ਭੀਖੀ,24ਨਵੰਬਰ-( ਬਹਾਦਰ ਖਾਨ )- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 25 ਨਵੰਬਰ ਨੂੰ ਲਾਏ ਜਾ ਰਹੇ ਸਾਂਝੇ ਪ੍ਰਤੀਯੌਗਿਤਾ ਟੈਸਟ ਲਈ ਚੰਡੀਗੜ ਦੇ ਹੀ ਵੱਖ ਵੱਖ ਸੈਕਟਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਜਿਲ•ਾ ਪ੍ਰਧਾਨ ਮਾ. ਵਰਿੰਦਰ ਸੋਨੀ ਨੇ ਸਖਤ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਅੰਗਹੀਣ ਵਰਗ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨਾਂ ਨੂੰ ਪ੍ਰੀਖਿਆ ਕੇਂਦਰ ਤੱਕ ਪੁੱਜਣ ਲਈ ਭਾਰੀ ਔਕੜਾਂ ਆਉਣਗੀਆਂ। ਉਨਾਂ ਕਿਹਾ ਕਿ ਸਰਵਿਸ ਕਮਿਸ਼ਨ ਦਾ ਇਹ ਪ੍ਰਤੀਯੋਗਿਤਾ ਟੈਸਟ ਪੂਰੇ ਪੰਜਾਬ ਦੇ ਪ੍ਰਤੀਯੋਗੀਆਂ ਲਈ ਹੈ ਨਾਂ ਕਿ ਇਕੱਲੇ ਚੰਡੀਗੜ ਦੇ, ਜਿਸ ਵਿੱਚ ਪੂਰੇ ਪੰਜਾਬ ਦੇ ਹਰ ਜਿਲ•ੇ ਦੇ ਪ੍ਰਤੀਯੋਗੀ ਹਿੱਸਾ ਲੈਂਦੇ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਟੈਸਟਾਂ ਲਈ ਜਿਲ•ਾ ਪੱਧਰ ਤੇ ਪ੍ਰੀਖਿਆ ਕੇਂਦਰ ਬਣਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਫਿਜੀਕਲ ਹੈਂਡੀਕੈਪਡ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਵਿਨਾਸ਼ ਸ਼ਰਮਾਂ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਜਿਲ•ਾ ਸਕੱਤਰ ਰਜਿੰਦਰ ਜਾਫਰੀ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸਖਤ ਵਿਰੋਧਤਾ ਕਰਦੇ ਹੋਏ ਕਿਹਾ ਕਿ ਹਰ ਕਿਸਮ ਦੇ ਟੈਸਟਾਂ ਲਈ ਜਿਲ•ਾ ਹੈਡ ਕੁਆਟਰ ਤੇ ਹੀ ਪ੍ਰੀਖਿਆ ਕੇਂਦਰ ਬਣਾਏ ਜਾਣ।

Post a Comment