ਸ਼ਾਹਕੋਟ, 19 ਨਵੰਬਰ (ਸਚਦੇਵਾ) ਦਿਹਾਂਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਪੱਧਰੀ ਸੱਦੇ ‘ਤੇ ਵੱਡੀ ਗਿਣਤੀ ‘ਚ ਮਜ਼ਦੂਰ ਔਰਤਾਂ ਅਤੇ ਮਰਦ ਸਥਾਨਕ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਸੰਬੰਧੀ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਬੀ.ਡੀ.ਪੀ.ਓ ਦਫਤਰ ਸ਼ਾਹਕੋਟ ਦੇ ਮੁਹਰੇ ਪਹੁੰਚੇ ਅਤੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆ ਰੋਸ ਧਰਨਾ ਦਿੱਤਾ । ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਣ ਗਰੀਬ ਵਰਗ ਦਿਨੋਂ ਦਿਨ ਹੋਰ ਗਰੀਬ ਅਤੇ ਅਮੀਰ ਵਰਗ ਦਿਨੋ ਦਿਨ ਅਮੀਰ ਹੁੰਦਾ ਜਾ ਰਿਹਾ ਹੈ । ਇਨ•ਾਂ ਗਲਤ ਨੀਤੀਆ ਕਾਰਣ ਸਾਡੇ ਦੇਸ਼ ਦੇ 80 ਕਰੋੜ ਤੋਂ ਵੱਧ ਲੋਕ 20 ਰੁਪਏ ਵਿੱਚ ਰੋਜ਼ਾਨਾ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ । ਇਸ ਅੱਤ ਦੀ ਮਹਿੰਗਾਈ ਕਾਰਣ ਆਮ ਲੋਕਾਂ ਦਾ ਜਿਊਣਾ ਵੀ ਔਖਾ ਹੋਇਆ ਪਿਆ ਹੈ । ਉਨ•ਾਂ ਕਿਹਾ ਕਿ ਮਜ਼ਦੂਰਾਂ ਨੇ ਲੰਮੇ ਸੰਘਰਸ਼ ਤੋਂ ਬਾਅਦ ਹੋਦ ਵਿੱਚ ਆਈ ਮਨਰੇਗਾ ਸਕੀਮ ਤਹਿਤ ਵੀ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਨਹੀਂ ਮਿਲ ਰਿਹਾ । ਜੇਕਰ ਕੰਮ ਮਿਲਦਾ ਹੈ ਤਾਂ ਦਿਹਾੜੀ ਵੀ ਬਹੁਤ ਘੱਟ ਮਿਲਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਅੱਤ ਦੀ ਮਹਿੰਗਾਈ ‘ਚ ਘਰਾਂ ਦੇ ਗੁਜ਼ਾਰੇ ਕਰਨ ‘ਚ ਅਨੇਕਾ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਮੌਕੇ ਜਿਲ•ਾਂ ਪ੍ਰਧਾਨ ਸਾਥੀ ਨਿਰਮਲ ਸਿੰਘ ਸਹੋਤਾ ਮਲਸੀਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣਾਂ ਸਮੇਂ ਮਜ਼ਦੂਰ ਆਗੂਆਂ ਨਾਲ ਜੋ ਵਾਅਦੇ ਕੀਤੇ ਗਏ ਹਨ, ਉਨ•ਾਂ ਵਿੱਚੋਂ ਇੱਕ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ । ਉੱਕਤ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਸਖਤੀ ਨਾਲ ਲਾਗੂ ਕਰਕੇ ਮਜ਼ਦੂਰਾਂ ਨੂੰ ਸਾਲ ਭਰ ਕੰਮ ਦਿੱਤਾ ਜਾਵੇ ਅਤੇ ਉਨ•ਾਂ ਨੂੰ 300/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦਿਹਾੜੀ ਦਿੱਤੀ ਜਾਵੇ । ਚੋਣਾਂ ਸਮੇਂ ਕੀਤੇ ਵਾਅਦਿਆ ਮੁਤਾਬਕ ਲੋੜਵੰਦਾ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਯੋਗ ਗ੍ਰਾਂਟ ਦਿੱਤੀ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਬਲਵਿੰਦਰ ਸਿੱਧੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਰਾਜ ਮੱਟੂ, ਹਰਜਿੰਦਰ ਮਲਸੀਆਂ, ਸਲੱਖਣ ਮੁਰੀਦਵਾਲ, ਜਸਪਾਲ ਭੋਇਪੁਰ, ਮੱਖਣ ਨੂਰਪੁਰੀ ਆਦਿ ਨੇ ਵੀ ਸੰਬੋਧਨ ਕੀਤਾ ।
ਮੰਗਾਂ ਸੰਬੰਧੀ ਬੀ.ਡੀ.ਪੀ.ਓ ਦਫਤਰ ਸ਼ਾਹਕੋਟ ਮੁਹਰੇ ਧਰਨੇ ਦਿੰਦੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਜਿਲ•ਾਂ ਪ੍ਰਧਾਨ ਨਿਰਮਲ ਸਿੰਘ ਸਹੋਤਾ ।
Post a Comment