ਤੀਸਰੀ ਭਾਰਤੀ ਰਿਜਰਵ ਬਟਾਲੀਅਨ ਦੀ ਨਿਗਰਾਨੀ ਹੇਠ ਸਟੇਟ ਡਿਜਾਸਟਰ ਰਿਸਕਿਉ ਫੋਰਸ ਦੀ ਟ੍ਰੇਨਿੰਗ ਦੇ ਪਹਿਲੇ ਬੈਚ ਦੀ ਪਾਸਿੰਗ ਆਊਟ ਪਰੇਡ ਹੋਈ ਆਯੋਜਿਤ

Monday, November 19, 20120 comments


ਲੁਧਿਆਣਾ, (ਸਤਪਾਲ ਸੋਨ ) ਅੱਜ ਲਾਡੋਵਾਲ ਸੀਡ ਫਾਰਮ ਵਿਖੇ ਬਣੇ ਪੁਲਿਸ ਕੰਪਲੈਕਸ ਵਿੱਚ ਤੀਸਰੀ ਭਾਰਤੀ ਰਿਜਰਵ ਬਟਾਲੀਅਨ ਲੁਧਿਆਣਾ ਦੀ ਨਿਗਰਾਨੀ ਹੇਠ ਪੰਜਾਬ ਵਿੱਚ ਪਹਿਲੀ ਵਾਰ ਦਿੱਤੀ ਗਈ  ਸਟੇਟ ਡਿਜਾਸਟਰ ਰਿਸਕਿਉ ਫੋਰਸ ਦੀ ਟ੍ਰੇਨਿੰਗ ਦੇ ਪਹਿਲੇ ਬੈਚ ਦੀ ਪਾਸਿੰਗ ਆਊਟ ਪਰੇਡ ਹੋਈ।  ਇਸ ਸਮਾਗਮ ਦੀ ਪ੍ਰਧਾਨਗੀ ਡਾ. ਨਰੇਸ਼ ਕੁਮਾਰ ਅਰੋੜਾ ਆਈ.ਜੀ. ਪੀ.ਏ.ਪੀ. ਜਲੰਧਰ ਨੇ  ਕੀਤੀ ਅਤੇ ਇਸ ਮੌਕੇ ਉਹਨਾਂ ਨਾਲ ਸ੍ਰੀ ਅਰੁਨਪਾਲ ਸਿੰਘ ਡੀ.ਆਈ.ਜੀ. (ਐਡਮਿਨ) ਪੀ.ਏ.ਪੀ. ਜਲੰਧਰ ਵੀ ਹਾਜ਼ਰ ਸਨ।  ਇਸ ਮੌਕੇ ਤੇ ਡਾ. ਨਰੇਸ਼ ਕੁਮਾਰ ਅਰੋੜਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਅਹਿਮ ਭੂਮਿਕਾ ਨਿਭਾਈ, ਉਸੇ ਤਰ•ਾਂ ਲੋਕਾਂ ਦੀ ਕੁਦਰਤੀ ਆਫਤਾਂ ਜਿਵੇਂ ਕਿ ਹੜ•, ਭੁਚਾਲ ਜਾਂ ਅੱਗ ਲੱਗ ਜਾਣ ਆਦਿ ਦਾ ਮੁਕਾਬਲਾ ਕਰਨ ਅਤੇ ਇਹਨਾਂ ਆਫਤਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਟਰੇਨਿੰਗ ਸਿਖਲਾਈ ਕੋਰਸ ਦੇ ਪਹਿਲੇ ਬੈਚ ਵਿੱਚ 1 ਅਕਤੂਬਰ ਤੋਂ 18 ਨਵੰਬਰ ਤੱਕ ਆਰਮਡ ਵਿੰਗ ਦੀਆਂ ਵੱਖ-ਵੱਖ ਬਟਾਲੀਅਨਾਂ ਵਿੱਚੋਂ 40 ਜਵਾਨਾਂ ਨੂੰ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਦੀ 6 ਹਫਤਿਆਂ ਦੀ ਸਿਖਲਾਈ ਦਿੱਤੀ ਗਈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭੱਗ 600 ਜਵਾਨਾਂ ਨੂੰ ਇਹ ਟਰੇਨਿੰਗ ਦੇਣ ਦਾ ਟੀਚਾ ਹੈ ਅਤੇ ਇਸ ਤਰ•ਾਂ ਲਗਭੱਗ 15 ਹੋਰ ਬੈਚਾਂ ਵਿੱਚ ਜਵਾਨਾਂ ਨੂੰ ਕੁਦਰਤੀ ਆਫਤਾ ਦਾ ਸਾਹਮਣਾ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਦੇਣ ਲਈ ਨੈਸ਼ਨਲ ਡਿਜਾਸਟਰ ਰਿਸਕਿਉ ਫੋਰਸ ਬਠਿੰਡਾ ਤੋਂ ਇੰਸਟ੍ਰਕਟਰ ਨਿਯੁਕਤ ਕੀਤੇ ਗਏ ਹਨ।  ਡਾ. ਅਰੋੜਾ ਨੇ ਨੌਜਵਾਨਾਂ ਨੂੰ ਇਸ ਕੋਰਸ ਦੀ ਮਹੱਤਤਾ ਦੱਸਦੇ ਹੋਏ ਉਹਨਾਂ ਨੂੰ ਬਹਾਦਰੀ ਅਤੇ ਦਲੇਰੀ ਨਾਲ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋਂ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ ਅਤੇ ਟਰੇਨਿੰਗ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਇਹ ਸਿੱਖਿਅਤ ਜਵਾਨ ਪੀ.ਏ.ਪੀ. ਜਲੰਧਰ ਹੈਡਕੁਆਟਰ ਵਿਖੇ ਹੀ ਤਾਇਨਾਤ ਹੋਣਗੇ ਅਤੇ ਕਿਸੇ ਕੁਦਰਤੀ ਸਮੇਂ ਲੋੜ ਪੈਣ ਤੇ ਇਹਨਾਂ ਜਵਾਨਾਂ ਦੀ ਸਹਾਇਤਾ ਲਈ ਜਾਵੇਗੀ। ਇਸ ਮੌਕੇ ਤੇ ਉਹਨਾਂ ਨੇ ਸਿਖਲਾਈ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਏ ਜਵਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾ. ਨਰੇਸ਼ ਕੁਮਾਰ ਅਰੋੜਾ ਆਈ.ਜੀ. ਪੀ.ਏ.ਪੀ. ਜਲੰਧਰ, ਜਵਾਨਾਂ ਤੋਂ ਸਲਾਮੀ ਲੈਂਦੇ ਹੋਏ।  ਇਸ ਮੌਕੇ ਤੇ ਪੁਲਿਸ ਦੇ ਜਵਾਨਾਂ ਵੱਲੋਂ ਕੁਦਰਤੀ ਆਫਤਾਂ ਦਾ ਸਹਮਣਾ ਕਰਨ ਲਈ ਬਚਾਓ ਕਾਰਜ਼ਾਂ ਸਬੰਧੀ ਸਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਤਰ•ਾਂ ਪੁਲਿਸ ਦੇ ਜਵਾਨ ਭੁਚਾਲ ਆਉਣ ਦੀ ਸਥਿਤੀ ਵਿੱਚ ਇਮਾਰਤ ਵਿੱਚ ਫਸੇ ਲੋਕਾਂ ਨੂੰ ਹਿਮਾਰਤ ਨੂੰ ਕੱਟ ਕੇ ਬਾਹਰ ਕੱਢਦੇ ਹਨ।   ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰੀ ਹਰਜਿੰਦਰ ਸਿੰਘ ਕਮਾਂਡੈਂਟ ਤੀਸਰੀ ਭਾਰਤੀ ਰਿਜ਼ਰਵ ਬਟਾਲੀਅਨ, ਸ੍ਰੀ ਜੈਦੀਪ ਸਿੰਘ ਯਾਦਵ ਕਮਾਂਡੈਂਟ, ਸ੍ਰੀ ਪਵਨ ਕੁਮਾਰ ਉਪਲ, ਸ੍ਰੀ ਸਿੰਸਿੰਘ, ਤੇਜਿੰਦਰ ਸਿੰਘ ਔਲਖ, ਸ੍ਰੀ ਸੱਜਣ ਸਿੰਘ ਚੀਮਾਂ ਅਤੇ ਸ੍ਰੀ ਕੇਹਰ ਸਿੰਘ (ਸਾਰੇ ਐਸ.ਪੀ.), ਸ੍ਰੀ ਸ਼ਾਮ ਸਿੰਘ, ਸ੍ਰੀ ਜਸਵੰਤ ਸਿੰਘ, ਸ੍ਰੀ ਧਰਮਵੀਰ ਸਿੰਘ ਸਾਰੇ ਡੀ.ਐਸ.ਪੀ. ਅਤੇ ਇੰਸਪੈਕਟਰ ਸ੍ਰੀ ਮਨਮੋਹਨ ਸਿੰਘ ਤੇ ਮਹੀਪਾਲ ਸਿੰਘ ਅਤੇ ਸ੍ਰੀ ਹਰਜੀਤ ਸਿੰਘ ਮੈਡੀਕਲ ਅਫਸਰ ਆਦਿ ਹਾਜ਼ਰ ਸਨ। 






   
 
 
 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger