ਸ੍ਰੀ ਮੁਕਤਸਰ ਸਾਹਿਬ - ਬੂਟਾ ਸਿੰਘ ਵਾਕਫ਼ - ਲੋਕ-ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਪੰਜਾਬੀ ਦੇ ਨੌਜਵਾਨ ਸ਼ਾਇਰ, ਚਿੰਤਕ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਨਾਲ ਸਾਹਿਤਕ-ਮਿਲਣੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਰਿਜਨਲ ਸੈਂਟਰ ਦੇ ਮੁਖੀ ਪ੍ਰੋ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਲੋਕ ਨਾਥ, ਹਰਮਿੰਦਰ ਕੋਹਾਰਵਾਲਾ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਅਤੇ ਸਭਾ ਦੇ ਪ੍ਰਧਾਨ ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਨੇ ਕੀਤੀ। ਸਮਾਗਮ ਦੇ ਸ਼ੁਰੂ ਵਿਚ ਪ੍ਰਧਾਨਗੀ ਮੰਡਲ ਵੱਲੋਂ ਮੁੱਖ ਮਹਿਮਾਨ ਡਾ. ਦੇਵਿੰਦਰ ਸੈਫ਼ੀ ਨੂੰ ਕਲਮ ਭੇਂਟ ਕਰਕੇ ਉਨ•ਾਂ ਦਾ ਸਨਮਾਨ ਕੀਤਾ ਗਿਆ। ਡਾ. ਦੇਵਿੰਦਰ ਸੈਫ਼ੀ ਨੇ ਆਪਣੀ ਕਲਮ ਦਾ ਸਫ਼ਰ ਹਾਜ਼ਰੀਨ ਨਾਲ ਸਾਂਝਾ ਕਰਦਿਆਂ ਹੋਇਆਂ ਆਖਿਆ ਕਿ ਸਾਹਿਤ ਸਿਰਜਣ ਦੀ ਚੇਟਕ ਉਨ•ਾਂ ਨੂੰ ਕਾਲਜ ਦੀ ਪੜ•ਾਈ ਕਰਦਿਆਂ ਹੀ ਲੱਗ ਗਈ ਸੀ। ਉਨ•ਾਂ ਆਖਿਆ ਕਿ ਸਾਹਿਤਕਾਰ ਤੇ ਉਸ ਦੀ ਰਚਨਾ ਵਿਚਕਾਰ ਇਕਸਾਰਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਸਾਹਿਤ ਦਾ ਉਦੇਸ਼ ਉ¤ਚੀ ਚੇਤਨਾ ਦਾ ਹੋਣਾ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਉਨ•ਾਂ ਨੇ ਹੁਣ ਤੱਕ ਕਵਿਤਾ, ਆਲੋਚਨਾ ਅਤੇ ਫਿਲਾਸਫ਼ੀ ਨਾਲ ਸਬੰਧਤ ਪੰਜ ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਉਨ•ਾਂ ਆਪਣੀਆਂ ਚੋਣਵੀਆਂ ਕਾਵਿ ਰਚਨਾਵਾਂ ਵੀ ਪੇਸ਼ ਕੀਤੀਆਂ ਜਿਨ•ਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਸਮਾਰੋਹ ਦੇ ਦੂਸਰੇ ਦੌਰ ਵਿਚ ਹਰਮਿੰਦਰ ਕੋਹਾਰਵਾਲਾ, ਪ੍ਰੋ. ਲੋਕ ਨਾਥ, ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਪ੍ਰੋ. ਛਿੰਦਰ ਪਾਲ, ਪ੍ਰੋ. ਸੁਖਵਿੰਦਰ ਸਿੰਘ, ਬਲਦੇਵ ਸਿੰਘ ਆਜ਼ਾਦ, ਦਿਆਲ ਸਿੰਘ ਪਿਆਸਾ, ਚੌਧਰੀ ਅਮੀ ਚੰਦ, ਜਸਵੀਰ ਸ਼ਰਮਾ, ਬਿੱਕਰ ਸਿੰਘ ਵਿਯੋਗੀ, ਰਾਜਿੰਦਰ ਰਾਜਾ, ਦਾਤਾਰ ਸਿੰਘ, ਬੋਹੜ ਸਿੰਘ ਮੱਲਣ, ਹਰਪਿੰਦਰ ਰਾਣਾ, ਬੀਰਬਾਲਾ ਸੱਦੀ, ਮੀਨਾਕਸ਼ੀ ਮਨਹਰ, ਤੀਰਥ ਸਿੰਘ ਕਮਲ, ਮੰਗਲ ਸਿੰਘ ਬਰਾੜ, ਬੂਟਾ ਸਿੰਘ ਵਾਕਫ਼, ਸਵਰਨਜੀਤ ਕੌਰ ਸੰਧੂ, ਸੂਫ਼ੀ ਕਾਸਮ ਅਲੀ, ਮੁਹੰਮਦ ਸਰਵਰ, ਮੋਹਣ ਸਿੰਘ ਸੇਖੋਂ, ਡਾ. ਰਾਜਬਿੰਦਰ ਸਿੰਘ ਸੂਰੇਵਾਲੀਆ, ਕਸ਼ਮੀਰੀ ਲਾਲ ਚਾਵਲਾ, ਲਸ਼ਮੀਰ ਸਿੰਘ ਰਾਏ, ਅਸ਼ੋਕ ਮੌਜੀ, ਸਰਦੂਲ ਸਿੰਘ ਬਰਾੜ, ਇਕਬਾਲ ਘਾਰੂ, ਡਾ. ਮਨੋਹਰ ਸਿੰਗਲ ਆਦਿ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਦਾ ਪਾਠ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਪਰਮਜੀਤ ਢੀਂਗਰਾ ਨੇ ਆਖਿਆ ਗੈਰ-ਮਿਆਰੀ ਸਾਹਿਤ ਲੋਕਾਂ ਨੂੰ ਸਾਹਿਤ ਤੋਂ ਦੂਰ ਲਿਜਾ ਰਿਹਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਅਜਿਹੇ ਉਸਾਰੂ ਸਾਹਿਤ ਦੀ ਸਿਰਜਣਾ ਕੀਤੀ ਜਾਵੇ ਜੋ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾ ਸਕੇ। ਸਭਾ ਵੱਲੋਂ ਕਰਵਾਇਆ ਗਿਆ ਇਹ ਪਲੇਠਾ ਸਮਾਗਮ ਯਾਦਗਾਰੀ ਹੋ ਨਿਬੜਿਆ ਜਿਸ ਦੀਆਂ ਯਾਦਾਂ ਦੀ ਖ਼ੁਸ਼ਬੋ ਦੇਰ ਤੱਕ ਹਾਜ਼ਰੀਨ ਦੇ ਮਨਾਂ ਨੂੰ ਸਰਸ਼ਾਰ ਕਰਦੀ ਰਹੇਗੀ।


Post a Comment