ਚੰਡੀਗੜ੍ਹ 19 ਨਵੰਮਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਧੂਮਧਾਮ ਨਾਲ ਅੱਜ ਤੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਹਾਲਾਂਕਿ ਸੰਯੋਗ ਨਾਲ ਅੱਜ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ 95ਵਾਂ ਜਨਮ ਦਿਵਸ ਵੀ ਸੀ। ਮੈਂਬਰਸ਼ਿਪ ਮੁਹਿੰਮ ਤਹਿਤ ਜਿਥੇ ਨਵੇਂ ਮੈਂਬਰ ਬਣਾਏ ਜਾਣਗੇ। ਉਥੇ ਹੀ, ਪੁਰਾਣੇ ਮੈਂਬਰਾਂ ਨੂੰ ਰਿਨਿਊ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਸ੍ਰੀਮਤੀ ਗਾਂਧੀ ਨੂੰ ਫੁੱਲ ਵੀ ਭੇਂਟ ਕੀਤੇ। ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪਾਰਟੀ ਦੇ ਸੀਨੀਅਰ ਆਗੂਆਂ ’ਚ ਪਾਰਟੀ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਠਾਕੁਰ ਗੁਲਚੈਨ ਸਿੰਘ ਚੜਕ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ’ਚ ਕਾਂਗਰਸ ਧਿਰ ਦੇ ਆਗੂ ਸੁਨੀਲ ਜਾਖੜ, ਪੀ.ਸੀ.ਸੀ ਜਨਰਲ ਸਕੱਤਰ ਅਰਵਿੰਦ ਖੰਨਾ ਆਦਿ ਸ਼ਾਮਿਲ ਰਹੇ। ਜਿਨ੍ਹਾਂ ਤੋਂ ਇਲਾਵਾ ਪੀ.ਸੀ.ਸੀ ਦੇ ਅਹੁਦੇਦਾਰ, ਜਿਲ੍ਹਾ ਪ੍ਰਧਾਨ ਤੇ ਐਮ.ਐਲ.ਏ ਵੀ ਸ਼ਾਮਿਲ ਸਨ। ਇਸ ਮੌਕੇ ਕੈਪਟਨ ਅਮਰਿੰਦਰ ਨੇ ਪਹਿਲਾਂ ਮੈਂਬਰਸ਼ਿਪ ਫਾਰਮ ਭਰਿਆ। ਉਨ੍ਹਾਂ ਤੋਂ ਬਾਅਦ ਚੜਕ ਦੀ ਮੌਜੂਦਗੀ ਵਿੱਚ ਆਗੂ ਵਿਰੋਧੀ ਧਿਰ ਜਾਖੜ ਨੇ ਫਾਰਮ ਭਰਿਆ। ਇਹ ਮੈਂਬਰਸ਼ਿਪ ਮੁਹਿੰਮ ਸਾਲ 2'15 ਤੱਕ ਜਾਰੀ ਰਹੇਗੀ। ਇਸ ਦੌਰਾਨ ਬੂਥ ਤੋਂ ਲੈ ਕੇ ਸਟੇਟ ਪੱਧਰ ਤੱਕ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਸੰਬੋਧਿਤ ਕਰਦੇ ਹੋਏ ਚੜਕ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨੂੰ ਭਰੌਸੇਮੰਦ ਬਣਾਉਣ ਲਈ ਮਜਬੂਤ ਪ੍ਰਣਾਲੀ ਨੂੰ ਸ਼ਾਮਿਲ ਕੀਤਾ ਗਿਆ ਹੈ। ਮੈਂਬਰਸ਼ਿਪ ਸੰਪੂਰਨ ਹੋਣ ਤੋਂ ਬਾਅਦ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਮੈਂਬਰਸ਼ਿਪ ਮੁਹਿੰਮ ਦਾ ਦੋ ਕਾਰਨਾਂ ਦੇ ਚਲਦੇ ਪੰਜਾਬ ਲਈ ਬਹੁਤ ਮਹੱਤਵ ਹੈ। ਪਹਿਲਾ, ਸੱਤਾਧਾਰੀ ਅਕਾਲੀ ਦਲ ਕਾਂਗਰਸੀ ਵਰਕਰਾਂ ’ਤੇ ਜੁਲਮ ਕਰਕੇ ਉਨ੍ਹਾਂ ਨੂੰ ਪਾਰਟੀ ਛੱਡਣ ਤੇ ਅਕਾਲੀ ਦਲ ’ਚ ਸ਼ਾਮਿਲ ਹੋਣ ਲਈ ਮਜਬੂਰ ਰਿਹਾ ਹੈ ਅਤੇ ਦੂਸਰਾ ਪੱਖੋਂ 2'14 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਬਹੁਤ ਮਹੱਤਵਪੂਰਨ ਹੈ। ਪੀ.ਸੀ.ਸੀ ਪ੍ਰਧਾਨ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨਾਲ ਜਮੀਨੀ ਪੱਧਰ ਤੱਕ ਵਰਕਰਾਂ ’ਚ ਵਿਸ਼ਵਾਸ ਮੁੜ ਪਰਤੇਗਾ। ਉਨ੍ਹਾਂ ਨੇ ਇਸ ਮੌਕੇ ਮੌਜੂਦ ਅਹੁਦੇਦਾਰਾਂ, ਜਿਲ੍ਹਾ ਪ੍ਰਧਾਨਾਂ, ਮੌਜੂਦਾ ਤੇ ਸਾਬਕਾ ਐਮ.ਐਲ.ਏਜ ਤੇ ਹੋਰਨਾਂ ਪ੍ਰਮੁੱਖ ਵਰਕਰਾਂ ਨੂੰ ਸਾਰੇ ਵਰਕਰਾਂ ਨਾਲ ਮਿਲ ਕੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਪਾਰਲੀਮਾਨੀ ਚੋਣਾਂ ਮੌਕੇ ਫਾਇਦਾ ਹੋਵੇਗਾ, ਜੋ ਵਰਕਰਾਂ ਨੂੰ ਸਰਗਰਮ ਕਰਨ ’ਚ ਸਹਾਇਤਾ ਕਰੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪਾਰਟੀ ਪਿਛਲੇ ਰਿਕਾਰਡ ਤੋੜਦੇ ਹੋਏ ਵੱਧ ਤੋਂ ਵੱਧ ਮੈਂਬਰ ਬਣਾਏਗੀ।
Post a Comment