ਇੰਦਰਜੀਤ ਢਿੱਲੋਂ, ਨੰਗਲ/ਭਾਰਤੀ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਨੇ ਪ੍ਰਧਾਨ ਐਡਵੋਕੇਟ ਅਸ਼ੋਕ ਮਨੋਚਾ ਦੀ ਅਗਵਾਈ ਵਿੱਚ ਬੀ.ਬੀ.ਐਮ.ਬੀ ਹਸਪਤਾਲ ਨੰਗਲ ਵਿੱਚ ਖੂਨਦਾਨ ਕੈਂਪ ਲਗਾਇਆ। ਇਸ ਖੂਨਦਾਨ ਕੈਂਪ ਵਿੱਚ ਲੱਗਭੱਗ 40 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਸ ਕੈਂਪ ਵਿੱਚ ਬੀ ਬੀ ਐਮ ਬੀ ਹਸਪਤਾਲ ਦੇ ਪੀ.ਐਮ.ੳ.ਡਾਕਟਰ ਗੁਲਸ਼ਨ ਰਾਏ, ਭਾਰਤੀ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਦੇ ਪ੍ਰਧਾਨ ਅਸ਼ੋਕ ਮਨੋਚਾ, ਡਾਕਟਰ ਡੀ ਐਨ ਪ੍ਰਸਾਦ, ਡਾਕਟਰ ਸੰਜੀਵ ਗੌਤਮ, ਸਮਾਜ ਸੇਵਕ ਨਾਨਕ ਸਿੰਘ ਬੇਦੀ, ਪੰਜਾਬ ਟੈਕਨੀਕਲ ਯੂਨੀਂਵਰਸਿਟੀ ਲਰਨਿੰਗ ਸੈਂਟਰ ਨੰਗਲ਼ ਦੇ ਡਾਇਰੈਕਟਰ ਵਿਸ਼ੀ ਸ਼ਰਮਾਂ, ਨਰੇਸ਼ ਕਪੂਰ, ਪ੍ਰੇਮ ਕਪੂਰ, ਰਾਜੇਸ਼ ਛਾਬੜਾ, ਗੁਲਸ਼ਨ ਨਾਇਰ , ਸੁਰਿੰਦਰ ਮੋਹਨ ਆਦਿ ਹਾਜਰ ਸਨ। ਇਸ ਮੋਕੇ ਪੀ.ਐਮ.ੳ.ਡਾਕਟਰ ਗੁਲਸ਼ਨ ਰਾਏ ਨੇ ਖੂਨਦਾਨ ਦੀ ਮੱਹਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਦੀਆਂ ਹਨ ਅਤੇ ਸਾਨੂੰ ਵੱਧ ਤੋ ਵੱਧ ਗਿਣਤੀ ਵਿਚ ਸਵੈ-ਇਛੁੱਕ ਖੂਨਦਾਨ ਕਰਨਾ ਚਾਹੀਦਾ ਹੈ। ਇਸ ਖੂਨਦਾਨ ਕੈਂਪ ਵਿੱਚ ਪੰਜਾਬ ਟੈਕਨੀਕਲ ਯੂਨੀਂਵਰਸਿਟੀ ਲਰਨਿੰਗ ਸੈਂਟਰ ਨੰਗਲ਼ ਦੇ ਵਿਦਿਆਰਥੀਆਂ ਰਾਕੇਸ਼, ਓਂਕਾਰ, ਰੋਹਿਤ, ਸ਼ਿਵਾਨੀਂ, ਅਰੁਨ, ਗੋਪਾਲ, ਸੰਦੀਪ, ਮੋਹਿਤ ਬਲਜੀਤ, ਬਲਵਿੰਦਰ , ਰਾਜੀਵ , ਸੁਰਿੰਦਰ, ਧਰਮਜੀਤ, ਸ਼ਿਵ ਆਦਿ ਨੇ ਖੂਨਦਾਨ ਕੀਤਾ। ਭਾਰਤੀ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਨੇ ਇਨ੍ਰਾਂ ਖੂਨਦਾਨੀਆਂ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ। ਇਸ ਮੋਕੇ ਪ੍ਰੀਸ਼ਦ ਪ੍ਰਧਾਨ ਐਡਵੋਕੇਟ ਅਸ਼ੋਕ ਮਨੋਚਾ ਨੇ ਕਿਹਾ ਕਿ ਪ੍ਰੀਸ਼ਦ ਵਲੋਂ ਸ਼ੁਰੂ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ। ਉਨ•ਾਂ ਕਿਹਾ ਕਿ ਖੂਨਦਾਨ ਸੱਭ ਤੋਂ ਵੱਡਾ ਦਾਨ ਹੈ ਇਹ ਜੀਵਨਦਾਨ ਬਰਾਬਰ ਹੈ ਖੂਨਦਾਨ ਅਤਿ ਮਹੱਤਵਪੂਰਨ ਹੈ ਅਤੇ ਇਸ ਨਾਲ ਧਰਮਾਂ, ਜਾਤਾਂ , ਪ੍ਰਾਂਤਾਂ, ਨਸਲਾਂ ਦੇ ਭੇਦਭਾਵ ਖਤਮ ਹੁੰਦੇ ਹਨ। ਪਰੰਤੂ ਕਈ ਵਿਅਕਤੀ ਗੱਲਤ ਵਹਿਮਾਂ ਕਾਰਨ ਖੂਨ ਦੇਣ ਤੋਂ ਘਬਰਾਂਦੇ ਹਨ ਅਤੇ ਲੋੜ ਪੈਣ ਤੇ ਖੂਨ ਬਾਹਰੋਂ ਅਦਜਾਣ ਵਿਅਕਤੀਆਂ ਤੋਂ ਖਰੀਦਦੇ ਹਨ ਜੋਕਿ ਜਿੰਦਗੀ ਬਚਾਉਣ ਦੀ ਬਜਾਏ ਜਿੰਦਗੀ ਨੂੰ ਖਤਰੇ ਵਿੱਚ ਪਾ ਸਕਦਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਲੰਟਰੀ ਖੂਨਦਾਨ ਕਰਨ ਲਈ ਅੱਗੇ ਆਣ ਅਤੇ ਹੋਰ ਵਿਅਕਤੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ।
ਭਾਰਤੀ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਵਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਫੋਟੋ।

Post a Comment