ਕੋਟਕਪੂਰਾ - 1 ਨਵੰਬਰ (ਜੇ.ਆਰ ਅਸ਼ੋਕ) - ਪ੍ਰੈਸ ਅਤੇ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਬਿਨਾਂ ਕੋਈ ਵੀ ਸਰਕਾਰੀ ਹਸਪਤਾਲ ਨਹੀਂ ਚੱਲ ਸਕਦਾ । ਸਗੋਂ ਹਸਪਤਾਲ ਦੀ ਬਿਹਤਰੀ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰੈਸ ਦਾ ਸਹਿਯੋਗ ਅਤੀ ਜ਼ਰੂਰੀ ਹੈ । ਇਨ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਵੇਰੇ ਸਥਾਨਕ ਬਾਬਾ ਦਿਆਲ ਸਿੰਘ ਹਸਪਤਾਲ ਵਿਖੇ ਦੰਦਾਂ ਦੇ ਪੰਦਰਵਾੜੇ ਦਾ ਉਦਘਾਟਨ ਕਰਨ ਉਪਰੰਤ ਜ਼ਿਲਾ ਫਰੀਦਕੋਟ ਦੇ ਸਿਵਲ ਸਰਜਨ ਡਾ: ਰਕੇਸ਼ ਅਰੋੜਾ ਨੇ ਕੀਤਾ । ਇਸ ਮੌਕੇ ਉਨ ਨਾਲ ਜ਼ਿਲਾ ਸਿਹਤ ਅਫਸਰ ਡਾ: ਸੁਰਿੰਦਰ ਕੁਮਾਰ ਵੀ ਹਾਜ਼ਰ ਸਨ । ਉਨ•ਾਂ ਆਪਣੇ ਕਰ ਕਮਲਾ ਨਾਲ 1 ਨਵੰਬਰ ਤੋਂ 30 ਨਵੰਬਰ ਤੱਕ ਲੱਗ ਰਹੇ ਪੰਦਰਵਾੜੇ ਦਾ ਉਦਘਾਟਨ ਰੀਬਨ ਕੱਟਕੇ ਕੀਤਾ । ਡਾ: ਗਾਜ਼ੀ ਉਜ਼ੈਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿਚ ਲਾਏ ਜਾ ਰਹੇ ਇਸ ਕੈਂਪ ਦੇ ਇੰਚਾਰਜ ਅਤੇ ਜ਼ਿਲਾ ਡੈਂਟਲ ਸਿਹਤ ਅਫਸਰ ਡਾ: ਕੁਲਦੀਪ ਧੀਰ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਲਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਮਰੀਜ਼ਾਂ ਦੀਆਂ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ । ਡਾ: ਧੀਰ ਨੇ ਦੱਸਿਆ ਕਿ ਜ਼ਰੂਰਤਮੰਦ ਵਿਅੱਕਤੀਆਂ ਨੂੰ 30-35 ਡੈਂਚਰ ਮੁਫਤ ਲਗਾਏ ਜਾਣਗੇ । ਉਨ ਕਿਹਾ ਕਿ ਇਸ ਮੌਕੇ ਦਸ਼ਮੇਸ਼ ਡੈਂਟਲ ਕਾਲਜ ਦੇ ਵਿਦਿਆਰਥੀ ਇਸ ਡੈਂਟਲ ਪੰਦਰਵਾੜੇ ਵਿਚ ਮਰੀਜ਼ਾਂ ਦੇ ਦੰਦਾਂ ਦੀਆਂ ਬਿਮਾਰੀਆਂ ਦੀ ਜਾਂਚ ਲਈ ਹਾਜ਼ਰ ਰਹਿਣਗੇ ।
ਇਸ ਉਪਰੰਤ ਸਿਵਲ ਸਰਜਨ ਡਾ: ਰਕੇਸ਼ ਅਰੋੜਾ ਨੇ ਹਸਪਾਤਲ ਦੇ ਵਿਭਾਗ ਦਾ ਦੌਰਾ ਕੀਤਾ ਅਤੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਡਾ: ਗਾਜ਼ੀ ਉਜ਼ੈਰ ਨੂੰ ਨਿਰਦੇਸ਼ ਦਿੱਤੇ । ਇਸ ਮੌਕੇ ਉਨ ਡੈਂਟਲ ਵਿਭਾਗ ਲਈ ਏ.ਸੀ. ਅਤੇ ਲੇਜ਼ਰ ਮਸ਼ੀਨ ਦੇਣ ਦਾ ਐਲਾਨ ਵੀ ਕੀਤਾ । ਇਸ ਮੌਕੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਡਾ: ਐਸ.ਐਸ.ਸੈਣੀ ਹੱਡੀਆਂ ਦੇ ਮਾਹਿਰ, ਲੇਖ ਰਾਜ ਫਾਰਮਾਸਿਸਟ, ਲਵੀ ਮਿੱਤਲ, ਸੁਭਾਸ਼ ਗੋਇਲ, ਜੈਪਾਲ ਗਰਗ, ਸੰਦੀਪ ਅਰੋੜਾ, ਰਬਿੰਦਰ ਕਪੂਰ, ਰਾਮ ਕੁਮਾਰ ਐਮ.ਈ. ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਆਦਿ ਹਾਜ਼ਰ ਸਨ ।
Post a Comment