ਸਰਦੂਲਗੜ੍ਹ 16 ਨਵੰਬਰ (ਸੁਰਜੀਤ ਸਿੰਘ ਮੋਗਾ) ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਪੱਧਰ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਮਾਨਖੇੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਿਨ ਕਰਦਿਆ ਜਿਲ੍ਹਾ ਪ੍ਰੈਸ ਸਕੱਤਰ ਦਰਸਨ ਸਿੰਘ ਜਟਾਣਾ ਨੇ ਕਿਹਾ ਕਿਸਾਨਾ ਦੀ ਸੋਨੇ ਵਰਗੀ ਫਸਲ ਨਰਮਾ ਮੰਡੀਆ 'ਚ ਕੋਡੀਆ ਦੇ ਭਾਅ 'ਚ ਲੁੱਟਿਆ ਜਾ ਰਿਹਾ ਹੈ। ਹੁਣ ਕਣਕ ਦੀ ਬਜਾਈ ਸੁਰੂ ਹੋ ਚੁੱਕੀ ਹੈ। ਪਰ ਕਿਸਾਨ ਅਜੇ ਨਰਮੇ ਦਾ ਭਾਅ ਵੱਧਣ ਦੀ ਉਡੀਕ ਕਰ ਰਿਹਾ ਹੈ। ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆ ਏਜੰਸੀਆ ਨੇ ਨਰਮੇ ਦੀ ਖਰੀਦ ਹੁਣ ਤੱਕ ਸੁਰੂ ਨਹੀ ਕੀਤੀ। ਜਦੋ ਡੀ.ਏ.ਪੀ, ਯੂਰੀਆ, ਕੀੜੇਮਾਰ ਦਵਾਈਆ, ਬੀਜ, ਡੀਜਲ ਦੇ ਭਾਅ ਘੱਟ ਸਨ, ਨਰਮੇ ਦਾ ਪਿਛਲੇ ਸਾਲ 7000 ਰੁਪਏ ਵਿਕ ਚੁੱਕਾ ਹੈ। ਜਦੋ ਕਿਸਾਨਾ ਦੇ ਲਈ ਖੇਤੀ ਦੀ ਵਸਤਾ ਦੇ ਭਾਅ ਤਿੰਨ ਗੁਣਾ ਹੋ ਗਏ ਹਨ, ਪਰ ਇਸ ਵਾਰ ਨਰਮਾ ਸਿਰਫ 4000 ਰੁਪਏ ਪ੍ਰਤੀ ਕੁਇੱਟਲ ਖਰੀਦੀਆ ਜਾ ਰਿਹਾ ਹੈ, ਜੋ ਪਿਛਲੇ ਸਾਲ ਨਾਲੋ ਕਿਸਾਨ 3000 ਰੁਪਏ ਪ੍ਰਤੀ ਕੁਇੱਟਲ ਘਾਟਾ ਝੱਲ ਰਹੇ ਹਨ। ਜੇਕਰ ਕਿਸਾਨਾ ਦੀਆ ਫਸਲਾ ਦਾ ਭਾਅ ਨਾ ਵਧਾਇਆ ਤਾ ਕਿਸਾਨ ਸੜਕਾ ਤੇ ਉਤਰ ਕੇ ਵੱਡੇ ਅੰਦੋਲਨ ਕਰਨ ਦੀਆ ਤਿਆਰੀਆ ਕਰੇਗਾ।
ਮੀਟਿੰਗ 'ਚ 'ਹੋਰਨਾ ਤੋ ਇਲਾਵਾ ਬਾਵਾ ਸਿੰਘ ਰਾਜਰਾਣਾ ਸਾਬਕਾ ਸਰਪੰਚ, ਚਾਨਣ ਸਿੰਘ ਜਟਾਣਾ, ਹਰਦੇਵ ਸਿੰਘ ਝੰਡੂਕੇ, ਬਲਜੀਤ ਸਿੰਘ ਜਟਾਣਾ, ਹਰਨੇਕ ਸਿੰਘ ਜਟਾਣਾ, ਬਲਦੇਵ ਸਿੰਘ ਸਰਦੂਲਗੜ੍ਹ, ਸੇਰ ਸਿੰਘ ਹੀਰਕੇ ਅਤੇ ਗੁਰਚਰਨ ਸਿੰਘ ਸਿੰਘ ਕੋਮਲ ਆਦਿ ਸਾਮਿਲ ਹੋਏ।

Post a Comment