ਤਲਵੰਡੀ ਸਾਬੋ 16 ਨਵੰਬਰ (ਰਣਜੀਤ ਸਿੰਘ ਰਾਜੂ) ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਕਰਕੇ ਕੱਢਿਆ ਜਾ ਰਿਹਾ ਗੁਰਮਤਿ ਚੇਤਨਾ ਮਾਰਚ ਅੱਜ ਸਵੇਰੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਇਆ।ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਚੇਤਨਾ ਮਾਰਚ ਨੂੰ ਆਰੰਭ ਕਰਨ ਮੌਕੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਿਸ਼ੇਸ ਤੌਰ ਤੇ ਹਾਜਿਰ ਸਨ।
ਅੱਜ ਚੇਤਨਾ ਮਾਰਚ ਦੀ ਆਰੰਭਤਾ ਮੌਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਸੁੰਦਰ ਪਾਲਕੀ ਸਾਹਿਬ ਵਿੱਚ ਸ਼ੁਸੋਭਿਤ ਕੀਤੇ ਹੋਏ ਸਨ।ਮਾਰਚ ਦੇ ਅੱਗੇ ਖਾਲਸਾਈ ਬੈਂਡ ਮਨਮੋਹਕ ਧੁਨਾਂ ਬਿਖੇਰ ਰਿਹਾ ਸੀ।ਆਰੰਭਤਾ ਮੌਕੇ ਅਰਦਾਸ ਉਪਰੰਤ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਿਰੋਪਾਉ ਬਖਸ਼ਿਸ ਕੀਤੇ।ਮਾਰਚ ਦੇ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਅਕਾਲ ਅਕੈਡਮੀਆਂ ਦੇ ਬੱਚੇ ਵੀ ਸ਼ਾਮਿਲ ਸਨ।ਉਕਤ ਮਾਰਚ ਅੱਜ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ 18 ਨਵੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸੰਪੰਨ ਹੋਵੇਗਾ।ਇਸ ਮੌਕੇ ਮੱਕੜ ਨੇ ਉਕਤ ਮਾਰਚ ਦਾ ਆਯੋਜਨ ਕਰਨ ਤੇ ਤਖਤ ਸਾਹਿਬ ਦੇ ਜਥੇਦਾਰ ਨੰਦਗੜ੍ਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਾਰਚ ਨਾਲ ਜਿੱਥੇ ਸਿੱਖ ਨੌਜਵਾਨ ਪੀੜੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਧਰਮ ਨਾਲ ਜੁੜਦਿਆਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਲੜ ਲੱਗੇਗੀ ਉੱਥੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਜੀਵਨ ਅਤੇ ਸਿੱਖਿਆਵਾਂ ਪ੍ਰਤੀ ਬੜਾ ਕੁਝ ਜਾਨਣ ਦਾ ਮੌਕਾ ਮਿਲੇਗਾ।
ਇਸ ਮੌਕੇ ਮੱਕੜ ਨੇ ਜਥੇ:ਨੰਦਗੜ੍ਹ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਸ਼ਹੀਦ ਦੀ ਯਾਦ ਵਿੱਚ ਹਰ ਸਾਲ ਇਸੇ ਤਰ੍ਹਾਂ ਦੇ ਮਾਰਚ ਦਾ ਆਯੋਜਨ ਕਰਿਆ ਕਰਨ।ਜਥੇ:ਨੰਦਗੜ੍ਹ ਨੇ ਇਹ ਮਾਰਚ ਹਰ ਸਾਲ ਕੱਢਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਹਿਯੋਗ ਦੇਣ ਤਾਂ ਉਹ ਇਸ ਸਮਾਗਮ ਨੂੰ ਅੱਗੋਂ ਤੋਂ ਵੱਡੇ ਪੱਧਰ ਤੇ ਮਨਾ ਸਕਦੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਮਾਰਚ ਕੱਢਣ ਦਾ ਫੁਰਨਾ ਉੱਦੋਂ ਫੁਰਿਆ ਜਦੋਂ ਕੁਝ ਸਿੱਖ ਵਿਰੋਧੀ ਤਾਕਤਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਸਾਰੀ ਜਾ ਰਹੀ ਸ਼ਹੀਦੀ ਯਾਦਗਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਸੋਚਿਆ ਕਿ ਸਿੱਖ ਪੀੜੀ ਨੂੰ ਕੌਮ ਦੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਇਆ ਜਾਵੇ ਇਸਲਈ ਉਂਨ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਹ ਮਾਰਚ ਕੱਢਣ ਦਾ ਨਿਰਣਾ ਲਿਆ।ਉਨ੍ਹਾਂ ਮਾਰਚ ਵਿੱਚ ਸਹਿਯੋਗ ਦੇਣ ਲਈ ਸ਼੍ਰੋਮਣੀ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਮੱਕੜ ਅਤੇ ਜਥੇ: ਨੰਦਗੜ੍ਹ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਉਸਾਰੀ ਜਾ ਰਹੀ 100 ਏ.ਸੀ ਕਮਰਿਆਂ ਦੀ ਸਰਾਂ ਦਾ ਨੀਂਹ ਪੱਥਰ ਵੀ ਰੱਖਿਆ।ਸੀਨ:ਅਕਾਲੀ ਆਗੂ ਜਥੇਦਾਰ ਬੁੱਧ ਸਿੰਘ ਨੇ ਸਰਾਂ ਲਈ ਪੰਜ ਲੱਖ ਰੁਪਏ ਆਰਥਿਕ ਮਦੱਦ ਦੇਣ ਦਾ ਐਲਾਨ ਕੀਤਾ।ਉਕਤ ਮਾਰਚ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਿਰਕਤ ਕੀਤੀ।
ਗੁਰਮਤਿ ਮਾਰਚ ਦੀ ਆਰੰਭਤਾ ਮੌਕੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ,ਬਾਬਾ ਮਿੱਠਾ ਸਿੰਘ ਬੁੰਗਾ ਮਸਤੂਆਣਾ,ਬਾਬਾ ਸੁਖਚੈਨ ਸਿੰਘ ਧਰਮਪੁਰਾ,ਮੋਹਨ ਸਿੰਘ ਬੰਗੀ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ,ਬਾਬਾ ਸੁਖਵਿੰਦਰ ਸਿੰਘ,ਇੰਦਰਵੀਰ ਸਿੰਘ ਵਾਲੀਆ,ਰਾਮ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ,ਬਾਬਾ ਗੁਰਨਾਮ ਸਿੰਘ ,ਬਾਬਾ ਸੁਖਦੇਵ ਸਿੰਘ,ਤਖਤ ਸਾਹਿਬ ਦੇ ਮੈਨੇਜਰ ਭਾਈ ਜਗਪਾਲ ਸਿੰਘ,ਧਰਮ ਪ੍ਰਚਾਰ ਕਮੇਟੀ ਦੇ ਭਰਪੂਰ ਸਿੰਘ ਖਾਲਸਾ,ਦਫਤਰ ਇੰਚਾਰਜ ਭਰਪੁਰ ਸਿੰਘ,ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ,ਸੀਨ:ਅਕਾਲੀ ਆਗੂ ਬਲਵੀਰ ਸਿੰਘ ਸਿੱਧੂ,ਸੀਨ:ਅਕਾਲੀ ਆਗੂ ਜਥੇ: ਬੁੱਧ ਸਿੰਘ,ਰਵੀਪ੍ਰੀਤ ਸਿੰਘ ਸਿੱਧੂ ਕੌਮੀ ਜਨ:ਸਕੱ: ਤੇ ਖਜਾਨਚੀ ਯੂਥ ਅਕਾਲੀ ਦਲ ਪੰਜਾਬ,ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਧਾਨ ਨਗਰ ਪੰਚਾਇਤ,ਜਸਵਿੰਦਰ ਸਿੱਧੂ ਸਰਕਲ ਪ੍ਰਧਾਨ ਅਕਾਲੀ ਦਲ,ਸੁਖਵੀਰ ਸਿੰਘ ਚੱਠਾ ਕੌਮੀ ਸਕੱਤਰ ਯੂਥ ਅਕਾਲੀ ਦਲ,ਪਰਮਜੀਤ ਸਿੰਘ ਮਾਨਸ਼ਾਹੀਆ ਸਾਬਕਾ ਸਰਪੰਚ,ਸਰਬਜੀਤ ਸਿੰਘ ਮਾਨਸ਼ਾਹੀਆ,ਸੁਖਵਿੰਦਰ ਸਿੰਘ ਗੁਣੀ ਪ੍ਰਧਾਨ ਟਰੱਕ ਯੂਨੀਅਨ ਰਾਮਾਂ,ਬਾਬੂ ਸਿੰਘ ਮਾਨ ਬਲਾਕ ਕਾਂਗਰਸ ਪ੍ਰਧਾਨ,ਅਵਤਾਰ ਮੈਨੂੰਆਣਾ ਮੈਂਬਰ ਜਿਲ੍ਹਾ ਕਾਂਗਰਸ,ਹਰਪ੍ਰੀਤ ਸਿੰਘ ਨੰਗਲਾ ਪ੍ਰਧਾਨ ਯੂਥ ਅਕਾਲੀ ਦਲ,ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਭੋਡੀਪੁਰਾ,ਰਣਜੀਤ ਸਿੰਘ ਰਾਜੂ ਪ੍ਰਧਾਨ ਦਮਦਮਾ ਸਾਹਿਬ ਪ੍ਰੈੱਸ ਕਲੱਬ,ਪ੍ਰਿੰਸੀਪਲ ਰਘੁਵੀਰ ਸਿੰਘ,ਪ੍ਰਿੰ: ਚਮਕੌਰ ਸਿੰਘ,ਅਵਤਾਰ ਚੋਪੜਾ ਸਾਬਕਾ ਉੱਪ ਚੇਅਰਮੈਨ,ਕੌਂਸਲਰ ਗੁਰਪ੍ਰੀਤ ਮਾਨਸ਼ਾਹੀਆ,ਗਿਆਨੀ ਨਛੱਤਰ ਸਿੰਘ ਜਗ੍ਹਾ,ਪ੍ਰੇਮ ਮਿੱਤਲ,ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਆਦਿ ਆਗੂ ਹਾਜਿਰ ਸਨ।



Post a Comment