ਲੁਧਿਆਣਾ, (ਸਤਪਾਲ ਸੋਨੀ ) ਅਗਲੇ ਤਿੰਨ ਵਰ•ੇ ਪੰਜਾਬ ਲਈ ਵਿਕਾਸ ਦੇ ਵਰ•ੇ ਹੋਣਗੇ ਅਤੇ ਲੁਧਿਆਣਾ ਉਦਯੋਗਿਕ ਸ਼ਹਿਰ ਦੇ ਸਰਵ-ਪੱਖੀ ਵਿਕਾਸ ਅਤੇ ਸੁੰਦਰੀਕਰਨ ਲਈ 2500 ਕਰੋੜ ਰੁਪਏ ਦੀ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ, ਜਿਸ ਸਦਕਾ ਇਸ ਲੁਧਿਆਣਾ ਸ਼ਹਿਰ ਭਾਰਤ ਦੇ ਚੰਦ ਚੋਟੀ ਦੇ ਵਿਕਸਤ ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਜਿਲਾ ਪ੍ਰਸ਼ਾਸ਼ਨਿਕ ਕੰਪਲੈਕਸ,(ਮਿੰਨੀ ਸਕੱਤਰੇਤ) ਵਿੱਚ 12 ਕਰੋੜ ਰੁਪਏ ਨਾਲ ਬਣੀ ਬਹੁ ਮੰਜਲਾ ਕਾਰ ਪਾਰਕਿੰਗ ਦਾ ਉਦਘਾਟਨ ਕਰਨ ਮੌਕੇ ਕੀਤਾ।
ਸ. ਢਿੱਲੋਂ ਨੇ ਕਿਹਾ ਕਿ ਇਸ ਕਾਰ ਪਾਰਕਿੰਗ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਸਵਾ ਸਾਲ ਦੇ ਰਿਕਾਰਡ ਸਮੇ ਵਿੱਚ ਤਿਆਰ ਕੀਤਾ ਗਿਆ ਹੈ। ਇਸ ਪਾਰਕਿੰਗ ਦੀਆ ਚਾਰ ਮੰਜਲਾਂ ਹਨ ਅਤੇ ਇੱਕ ਮੰਜਲ ਦਾ ਹੋਰ ਵਾਧਾ ਕੀਤਾ ਜਾ ਸਕਦਾ ਹੈ। ਹਰੇਕ ਮੰਜਲ ਉਪਰ 40,000 ਵਰਗ ਫੁੱਟ ਥਾਂ ਹੈ ਜੋ ਕਿ 160000 ਵਰਗ ਫੁੱਟ ਬਣਦੀ ਹੈ। ਗੱਡੀਆਂ ਦੇ ਅੰਦਰ ਅਤੇ ਬਾਹਰ ਜਾਣ ਲਈ ਦੋ ਅਲੱਗ-ਅਲੱਗ ਰਸਤੇ ਹਨ ਅਤੇ ਇਸ ਵਿੱਚ ਲੋਕਾਂ ਦੀ ਸਹੂਲਤ ਲਈ ਲਿਫਟ ਦੀ ਵਿਵਸਥਾ ਕੀਤੀ ਗਈ ਹੈ ਜੋ ਕਿ ਜਲਦੀ ਫਿੱਟ ਕਰ ਦਿੱਤੀ ਜਾਵੇਗੀ। ਇਸ ਪਾਰਕਿੰਗ ਦੀ ਬਹੁਤ ਜ਼ਿਆਦਾ ਜਰੂਰਤ ਸੀ ਅਤੇ ਪ੍ਰਸ਼ਾਸ਼ਨਿਕ ਕੰਪਲੈਕਸ ਵਿੱਚ ਬਹੁਤ ਜਿਆਦਾ ਭੀੜ ਲੱਗੀ ਰਹਿੰਦੀ ਸੀ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ।ਉਹਨਾਂ ਕਿਹਾ ਕਿ ਜਦੋਂ ਇਹ ਸਾਰੀ ਗੱਲ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆਦੀ ਗਈ ਤਾਂ ਉਨ•ਾਂ ਨੇ ਤੁਰੰਤ ਇਸ ਪਾਰਕਿੰਗ ਨੂੰ ਬਨਾਉਣ ਦੇ ਆਦੇਸ਼ ਦਿੱਤੇ। ਇਸ ਪਾਰਕਿੰਗ ਵਿੱਚ ਬਹੁਤ ਹੀ ਖੁੱਲੇ ਤਰੀਕੇ ਨਾਲ ਇੱਕ ਵੇਲੇ 400 ਤੋਂ ਵੱਧ ਕਾਰਾਂ ਖੜ• ਸਕਦੀਆਂ ਹਨ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ ਲਈ ਅਤੇ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ ਬਹੁਤ ਜਿਆਦਾ ਸੰਜੀਦਾ ਹਨ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ ਇੱਕ ਬਹੁਤ ਵੱਡੀ ਯੋਜਨਾ ਉਲੀਕੀ ਜਾ ਰਹੀ ਹੈ। ਅਗਲੇ ਤਿੰਨ ਸਾਲਾਂ ਵਿੱਚ ਸ਼ਹਿਰ ਦੀਆਂ ਸੀਵਰੇਜ਼, ਸੜਕਾਂ, ਪੀਣ ਵਾਲਾ ਪਾਣੀ ਅਤੇ ਪਾਰਕਾਂ ਨੂੰ ਵਿਸ਼ਵ-ਪੱਧਰ ਦਾ ਬਨਾਉਣ ਲਈ ਠੋਸ ਤਜਵੀਜ਼ਾਂ ਬਣਾਈਆਂ ਜਾ ਰਹੀਆਂ ਹਨ, ਜਿਨਾਂ ਨੂੰ ਬਹੁਤ ਜਲਦੀ ਅਮਲੀ ਰੂਪ ਦਿੱਤਾ ਜਾਂ ਰਿਹਾ ਹੈ। ਇਸੇ ਤਰ•ਾਂ ਪ੍ਰਸ਼ਾਸ਼ਨਕ ਸੁਧਾਰਾਂ ਵੱਲੋ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਵਿਕਾਸ ਅਤੇ ਵਧੀਆ ਪ੍ਰਸ਼ਾਸਨ ਦੇ ਸਿਰ ਤੇ ਦੋਬਾਰਾ ਸੱਤਾ ਵਿੱਚ ਆਇਆ ਹੈ ਅਤੇ ਵਿਕਾਸ ਅਤੇ ਪ੍ਰਸ਼ਾਸ਼ਨਿਕ ਸੁਧਾਰਾਂ ਦਾ ਇਹ ਸਿਲਸਿਲਾ ਨਿਰਵਿਘਨ ਜ਼ਾਰੀ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਹਰੀਸ਼ ਢਾਡਾ ਸਾਬਕਾ ਪਾਰਲੀਮਾਨੀ ਸਕੱਤਰ, ਸ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਵਰਿੰਦਰਜੀਤ ਸਿੰਘ ਢੀਡਸਾ, ਕਾਰਜਕਾਰੀ ਇੰਜਨੀਅਰ ਗੁਰਸੇਵਕ ਸਿੰਘ ਸਾਂਘਾ, ਸ੍ਰੀ ਸਹਿਜਪ੍ਰੀਤ ਸਿੰਘ ਮਾਂਗਟ ਓ.ਐਸ.ਡੀ, ਸ੍ਰੀ ਸੁਰਿੰਦਰ ਗਰੇਵਾਲ ਮੀਡੀਆ ਸਲਾਹਕਾਰ, ਸ੍ਰੀਮਤੀ ਨੀਰੂ ਕਤਿਆਲ ਗੁਪਤਾ ਆਦਿ ਹਾਜ਼ਰ ਸਨ।

Post a Comment