ਕੋਟਕਪੂਰਾ (ਜੇ.ਆਰ.ਅਸੋਕ / ਇੱਥੋ ਥੋੜੀ ਦੂਰ ਪਿੰਡ ਮੌੜ ਵਿਖੇ ਸਰਕਾਰੀ ਸਕੂਲ ਦੇ ਵਿਦਿਆਰਥੀਆ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋ ਟਰੈਫਿਕ ਨਿਯਮਾਂ ਬਾਰੇ ਬੜੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ•ਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਐਜੁਕੇਸ਼ਨ ਸੈੱਲ ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੁਕ ਕਰਨ ਤਹਿਤ ਸਰਕਾਰੀ ਹਾਈ ਸਕੂਲ ਪਿੰਡ ਮੌੜ ਵਿਖੇ ਟ੍ਰੈਫਿਕ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਹੌਲਦਾਰ ਬਲਕਾਰ ਸਿੰਘ ਨੇ ਸਕੂਲ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਬੱਚੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲਾਇਸੰਸ ਆਪਣੇ ਨਾਲ ਜਰੂਰ ਰੱਖਣੇ ਚਾਹੀਦੇ ਹਨ। ਰੇਲਵੇ ਲਾਈਨ ਕਰਾਸ ਕਰਨ ਸੰਬਧੀ ਜਾਣਕਾਰੀ ਦਿੱਤੀ ਇਸ ਮੌਕੇ ਬੱਚਿਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਵਾਅਦਾ ਕੀਤਾ । ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਸ਼੍ਰੀਮਤੀ ਜਰਨੈਲ ਕੌਰ, ਰੇਸ਼ਮ ਸਿੰਘ , ਚਰਨਜੀਤ ਕੁਮਾਰ, ਮੈਡਮ ਸੁਜਾਤਾ, ਅਮਨਪ੍ਰੀਤ ਕੌਰ ਕਲੱਬ ਦੇ ਪ੍ਰਧਾਨ ਰਿਪਦਮਨਦ ਸਿੰਘ ਰਿੰਪੀ ਮੌੜ, ਗਗਨ ਮੌੜ ਆਦਿ ਸਮੇਤ ਸਕੂਲ ਵਿਦਿਆਰਥੀ ਹਾਜ਼ਰ ਸਨ।
ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਬਲਕਾਰ ਸਿੰਘ


Post a Comment