ਇੰਦਰਜੀਤ ਢਿੱਲੋਂ, ਨੰਗਲ/ਖੁਆਜ਼ਾ ਪੀਰ ਚਿਸ਼ਤੀ ਦਰਗਾਹ ਚੰਦਿਆਣੀ ਸ਼ਰੀਫ’ ਵਿਖੇ ਦਰਗਾਹ ਦੇ ਗੱਦੀ ਨਸ਼ੀਨ ਸੁਖਵਿੰਦਰ ਕੌਰ ਭੁੱਲਰ ‘ਦੀਦੀ ਸਰਕਾਰ’ ਜੀ ਦੀ ਅਗਵਾਈ ਹੇਠ ‘ਦੂਜਾ ਮਾਤਾ ਦਾ ਜਾਗਰਣ’ 25 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਰਗਾਹ ਦੇ ਮੁੱਖ ਸੇਵਾਦਾਰ ਲਾਡੀ ਬਾਦਸ਼ਾਹ ਨੇ ਨੰਗਲ ਵਿਖੇ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਦੀਦੀ ਸਰਕਾਰ ਜੀ ਵੱਲੋਂ ਪਿਛਲੇ ਮਹੀਨੇ ਤੋਂ ਸਰਬੱਤ ਦੇ ਭਲੇ ਲਈ ਆਰੰਭ ਕੀਤੀ ਗਈ 41 ਦਿਨਾਂ ਦੀ ਤਪੱਸਿਆ 25 ਨਵੰਬਰ ਨੂੰ ਸਮਾਪਤ ਹੋਵੇਗੀ ਅਤੇ ਇਸੇ ਦਿਨ ਦੁਪਿਹਰ ਇੱਕ ਵਜੇ ਉਨਾਂ ਨੂੰ ਸੂਬੇ ਦੀ ਫਕੀਰਾਂ ਦੀ ਹਾਜ਼ਰੀ ਵਿੱਚ ਉਠਾਇਆ ਜਾਵੇਗਾ। ਇਸ ਮੌਕੇ ਤੇ ਰੋਜ਼ਾ ਮੰਢਾਲੀ ਸ਼ਰੀਫ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਜੀ, ਸੰਤ ਕਾਲੀ ਨਾਂਥ ਜੀ ਐਮਾਂ ਜੱਟਾਂ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫਕੀਰ ਪਹੁਚਣਗੇ। ਉਨਾਂ ਦੱ੍ਯਸਿਆ ਕਿ ਰਾਤ ਦੇ ਜਾਗਰਣ ਵਿੱਚ ਮਾਤਾ ਦੀਆਂ ਭੇਟਾਂ ਦਾ ਗੁਣਗਾਣ ਕਰਨ ਲਈ ਪੰਜਾਬੀ ਗਾਇਕ ਲਖਵਿੰਦਰ ਲੱਕੀ, ਸੂਫੀ ਗਾਇਕ ਕਨਵਰ ਗਰੇਵਾਲ ਅਤੇ ਕਮਲ ਜੱਸਲ ਆਪਣੀ ਹਾਜ਼ਰੀ ਭਰਨਗੇ ਅਤੇ ਲਗਾਤਾਰ 21ਦਿਨਾਂ ਲਈ ਭੰਡਾਰਾ ਵੀ ਸ਼ੁਰੂ ਕੀਤਾ ਜਾਵੇਗਾ।
ਰੋਜ਼ਾ ਦਰਗਾਹ ਚੰਦਿਆਣੀ ਸ਼ਰੀਫ ਦੇ ਮੁੱਖ ਸੇਵਾਦਾਰ ਲਾਡੀ ਬਾਦਸ਼ਾਹ ਅਤੇ ਮੁੱਖ ਗੱਦੀ ਨਸ਼ੀਨ ਦੀਦੀ ਸਰਕਾਰ ਦੀ ਤਸਵੀਰ।


Post a Comment