ਕੋਟਕਪੂਰਾ - 1 ਨਵੰਬਰ (ਜੇ.ਆਰ ਅਸ਼ੋਕ) - ਥਾਣਾ ਸਦਰ ਕੋਟਕਪੂਰਾ ਅਧੀਨ ਆਉਂਦੇ ਪਿੰਡ ਫਿੱਡੇ ਖੁਰਦ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਲੱਕੜ ਟਰਾਲੀ ਅਤੇ ਮੋਟਰ ਸਾਈਕਲ ਵਿਚਕਾਰ ਜਬਰਦਸਤ ਟੱਕਰ ਹੋਣ ਤੇ ਇਕ ਨੌਜਵਾਨ ਦੀ ਮੌਤ ਅਤੇ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਸੂਤਰਾਂ ਅਨੁਸਾਰ ਪਿੰਡ ਕੰਮੇਆਣਾ ਦੇ ਵਸਨੀਕ ਜਸਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ 20 ਸਾਲ ਆਪਣੇ ਸਾਥੀ ਲਖਵੀਰ ਸਿੰਘ ਪੁੱਤਰ ਬਾਬੂ ਸਿੰਘ ਨਾਲ ਪਿੰਡ ਫਿੱਡੇ ਖੁਰਦ ਵਿਖੇ ਆਪਣੀ ਭੈਣ ਨੂੰ ਛੱਡ ਕੇ ਪਿੰਡ ਤੋਂ ਡੱਗੋ ਰੋਮਾਣਾ ਵੱਲ ਨੂੰ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਿਸ ਜਾ ਰਹੇ ਸਨ। ਪਿੰਡ ਤੋਂ ਕੁਝ ਦੂਰੀ ਤੇ ਹਨੇਰੇ ਕਾਰਨ ਸਾਹਮਣੇ ਤੋਂ ਆ ਰਹੇਲੱਕੜਾ ਨਾਲ ਭਰੇ ਇਕ ਲੱਕੜ ਟਰਾਲੀ ਟਰੈਕਟਰ ਨਾਲ ਟਕਰਾਉਣ ਨਾਲ ਹਾਦਸਾ ਗ੍ਰਸਤ ਹੋ ਗਿਆ । ਜਿਸ ਦੌਰਾਨ ਦੋਨੋਂ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿੰਨਾਂ ਵਿਚੋਂ ਜ਼ਖਮਾਂ ਦੀ ਤਾਬ ਨਾਲ ਝਲਦਿਆਂ ਹੋਇਆ ਜਸਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਦੂਸਰੇ ਨੌਜਵਾਨ ਨੂੰ ਇਲਾਜ਼ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਵਿਖੇ ਪਹੁੰਚਾਇਆ ਗਿਆ । ਪੁਲਿਸ ਨੇ ਇਸ ਸਬੰਧੀ ਟਰੈਕਟਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Post a Comment