ਪਿੰਡ ਮਹਿਤਾ ਵਿਖੇ ਡੇਰਾ ਪ੍ਰੇਮੀਆਂ
ਵੱਲੋਂ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋ ਕਥਾਵਾਚਕਾਂ
ਨਾਲ ਉਲਝਣ ਦਾ ਮਾਮਲਾ
ਸ਼ਹਿਣਾ/ਭਦੌੜ 15 ਨਵੰਬਰ (ਸਾਹਿਬ ਸੰਧੂ) ਪਿੰਡ ਮਹਿਤਾ ਵਿਖੇ ਸਿ¤ਖਾਂ ਅਤੇ ਸੌਦਾ ਸਾਧ ਦੇ ਚੇਲਿਆਂ ਵਿਚਕਾਰ ਹੋਇਆ ਝਗੜਾ ਅਖਰਕਾਰ ਸਾਂਤ ਮਈ ਢੰਗ ਨਾਲ ਸਮਾਪਤ ਹੋ ਹੀ ਗਿਆ। ਇਸ ਦੌਰਾਨ ਦੋਹਾਂ ਧਿਰਾਂ ਨੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰਦੁਆਰਾ
ਸਾਹਿਬ ਦੇ ਇਕ ਗ੍ਰੰਥੀ ਵ¤ਲੋਂ ਕਥਾ ਕਰਨ ਸਮੇਂ ਪਿੰਡ ਦੇ ਕੁੱਝ ਸੌਦਾ ਸਾਧ ਦੇ ਪ੍ਰੇਮੀਆਂ
ਨੇ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋ ਉਕਤ ਕਥਾਵਾਚਕਾਂ
ਨਾਲ ਗਲਤ ਵਿਵਹਾਰ ਕੀਤਾ ਤੇ ਗੱਲ ਹੱਥੋਪਾਈ ਤੱਕ ਜਾਂ ਪਹੁੰਚੀ ਸੀ ਤੇ ਇਸ ਮਾਮਲੇ ਦੇ ਨਿਬੜ ਜਾਣ ਤੇ ਉਕਤ ਚੇਲਿਆਂ ਨੇ ਦੱਸਿਆ ਕਿ ਸਾਨੂੰ ਗਲਤਫਹਿਮੀ
ਕਾਰਨ ਅਜਿਹਾ ਮਹਿਸੂਸ ਹੋਇਆ ਕਿ ਕਥਾਵਾਚਕ ਸਾਡੇ ਖਿਲਾਫ ਗਲਤ ਪ੍ਰਚਾਰ ਕਰ ਰਿਹਾ ਹੈ। ਪਰ ਹਕੀਕਤ ‘ਚ ਅਜਿਹਾ ਨਹੀਂ ਸੀ। ਇਸ ਘਟਨਾਂ ਦੇ ਜਿੰਮੇਵਾਰ
ਸੌਦਾ ਸਾਧ ਚੇਲਿਆਂ ਨੇ ਆਪਣੀ ਗਲਤੀ ਮੰਨ ਲਈ ਅਤੇ ਪੁਲਸ ਨੇ ਦੋਹਾਂ ਧਿਰਾਂ ਦਰਮਿਆਨ ਰਾਜ਼ੀਨਾਮਾ
ਕਰਵਾ ਦਿ¤ਤਾ। ਪੁਲਸ ਵਲੋਂ ਐਸ. ਪੀ. ਡੀ. ਬਲਰਾਜ ਸਿੰਘ, ਡੀ.ਐਸ.ਪੀ ਤਪਾ ਹਰਵਿੰਦਰ ਸਿੰਘ ਵਿਰਕ, ਅਤੇ ਸਿਟੀ ਇੰਚਾਰਜ ਗੁਰਪਾਲ ਸਿੰਘ ਨੇ ਇਹ ਫੈਸਲਾ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ।

Post a Comment