ਅਮਨਦੀਪ ਦਰਦੀ, ਗੁਰੂਸਰ ਸੁਧਾਰ/ਮੀਰੀ -ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲ•ੇ ਵਿਚੋਂ 52 ਹਿੰਦੂ ਰਾਜਿਆਂ ਸਮੇਤ ਰਿਹਾ ਹੋ ਕੇ ਸ੍ਰੀ ਅਮ੍ਰਿਤਸਰ ਪਹੁੰਚੇ ਸਨ ਇਸੇ ਤਰ•ਾਂ ਹਿੰਦੂ ਮਿਥਿਹਾਸ ਅਨੁਸਾਰ ਦੀਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਜੀ ਆਪਣੀ ਪਤਨੀ ਸੀਤਾ ਤੇ ਭਰਾਤਾ ਲਛਮਣ 14 ਸਾਲਾਂ ਦਾ ਬਨਵਾਸ ਕੱਟ ਕੇ ਜਦੋਂ ਅਯੁੱਧਿਆਂ ਵਾਪਸ ਪਰਤੇ ਤਾਂ ਉਨ•ਾਂ ਦੇ ਆਉਣ ਦੀ ਖੁਸ਼ੀ ਵਿੱਚ ਸਮੁੱਚੀ ਲੁਕਾਈ ਵੱਲੋਂ ਦੀਪਮਾਲਾ ਕੀਤੀ ਤੇ ਉਸ ਸਮੇਂ ਤੋਂ ਹੋਂਦ ਵਿੱਚ ਆਏ ਇਸ ਦੀਵਾਲੀ ਦੇ ਤਿਉਹਾਰ ਮੌਕੇ ਭਾਰਤ ਵਿੱਚ ਅਰਬਾਂ ਰੁਪਏ ਦੇ ਪਟਾਕੇ ਚਲਾ ਕੇ ਧਨ ਦਾ ਅਤੇ ਵਾਤਾਵਰਣ ਦਾ ਵੱਡੀ ਪੱਧਰ ਤੇ ਖਿਲਵਾੜ ਕੀਤਾ ਜਾਂਦਾ ਹੈ। ਪੰਜਾਬੀ ਜਾਗਰਣ ਵੱਲੋਂ ‘ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ’ ਵਿਸ਼ੇ ਤਹਿਤ ਕਰਵਾਈ ਵਿਚਾਰ ਚਰਚਾ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਆਗੂ ਨਾਹਰ ਸਿੰਘ ਲਹਿਰਾ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਇਹ ਤਿਉਹਾਰ ਦੀਵਿਆਂ ਦਾ ਹੀ ਤਿਉਹਾਰ ਹੈ। ਜਿੱਥੇ ਇਨ•ਾਂ ਦੀਵਿਆਂ ਦਾ ਜਗਣਾ ਸਾਨੂੰ ਮਾਨਸਿਕ ਸਾਂਤੀ ਪ੍ਰਦਾਨ ਕਰਦਾ ਹੈ। ਉਥੇ ਹੀ ਪਟਾਕੇ ਚਲਾਉਣ ਨਾਲ ਵਾਤਾਵਰਣ ਦੂਸ਼ਿਤ ਹੋਣ ਦੇ ਨਾਲ ਨਾਲ ਪੈਦਾ ਹੋਣ ਵਾਲਾ ਆਵਾਜ਼ ਪ੍ਰਦੂਸ਼ਣ ਸਾਡੇ ਸਰੀਰ ਲਈ ਘਾਤਕ ਬਿਮਾਰੀਆਂ ਸਹੇੜਦਾ ਹੈ। ਇਸ ਦਿਨ ਸਾਨੂੰ ਦੀਵਿਆਂ ਵਿਚ ਸਰ•ੋ ਦਾ ਤੇਲ ਪਾ ਕੇ ਵੱਡੇ ਵਡੇਰਿਆਂ ਦੀ ਯਾਦ ਵਿਚ ਦੀਵੇ ਜਗਾਉਣੇ ਤੇ ਹੋਰ ਪਿੰਡਾਂ ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਦੀਪ ਮਾਲਾ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ। ਪੰਜਾਬੀ ਲੋਕ ਗਾਇਕਾ ਅਮਰਜੀਤ ਕੌਰ ਢਿੱਲੋ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਅਮੀਰ ਅਤੇ ਪਹੁੰਚ ਵਾਲੇ ਲੋਕਾਂ ਨੂੰ ਆਪਣੀਆਂ ਰੰਗੀਨ ਰੌਸ਼ਨੀਆਂ ਦੀ ਚਕਾਚੌਂਧ ਵਿਚ ਗੁਰਬਤ ਹੰਢਾ ਰਹੇ ਬਹੁਤ ਸਾਰੇ ਲੋਕਾਂ ਦੀ ਦੀਵਿਆਂ ਤੋ ਸੱਖਣੇ ਬਨੇਰਿਆਂ ਵੱਲ ਵੀ ਝਾਤੀ ਮਾਰਨੀ ਚਾਹੀਦੀ ਹੈ। ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਪੰਜਾਬ ਦੀ ਚੇਅਰਪਰਸਨ ਮਨਜੀਤ ਕੌਰ ਸਿੱਧੂ ਨੇ ਕਿਹਾ ਕਿ ਦੇਸ ਵਿਚ ਪੰਦਰਾਂ ਕਰੋੜ ਲੋਕਾਂ ਨੂੰ ਸਕੂਲ ਜਾਣ ਦੇ ਸਮੇਂ ਦੋ ਡੰਗ ਦੀ ਰੋਟੀ ਲਈ ਮਜ਼ਦੂਰੀ ਕਰਨੀ ਪੈਦੀ ਹੈ। ਸੋ ਆਰਥਿਕ ਪੱਖੋ ਖੁਸਹਾਲ ਲੋਕਾਂ ਨੂੰ ਪਟਾਕੇ ਚਲਾਉਣ ਦੀ ਥਾਂ ਉਨ•ਾਂ ਗਰੀਬ ਬਾਲਾਂ ਦੇ ਪੜਨ ਪੜਾਉਣ ਲਈ ਆਰਥਿਕ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਵਿੱਦਿਆਂ ਦੇ ਚਾਨਣ ਨਾਲ ਸਾਰਾ ਭਾਰਤ ਹੀ ਗਿਆਨ ਅਤੇ ਖੁਸ਼ਹਾਲੀ ਦੀ ਰੌਸ਼ਨੀ ਵਿਚ ਚਮਕਾਂ ਮਾਰੇ। ਇਸ ਮੌਕੇ ਵਣ ਮੰਡਲ ਅਫ਼ਸਰ ਲੁਧਿਆਣਾ ਦੇ ਨਿਗਰਾਨ ਮੈਡਮ ਸੰਯੋਗਤਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਦਿਨ ਪਟਾਕੇ ਖਰੀਦਣ ਦੀ ਥਾਂ ਬਾਲ ਮਜਦੂਰਾਂ ਨੂੰ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਖਰੀਦ ਕੇ ਦੇਣ ਦੀ ਰੀਤ ਤੋਰਨੀ ਚਾਹੀਦੀ ਹੈ। ਘਰਾਂ ਵਿਚ ਫੁੱਲਦਾਰ, ਫਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਮਨਾਇਆ ਇਹ ਦੀਵਾਲੀ ਦਾ ਤਿਉਹਾਰ ਆਪਣੇ ਆਪ ਵਿਚ ਹੀ ਮਹੱਤਵਪੂਰਨ ਹੋ ਜਾਵੇਗਾ।
1 ਨਾਹਰ ਸਿੰਘ ਲਹਿਰਾ
2 ਅਮਰਜੀਤ ਢਿੱਲੋ
3 ਮਨਜੀਤ ਕੌਰ ਸਿੱਧੂ
4 ਮੈਡਮ ਸੰਯੋਗਤਾ




Post a Comment