ਇੰਦਰਜੀਤ ਢਿੱਲੋਂ, ਨੰਗਲ/ਸਬ ਸੈਂਟਰ ਦਬਖੇੜਾ ਅਧੀਨ ਆਂਉਂਦੇ ਪਿੰਡ ਬ੍ਰਹਮਪੁਰ ਹੇਠਲਾ ’ਚ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਰੂਪਨਗਰ ਅਤੇ ਐਸ.ਐਮ.ਓ ਕੀਰਤਪੁਰ ਸਾਹਿਬ ਡਾਕਟਰ ਓ ਪੀ ਗੋਜਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚੀ ਸਿਹਤ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਮੈਡੀਕਲ ਅਫ਼ਸਰ ਸੁਰਜੀਤ ਕੌਰ ਵ¤ਲੋਂ ਬੱਚੀਆਂ ਦਾ ਭਾਰ, ਉਮਰ ਅਨੁਸਾਰ ਵਾਧਾ, ਟੀਕਾਕਰਣ ਆਦਿ ਚੈਕ ਕਰਕੇ ਬ¤ਚੀਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਦਰਜੇ ਲਈ ਚੁਣਿਆਂ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਸੁਰਜੀਤ ਕੌਰ ਵ¤ਲੋਂ ਗਰਭਵਤੀ ਔਰਤਾਂ ਨੂੰ ਜਲਦੀ ਤੋਂ ਜਲਦੀ ਸਿਹਤ ਕੇਂਦਰ ਵਿਖ਼ੇ ਰਜਿਸਟ੍ਰੇਸ਼ਨ ਕਰਵਾਉਣ, ਸੰਤੁਲਿਤ ਖ਼ੁਰਾਕ ਖ਼ਾਣ, ਜਣੇਪਾ ਸਰਕਾਰੀ ਹਸਪਤਾਲ਼ ਵਿੱਚ ਕਰਵਾਉਣ, ਜੇ ਐਸ ਵਾਈੇ ਜਨਨੀ ਸੁਰ¤ਖਿਆ, ਸ਼ਿਸ਼ੂ ਕਾਰਿਆਕ੍ਰਮ, 108 ਨੰਬਰ ਗ¤ਡੀ ਅਤੇ ਕੈਂਸਰ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਏ ਐਨ ਐਮ ਮਨਜੀਤ ਕੌਰ, ਏ ਐਨ ਐਮ ਰਜਨੀਂ ਦੇਵੀ, ਮਲਟੀਪਰਪਜ਼ ਹੈਲਥ ਵਰਕਰ(ਮੇਲ) ਹੇਮਰਾਜ, ਆਸ਼ਾ ਵਰਕਰ ਰਾਮਕਲੀ, ਆਸ਼ਾ ਵਰਕਰ ਮਨਜੀਤ ਕੌਰ, ਆਂਗਨਵਾੜੀ ਵਰਕਰ ਸ਼ੁਸ਼ਮਾਂ, ਅਨੀਤਾ, ਅਨੀਲਾ ਆਦਿ ਵੀ ਹਾਜ਼ਰ ਸਨ।
ਸਿਹਤ ਵਿਭਾਗ ਵਲੋਂ ਕਰਵਾਏ ਗਏ ਬੱਚੀ ਸਿਹਤ ਮੁਕਾਬਲੇ ਦੀ ਫੋਟੋ।

Post a Comment