ਲੁਧਿਆਣਾ (ਸਤਪਾਲ ਸੋਨੀ ) ਥਾਨਾ ਡਵੀਜਨ ਨੰ: 4 ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਦਸਿਆ ਕਿ ਸਾਥੀ ਕਰਮਚਾਰੀਆਂ ਸਮੇਤ ਤਿਉਹਾਰਾਂ ਦੇ ਮੌਕੇ ਮਾੜੇ ਅਨਸਰਾਂ ਦੀ ਭਾਲ ਲਈ ਸ਼ਿਵ ਮੰਦਰ ਸ਼ਾਹੀ ਮੁੱਹਲਾ ਵਿਚ ਮੌਜੂਦ ਸੀ ਤਾਂ ਰਜੀਵ ਬੱਗਾ ਪੁੱਤਰ ਅਸ਼ੋਕ ਬੱਗਾ ਨੇ ਦਸਿਆ ਕਿ ਉਹ ਸਵੇਰੇ 4.30 ਵਜੇ ਆਪਣੇ ਰਿਸ਼ਤੇਦਾਰ ਨੂੰ ਸਟੇਸ਼ਨਤੇ ਛੱਡਕੇ ਵਾਪਿਸ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਗੋਲ ਮਾਰਕੀਟਦੀ ਛੱਤ ਉਪਰ ਰਾਮ ਮਿਲਨ ਉਰਫ ਸ਼ੈਂਟੀ ਇਕ ਵਿਅਕਤੀ ਨੂੰ ਲੱਤ ਤੋਂ ਖਿੱਚਕੇ ਛੱਤ ਤੋਂਹੇਠਾਂ ਸੁੱਟ ਰਿਹਾ ਸੀ ਅਤੇ ਮੇਰੇ ਦੇਖਦੇ ਦੇਖਦੇ ਰਾਮ ਮਿਲਨ ਨੇ ਉਸ ਵਿਅਕਤੀ ਦੇ ਸਿਰਉਪਰ ਇੱਟ ਮਾਰੀ ਅਤੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜਦ ਮੈਂ ਕੋਲ ਜਾਕੇ ਉਸ ਵਿਅਕਤੀ ਨੂੰ ਹਿਲਾਇਆ ਤਾਂ ਉਸ ਅਨਪਛਾਤੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ । ਉਪਰੋਕਤ ਬਿਆਨ ਤੇ ਥਾਨਾ ਡਵੀਜਨ ਨੰ: 4 ਵਿਚ ਮੁੱਕਦਮਾ ਨੰ: 147 ਮਿਤੀ 14-11-2012ਦਰਜ ਕੀਤਾ ਗਿਆ ਅਤੇ ਤਫਤੀਸ਼ ਕਰਕੇ ਦੋਸ਼ੀ ਰਾਮ ਮਿਲਨ ਉਰਫ ਅਨਿਲ ਕੁਮਾਰਉਰਫ ਸ਼ੈਂਟੀ ਪੁੱਤਰ ਰਾਮ ਨਾਥ ਪਿੰਡ ਡਿੰਗਰਾ ਥਾਨਾ ਮਿਸਕਰ ਜਿਲਾ ਸੀਤਾ ਪੁਰ ਯ.ਪੀ.ਹਾਲ ਨੌਕਰ ਪ੍ਰੀਤਮ ਦਾ ਢਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ੀ ਪਾਸੋਂ ਹੋਰ ਪੁੱਛ-ਗਿੱਛ ਜਾਰੀ ਹੈ ।

Post a Comment