ਸਰਦੂਲਗੜ੍ਹ 25 ਨਵੰਬਰ (ਸੁਰਜੀਤ ਸਿੰਘ ਮੋਗਾ) ਸੌਦਾ ਸਾਧ ਦੇ ਚੇਲਿਆ ਅਤੇ ਸਿੱਖ ਕੋੰਮ ਵਿਚ ਚੱਲ ਰਿਹਾ ਵਿਵਾਦ ਮੁੱਕਣ ਦਾ ਨਾਮ ਹੀ ਨਹੀ ਲੈ ਰਿਹਾ, ਹਰ ਦਿਨ ਕੋਈ ਨਾ ਕੋਈ ਨਵਾ ਵਿਵਾਦ ਆ ਖੜ੍ਹਦਾ ਹੈ। ਇਸੇ ਕੜ੍ਹੀ ਤਹਿਤ ਬੀਤੀ ਰਾਤ ਸਰਸਾ ਵਿਖੇ ਸੌਦਾ ਸਾਧ ਦੇ ਚੇਲਿਆ ਵੱਲੋ ਸਿੱਖਾ ਨਾਲ ਖੂਨੀ ਝੜਪ ਕੀਤੀ ਗਈ । ਜਿਸ ਵਿਚ ਕਈ ਸਿੱਖ ਜਖਮੀ ਅਤੇ ਤਿੰਨ ਗੰਭੀਰ ਜਖਮੀ ਹੋ ਗਏ। ਇਸੇ ਝੜਪ ਵਿਚ ਡੇਰਾ ਸਾਧ ਦੇ ਚੇਲਿਆ ਨੇ ਕਈ ਗੱਡੀਆ ਤੇ ਮੋਟਰਸਾਇਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਹੋਰ ਵੀ ਦੁਕਾਨਾ ਨੂੰ ਨੁਕਸਾਨ ਪੁਚਾਇਆ ਗਿਆ। ਪ੍ਰਸ਼ਾਸਨ ਨੇ ਹਾਲਤ ਕਾਬੂ ਤੋ ਬਾਹਰ ਵੇਖ ਕੇ ਸਰਸਾ ਵਿੱਚ ਕਰਫਿਊ ਲਾ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਸਥਾਨਿਕ ਪੁਲਿਸ ਫੋਰਸ ਨੇ ਸਰਦੂਲੇਵਾਲਾ, ਖੈਰਾ, ਕਰੱਡੀ ਦੇ ਡੇਰਿਆ ਵਿਚ ਵੱਡੀ ਗਿਣਤੀ ਵਿਚ ਫੋਰਸ ਤਹਿਨਾਤ ਕਰ ਦਿੱਤੀ ਹੈ। ਡੇਰਿਆ ਦੇ ਕੋਲ ਦੀ ਜਾਣ ਵਾਲੀ ਸੜਕਾ ਤੇ ਨਾਕੇ ਟਾਇਪ ਰੁਕਵਟਾ ਖੜ੍ਹੀਆ ਕਰ ਦਿੱਤੀਆ ਹਨ। ਸਥਾਨਿਕ ਇਲਾਕੇ ਅੰਦਰ ਖਬਰ ਲਿਖਣ ਤੱਕ ਕੋਈ ਵੀ ਮਾੜੀ ਘਟਨਾ ਨਹੀ ਵਾਪਰੀ, ਹਾਲਾਤ ਠੀਕ-ਠਾਕ ਹੈ। ਬੀਤੀ ਰਾਤ ਤੋ ਹੀ ਪੁਲਿਸ ਪ੍ਰਸ਼ਾਸਨ ਵੱਲੋ ਸਰਾਰਤੀ ਅਨਸਰਾ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਐਸ.ਪੀ.ਐਚ. ਰਾਜੇਸਵਰ ਸਿੰਘ ਸਿੱਧੂ ਨਾਲ ਫੋਨ ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਇਲਾਕੇ ਅੰਦਰ ਸਾਤੀ ਹੈ, ਕਿਸੇ ਵੀ ਸਰਾਰਤੀ ਨੂੰ ਹੁਲੜਬਾਜੀ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਸ੍ਰ: ਸਿੱਧੂ ਨੇ ਅੱਗੇ ਦੱਸਿਆ ਡਾਕਟਰ ਨਰਿੰਦਰ ਭਾਰਗਵ ਵੱਲੋ ਸਰਾਰਤੀ ਅਨਸਰਾ ਨੂੰ ਅਫਵਾਹਾ ਉਡਾਣ ਤੋ ਬਾਜ ਆਉਣ ਅਤੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ਸੁਣ ਕੇ ਭੜਕਾਹਟ ਵਿਚ ਐਸਾ ਕਦਮ ਨਾ ਚੁੱਕਣ ਜਿਸ ਨਾਲ ਹਾਲਾਤ ਤਨਾਉ ਪੂਰਨ ਬਣਨ। ਉਹਨਾ ਨੇ ਲੋਕਾ ਨੂੰ ਸਾਤੀ ਬਣਾਉਣ ਵਿਚ ਪ੍ਰਸਾਸਨ ਨੂੰ ਸਹਿਯੋਗ ਦੇਣ ਬਾਰੇ ਕਿਹਾ।



Post a Comment