ਲੁਧਿਆਣਾ ( ਸਤਪਾਲ ਸੋਨੀ ) ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਦੀਆਂਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਅੰਦਰੂਨੀ ਇਲਾਕੇ ਅੰਦਰ 34 ਨਾਕੇ,ਹਰ ਸਬ-ਡਵੀਜ਼ਨ ਵਿਚ ਇਕ ਵਿਸ਼ੇਸ਼ ਨਾਕਾ ਅਤੇ ਸ਼ਹਿਰ ਦੇ ਬਾਹਰਲੇ ਪਾਸੇ ਦੂਸਰੇ ਜਿਲ੍ਹਿਆਂ ਨਾਲ ਲਗਦੀ ਹੱਦ ਤੇ 8 ਨਾਕੇ ਲਗਾਏ ਗਏ । ਇਹਨਾਂ ਨਾਕਿਆਂ ਤੇ ਕੁੱਲ 540 ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਇਹਨਾਂ ਨਾਕਿਆਂ ਦੀ ਨਿਗਰਾਨੀ ਸਬੰਧਤ ਨਿਗਰਾਨ ਅਫਸਰ ਵਲੋਂ ਕੀਤੀ ਗਈ । ਇਸ ਨਾਕਾਬੰਦੀ ਦੌਰਾਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਨਾਲ ਲਗਦੇ ਜਿਲ੍ਹੇ ਖੰਨਾ, ਜਗਰਾਓ,ਸੰਗਰੂਰ ਅਤੇ ਜਲੰਧਰ ਦਿਹਾਤੀ ਵਲੋਂ ਵੀ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤਾਂ ਜੋ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ।ਇਸ ਨਾਕਾਬੰਦੀ ਦੌਰਾਨ 1658 ਗੱਡੀਆਂ ਦੀ ਚੈਕਿੰਗ ਕੀਤੀ ਗਈ ਜਿਹਨਾਂ ਵਿਚੋਂ 203 ਗੱਡੀਆਂ ਦੇ ਚਾਲਾਨ ਕੀਤੇ ਗਏ ਅਤੇ 45 ਗੱਡੀਆਂ ਮੋਟਰ ਵਹੀਕਲ ਐਕਟ ਦੀ ਧਾਰਾ 207 ਅਧੀਨ ਬੰਦ ਕੀਤੀਆਂ ਗਈਆਂ । ਇਸ ਤੋਂ ਇਲਾਵਾ ਥਾਨਾ ਦੁੱਗਰੀ ਵਲੋਂ 2 ਵਿਅਕਤੀਆਂ ਨੂੰ ਪੁਛ-ਗਿਛ ਲਈ ਰਾਊਂਡ ਅਪ ਕੀਤਾ ਗਿਆ । ਇਸੇ ਤਰ੍ਹਾਂ ਥਾਨਾ ਕੂੰਮਕਲਾਂ ਵਲੋਂ ਰੇਤਾ ਨਾਲ ਭਰੇ 2 ਟਰੱਕ ਮੋਟਰ ਵਹੀਕਲ ਐਕਟ ਦੀ ਧਾਰਾ 207 ਅਧੀਨ ਬੰਦ ਕੀਤੇ ਗਏ।

Post a Comment