ਨਾਭਾ, 1 ਨਵੰਬਰ (ਜਸਬੀਰ ਸਿੰਘ ਸੇਠੀ) -ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆਂ ਕੈਬਨਿਟ ਮੰਤਰੀ ਪੰਜਾਬ ਵੱਲੋ ਵੱਡੇ ਪੱਧਰ ਤੇ ਪੰਜਾਬ ਵਿਚ ਨੌਜਵਾਨਾਂ ਨੂੰ ਸ੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਹੈ ਜਿਸ ਤਹਿਤ ਅੱਜ ਨਾਭਾ ਵਿਚ ਯੂਥ ਅਕਾਲੀ ਦਲ ਦਾ ਵਿਸਥਾਰ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸ: ਮੱਖਣ ਸਿੰਘ ਲਾਲਕਾ ਨੇ ਨਾਭਾ ਦੇ ਵਾਰਡ ਨੰ: 17 ਵਿਚ ਯੂਥ ਅਕਾਲੀ ਦਲ ਦੀ ਜਥੇੰਬੰਦੀ ਦੇ ਐਲਾਨ ਕਰਨ ਸਮੇ ਕੀਤਾ। ਉਨ੍ਹਾ ਕਿਹਾ ਕਿ ਨਾਭਾ ਹਲਕੇ ਵਿਚ ਕੌਸਲਰ ਹਰਪ੍ਰੀਤ ਬਲਾਕ ਪ੍ਰਧਾਨ ਯੂਥ ਅਕਾਲੀ ਦਲ ਵੱਲੋ ਸਹਿਰ ਵਿਚ 11 ਮੈਬਰੀਆਂ ਕਮੇਟੀਆਂ ਬਣਾਈਆਂ ਜਾ ਰਹੀਆ ਹਨ ਜੋ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਨੂੰ ਜਨਤਾਂ ਵਿਚ ਲੈ ਕੇ ਜਾਣਗੇ ਅਤੇ ਵੱਡੇ ਪੱਧਰ ਅਕਾਲੀ ਦਲ ਨਾਲ ਜੋੜਨਗੇ। ਅੱਜ ਰਜਨੀਸ ਕੁਮਾਰ ਸੋਨੂੰ ਨੂੰ ਵਾਰਡ ਨੰ: 17 ਦਾ ਪ੍ਰਧਾਨ ਅਤੇ ਪੱਪੂ ਮਲਕ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਨੂੰ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ: ਮਾਨਵਰਿੰਦਰ ਸਿੰਘ ਲੱਸੀ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਸਹਿਰੀ ਪ੍ਰਧਾਨ ਮਨਦੀਪ ਸਿੰਘ ਵੱਲੋ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਨਵੇ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾ ਦਾ ਸਨਮਾਨ ਕੀਤਾ ਗਿਆ। ਸ: ਲਾਲਕਾ ਨੇ ਕਿਹਾ ਕਿ ਸਹਿਰ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਮੁਸਕਲ ਆਉਦੀ ਹੈ ਤਾਂ ਉਹ ਉਨ੍ਹਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮਾਨਵਰਿੰਦਰ ਸਿੰਘ ਲੱਸੀ ਮੀਤ ਪ੍ਰਧਾਨ, ਕੌਸਲਰ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ, ਕੌਸਲਰ ਹਰਸਿਮਰਨ ਸਿੰਘ ਸਾਹਨੀ, ਕੌਸਲਰ ਦਲੀਪ ਕੁਮਾਰ ਬਿੱਟੂ, ਮਨਦੀਪ ਸਿੰਘ ਅਤੇ ਹਰਿੰਦਰਪਾਲ ਸਿੰਘ ਸਹਿਰੀ ਪ੍ਰਧਾਨ, ਬਬਲੂ ਖੋਰਾ ਮੀਤ ਪ੍ਰਧਾਨ, ਖਾਨ ਟੇਲਰ, ਡਿੰਪੀ ਖਾਨ, ਨਰੈਣਦਾਸ, ਰਵੀ, ਅਸੋਕ ਕੁਮਾਰ, ਪ੍ਰਿਤਪਾਲ ਸਿੰਘ ਬੱਤਰਾ ਮੀਤ ਪ੍ਰਧਾਨ, ਅਰੁਣ ਕੁਮਾਰ ਲੱਕੀ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਬਿੱਲਾ, ਬੀਰ ਸਿੰਘ ਭੁੱਲਰ ਜਿਲ੍ਹਾਂ ਜਨਰਲ ਸਕੱਤਰ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਅਤੇ ਵੱਡੀ ਗਿਣਤੀ ਵਿਚ ਸਹਿਰ ਨਿਵਾਸੀ ਹਾਜਰ ਸਨ।
Post a Comment