ਸ੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਦਿਨ ਬੜੀ ਸਰਧਾ ਪੂਰਵਕ ਮਨਾਇਆ ਗਿਆ

Sunday, November 25, 20120 comments


ਸਰਦੂਲਗੜ੍ਹ 25 ਨਵੰਬਰ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਦੀ ਸ੍ਰੋਮਣੀ ਭਗਤ ਨਾਮਦੇਵ ਸਭਾ  ਵੱਲੋ ਧਰਮਸਾਲਾ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ। ਸ੍ਰੀ ਸਰੋਵਰ ਸਾਹਿਬ ਦੇ ਹਜੂਰੀ ਰਾਗੀ ਜੱਥੇ ਵੱਲੋ ਰੱਸ ਭਿੰਨਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਅਰਦਾਸ ਤੋ ਉਪਰੰਤ ਕੜ੍ਹਾਹ-ਪ੍ਰਸਾਦਿ ਸੰਗਤਾ ਵਿਚ ਵਰਤਾਇਆ ਗਿਆ। ਸੰਗਤਾ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਗੁਰਨਾਥ ਸਿੰਘ, ਅੰਗਰੇਜ ਸਿੰਘ, ਭਗਵਾਨ ਸਿੰਘ, ਵੀਰਭਾਨ ਸਿੰਘ, ਜਗਦੇਵ ਸਿੰਘ , ਦਰਬਾਰਾ ਸਿੰਘ, ਨਛੱਤਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਮਜੀਤ ਸਿੰਘ ਪੰਮਾ ਆਦਿ ਹਾਜਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger