੋਈ ਵੀ ਵਿਅਕਤੀ ਪਟਾਕੇ ਨਹੀਂ ਚਲਾਏਗਾ। ਇਹਨਾਂ ਹੁਕਮਾਂ ਦੀ ਉ¦ਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post a Comment