ਸ਼ਾਹਕੋਟ, 19 ਨਵੰਬਰ (ਸਚਦੇਵਾ) ਦੀ ਪੰਜਾਬ ਕਸ਼ਯਪ ਰਾਜਪੂਤ ਸਭਾ ਇਕਾਂਈ ਸ਼ਾਹਕੋਟ ਦੀ ਇੱਕ ਅਹਿਮ ਮੀਟਿੰਗ ਸਭਾ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ‘ਚ ਵੱਡੀ ਗਿਣਤੀ ‘ਚ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ । ਇਸ ਮੌਕੇ ਸਭਾ ਦੀ ਕਮੇਟੀ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਧਾਰਮਿਕ ਮੇਲਾ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਉਪਰੰਤ ਸਭਾ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਨੇ ਦੱਸਿਆ ਕਿ ਸਭਾ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਧਾਰਮਿਕ ਮੇਲਾ 16 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਵਿਖੇ ਬੜੀ ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ । ਜਿਸ ਵਿੱਚ ਦੀ ਪੰਜਾਬ ਕਸ਼ਯਪ ਰਾਜਪੂਤ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ, ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਫਤਿਹਗੜ• ਸਾਹਿਬ ਦੇ ਚੇਅਰਮੈਨ ਠੇਕੇਦਾਰ ਮੰਗਤ ਸਿੰਘ ਮਰਿੰਡਾ ਅਤੇ ਹੋਰ ਵੀ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ, ਅਮਰਦੀਪ ਸਿੰਘ, ਕਾਮਰੇਡ ਜਗਸੀਰ ਸਿੰਘ ਛਿੰਦਾ, ਡਾਕਟਰ ਚਰਨਜੀਤ, ਅਰਜਨ ਸਿੰਘ ਟਾਂਕ, ਮਲਕੀਤ ਸਿੰਘ ਬਾਜਵਾ, ਸੋਢੀ ਬਾਜਵਾ, ਮਿਸਤ੍ਰੀ ਸੋਹਣ ਸਿੰਘ ਰਹੇਲੂ, ਗੁਰਦੇਵ ਸਿੰਘ ਬਿੱਟੂ, ਸੰਤੋਖ ਸਿੰਘ, ਅਮਰ ਸਿੰਘ, ਬਚਨ ਸਿੰਘ, ਸਤਨਾਮ ਸਿੰਘ, ਅਜੈਬ ਸਿੰਘ ਪਰਜੀਆ, ਸੁਖਵਿੰਦਰ ਸਿੰਘ, ਡਾਕਟਰ ਜਰਨੈਲ ਸਿੰਘ ਆਦਿ ਹਾਜ਼ਰ ਸਨ ।
Post a Comment