ਸਰਦੂਲਗੜ੍ਹ 16 ਨਵੰਬਰ (ਸੁਰਜੀਤ ਸਿੰਘ ਮੋਗਾ) ਦੀਵਾਲੀ ਭਾਵੇ ਖੁਸੀਆ ਭਰਿਆ ਦਿਨ ਇਸ ਲਈ ਹੈ ਕਿ ਹਿੰਦੂਆ 'ਚ ਇਸ ਦਿਨ ਸ੍ਰੀ ਰਾਮ ਚੰਦਰ ਮਰਿਯਾਦਾ ਪ੍ਰਸੋਤਮ ਜੀ 12 ਸਾਲ ਬਨਵਾਸ ਤੋ ਉਪਰੰਤ ਅਯੌਧਿਆ ਆਏ ਸਨ। ਸਿੱਖਾ 'ਚ ਸ੍ਰੀ ਗੁਰੂ ਹਰਗੋਬਿੰਦ ਜੀ 52 ਰਾਜਿਆ ਸਮੇਤ ਗਵਾਲੀਅਰ ਕਿਲੇ 'ਚੋ ਰਿਹਾਅ ਹੋ ਕੇ ਆਏ ਸਨ ਅਤੇ ਭਾਈ ਮਨੀ ਸਿੰਘ ਗੁਰੂ ਸਾਹਿਬ ਜੀ ਦੇ ਦਿੱਤੇ ਸਰਾਫਤੋ ਮੁਕਤੀ ਪਾਉਣ ਲਈ ਬੰਦ-ਬੰਦ ਕਟਵਾਏ ਗਏ ਸਨ ਇਸ ਤਰ੍ਹਾ ਇਸ ਤਿਉਹਾਰ ਨਾਲ ਅਨੇਕ ਘਟਨਾਵਾ ਜੁੜੀਆ ਹਨ, ਜਿਸ ਕਰਕੇ ਹਰ ਮਜਬ੍ਹ ਦੇ ਲੋਕ ਰਲ-ਮਿਲ ਕੇ ਦੇਸੀ ਘਿਉ ਦੇ ਦੀਵੇ ਬਾਲ ਕੇ ਆਪਣੀਆ ਇਮਾਰਤਾ, ਸਾਝੀਆ ਥਾਵਾ ਤੇ ਰੌਸਨੀ ਕਰਦੇ ਹਨ। ਜਿਸ ਨਾਲ ਰੌਸਨੀ ਤੋ ਉਪਰੰਤ ਵਾਤਾਵਰਨ ਸਾਫ ਹੋ ਜਾਵੇ। ਪਰ ਹੁਣ ਉਸ ਦੇ ਉਲਟ ਲੋਕਾ ਵੱਲੋ ਦੀਵਾਲੀ ਮਨਾਈ ਜਾਣ ਲੱਗ ਪਈ ਹੈ। ਭਾਵੇ ਪ੍ਰਸਾਸਨ ਨੇ ਦੀਵਾਲੀ ਦੇ ਦਿਨ ਨੂੰ ਮੁੱਖ ਰੱਖ ਕੇ ਭੀੜ ਭੜੱਕੇ ਵਾਲੀਆ ਥਾਵਾ ਤੇ ਪਟਾਕੇ ਵੇਚਨ ਤੇ ਪਾਬੰਦੀ ਲਾਈ ਗਈ ਸੀ। ਪਰੰਤੂ ਪ੍ਰਸਾਸਨ ਦੀ ਨਿਗਰਾਨੀ ਹੇਠ ਭਰੇ ਬਜਾਰਾ 'ਚ ਪਟਾਕੇ ਦੁਕਾਨਦਾਰ ਬੜੇ ਧੜੱਲੇ ਨਾਲ ਵੇਚਦੇ ਵੇਖੇ ਗਏ। ਪ੍ਰਸਾਸਨ ਵੱਲੋ ਰਾਤ 10 ਵਜੇ ਤੋ ਬਾਦ ਪਟਾਕੇ ਚਲਾਉਣ ਤੇ ਮਨਾਹੀ ਕੀਤੀ ਗਈ ਸੀ, ਪਰ ਲੋਕਾ ਨੇ ਦੇਰ ਰਾਤ ਪਟਾਕੇ ਚਲਾ ਕੇ ਕਾਨੂੰਨ ਦੀਆ ਧੱਜੀਆ ਉਡਾਈਆ। ਜਿਸ ਨਾਲ ਵਾਤਾਵਰਨ ਵਿਚ ਬਾਰੂਦ ਚੱਲਣ ਨਾਲ ਨਿਕਲਣ ਵਾਲੀਆ ਗੰਦੀਆ ਗੈਸਾ ਅਤੇ ਅਵਾਜ ਪ੍ਰਦੂਸਣ 'ਚ ਵਾਧਾ ਕੀਤਾ ਗਿਆ। ਜਿਸ ਕਾਰਨ ਵੱਡੇ ਦਿਨ ਤੱਕ ਸੂਰਜ ਨਿਕਲਣ ਲਈ ਧੂੰਏ ਨਾਲ ਜਦੋ-ਜਹਿੱਦ ਕਰਦਾ ਰਿਹਾ। ਦੀਵਾਲੀ ਨੂੰ ਮੁੱਖ ਰੱਖ ਕੇ ਨਸ਼ਈਆ ਨੇ ਨਸ਼ੇ ਦਾ ਸੇਵਨ ਕੀਤਾ ਅਤੇ ਇੱਕ ਦੁਕਾ ਘਟਨਾਵਾ ਵੀ ਵੇਖਣ ਨੂੰ ਮਿਲੀਆ। ਦੀਵਾਲੀ ਹੁਣ ਖੁਸੀਆ ਘੱਟ ਅਤੇ ਲੋਕਾ ਦੀ ਸਿਰਦਰਦੀ ਵੱਧ ਬਣਦੀ ਜਾ ਰਹੀ ਹੈ। ਇਸ ਦਿਨ ਮਿੱਠਾ ਜ਼ਹਿਰ ਮਠਿਆਈਆ ਦੇ ਰੂਪ ਵਿਚ ਸਿਹਤ ਅਧਿਕਾਰੀਆ ਦੀ ਮਿਲੀ ਭੁਗਤ ਨਾਲ ਬੜੇ ਨਿੜਧੜੱਕ ਹੋ ਕੇ ਦੁਕਾਨਦਾਰਾ ਵੱਲੋ ਚਿੱਟੇ ਦਿਨ ਵੇਚਿਆ ਗਿਆ। ਭਾਵੇ ਸਿਹਤ ਅਧਿਕਾਰੀਆ ਨੇ ਖਾਨਾਪੂਰਤੀ ਤਹਿਤ ਕੁਝ ਦੁਕਾਨਦਾਰਾ ਦੇ ਸੈਪਲ ਭਰੇ ਸਨ। ਉਹ ਵੀ ਹੱਥ ਮਿਲਾ ਕੇ ਝੁਰਦ ਬੁਰਦ ਕਰ ਦਿੱਤੇ ਗਏ ਲੱਗਦੇ ਹਨ। ਸਾਇਦ ਲੋਕਾ ਦੀ ਸਿਹਤ ਨੂੰ ਮੁੱਖ ਰੱਖ ਕੇ ਕਾਨੂੰਨ ਬਣਾਏ ਜਾਦੇ ਹਨ, ਉਹ ਲਾਗੂ ਕਰਨ ਦੀ ਥਾ, ਸਿਰਫ ਦਫਤਰਾ ਵਿਚ ਫਾਇਲਾ ਦਾ ਸਿੰਗਾਰ ਬਣ ਕੇ ਰਹਿ ਜਾਦੇ ਹਨ।

Post a Comment