ਸ਼ਹਿਣਾ/ਭਦੌੜ 14 ਨਵੰਬਰ (ਸਾਹਿਬ ਸੰਧੂ) ਨਰੇਗਾ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆ ਸਿੰਘ ਨੇ ਬਲਾਕ ਪੱਧਰ ਤੇ ਸ਼ਹੀਦ ਭਗਤ ਸਿੰਘ ਭਵਨ ਉਸਾਰੇ ਜਾਣ ਦੀ ਮੰਗ ਕੀਤੀ ਹੈ। ਨਰੇਗਾ ਮਜਦੂਰ ਯੂਨੀਅਨ ਦੀ ਪਿੰਡ ਪੱਖੋਕੇ ਵਿਖੇ ਮੀਟਿੰਗ ਹੋਈ।ਕਾਮਰੇਡ ਖੁਸ਼ੀਆ ਸਿੰਘ ਨੇ ਇਸ ਮੌਕੇ ਤੇ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਤੇ 17 ਨਵੰਬਰ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿੱਚ ਭਗਤ ਸਿੰਘ ਦੇ ਸਿਰਜੇ ਸੁਪਨਿਆ ਨੂੰ ਸਾਕਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾ ਨੇ ਨਰੇਗਾ ਮਜਦੂਰਾ ਨੂੰ ਮੋਗਾ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਜਿਲ•ਾ ਮੀਤ ਪ੍ਰਧਾਨ ਜੀਤ ਸਿੰਘ ਇਕਾਈ ਪ੍ਰਧਾਨ ਪਾਲ ਸਿੰਘ, ਨੌਜਵਾਨ ਆਗੂ ਮਿੰਟੂ ਸਿੰਘ, ਗੁਰਦੇਵ ਕੌਰ ਅਤੇ ਮਲਕੀਤ ਕੌਰ ਹਾਜਰ ਸਨ।

Post a Comment