ਜੋਧਾਂ,17 ਨਵੰਬਰ (ਸੁਖਵਿੰਦਰ ਅੱਬੂਵਾਲ,ਦਲਜੀਤ ਰੰਧਾਵਾ) ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਪਿੰਡ ਅੱਬੂਵਾਲ ਵਿਖੇ ਪਹੁੰਚਣ ਤੇ ਅਕਾਲੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਕਿਉਂ ਕਿ ਇਸ ਪਹਿਲਾ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਇਸ ਪਿੰਡ ਵਿੱਚ ਨਹੀ ਪਹੁੰਚੇ।ਇਹ ਪ੍ਰਗਟਾਵਾ ਸ੍ਰੋ:ਅਕਾਲੀ ਦਲ ਦੇ ਯੂਥ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਨੇ ਪੱਤਰਕਾਰਾ ਨਾਲ ਸਾਝਾਂ ਕੀੇਤਾ ਕਿਹਾ ਕਿ ਮੁੱਖ ਮੰਤਰੀ ਦੀ ਉਸਾਰੂ ਸੋਚ ਹੋਣ ਕਰਕੇ ਹੀ ਪੰਜਾਬ ਅੱਜ ਤਰੱਕੀ ਵੱਲ ਜਾ ਰਿਹਾ ਹੈ ਉਨਾਂ ਕਦੇ ਵੀ ਵਿਕਾਸ ਦੇ ਕੰਮਾ ਲਈ ਨਾਂਹ ਨਹੀ ਕੀਤੀ ਸਾਡੇ ਪਿੰਡ ਅੱਬੂਵਾਲ ਦੀਆ ਜੋ ਮੰਗਾਂ ਅਸੀ ਬਾਦਲ ਸਾਹਿਬ ਨੂੰ ਦੱਸੀਆ ਉਨਾਂ ਨੂੰ ਜਲਦੀ ਹੀ ਪੂਰੀਆਂ ਕਰਨ ਦਾ ਵਿਸ਼ਵਾਸ ਦਵਾਇਆ ਜਿਵੇਂ ਕਿ ਅੱਬੂਵਾਲ ਤੋਂ ਸੁਧਾਰ ਤੱਕ ਦਾ ਲਿੰਕ ਸੜਕ ਦਾ ਬੁਰੀ ਤਰਾਂ ਖੁਰਾਬ ਹੋਣਾ,ਪਿੰਡ ਦੇ ਖੇਡ ਸਟੇਡੀਅਮ ਦਾ ਕੰਮਪਲੀਟ ਕਰਨਾ,ਆਦਿ।ਅਸੀਂ ਧੰਨਵਾਦੀ ਹਾਂ ਹਲਕਾ ਰਾਏਕੋਟ ਇੰਨ:ਬਿਕਰਮਜੀਤ ਸਿੰਘ ਖਾਲਸਾ,ਮਹੇਸ ਇੰਦਰ ਸਿੰਘ ਗਰੇਵਾਲ,ਐਮ,ਐਲ,ਏ,ਜਗਰਾਉਂ ਕਲੇਰ,ਸਰਨਜੀਤ ਸਿੰਘ ਢਿਲੋਂ ਜੋ ਉਚੇਚੇ ਤੋਰ ਤੇ ਹਾਜ਼ਿਰ ਹੋਏ।ਇਸ ਸਮੇ ਸਰਕਲ ਜਥੇਦਾਰ ਜਸਵਿੰਦਰ ਸਿੰਘ ਨੇ ਹਲਕਾ ਰਾਏਕੋਟ ਦੇ ਪਿੰਡਾਂ ਵਿੱਚ ਵਿਕਾਸ ਕਰਨ ਦੀ ਅਪੀਲ ਵੀ ਜੋ ਕਾਫ਼ੀ ਲੰਮੇ ਸਮੇ ਤੋਂ ਨਹੀ ਹੋ ਰਹੇ।ਸਾਨੂੰ ਮਾਣ ਹੈ ਕਿ ਬਾਦਲ ਸਾਹਿਬ ਸਾਡੇ ਵਿੱਚ ਪਹੁੰਚ ਕੇ ਸਾਰੇ ਅਕਾਲੀ ਵਰਕਰਾਂ ਵਿੱਚ ਜੋਸ਼ ਭਰ ਗਏ ਜੋ ਅਸੀਂ ਪਾਰਟੀ ਪ੍ਰਤੀ ਆਪਣੇ ਮਨ ਤਨ ਨਾਲ ਸੇਵਾ ਨਿਭਾਵਾਂਗੇ।ਇਸ ਸਮੇ ਪਿੰਡ ਅੱਬੂਵਾਲ ਦੇ ਸਰਪੰਚ ਸ:ਕਮਿੱਕਰ ਸਿੰਘ,ਬਚਨ ਸਿੰਘ ਪੰਚ,ਭਜਨ ਸਿੰਘ,ਪ੍ਰਧਾਨ ਨਾਇਬ ਸਿੰਘ ਗਰੁਦੁਆਰਾ ਸੰਗਤਪੁਰਾ,ਹਰਮੇਸ ਸਿੰਘ,ਬਿਕਰ ਸਿੰਘ,ਸਾਬਕਾ ਪੰਚ ਆਤਮਾ ਸਿੰਘ,ਦਵਿੰਦਰ ਸਿੰਘ,ਮਨਜੀਤ ਸਿੰਘ,ਆਦਿ ਹਾਜ਼ਿਰ ਸਨ।


Post a Comment