ਮਾਨਸਾ, 17 ਨਵੰਬਰ ( ) : ਮਾਨਸਾ ਨੂੰ ਤੰਬਾਕੂ ਰਹਿਤ ਜ਼ਿਲ ਐਲਾਨਣ ਅਤੇ ਕੈਂਸਰ ਨੂੰ ਜੜ ਪੁੱਟਣ ਦੇ ਕੀਤੇ ਤਹੱਈਏ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਜ਼ਿਲ ਵਿਚੋਂ ਟੀ.ਬੀ. ਦੇ ਖਾਤਮੇ ਲਈ ਵੀ ਬੀੜਾ ਚੁੱਕ ਲਿਆ ਹੈ। ਟੀ.ਬੀ. ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ ਪ੍ਰਸਾਸ਼ਨ ਵੀ ਪੱਬਾਂ ਭਾਰ ਹੋ ਗਿਆ ਹੈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ ਜੇਲ• ਮਾਨਸਾ ਵਿ¤ਚ ਕੈਦੀਆਂ ਨੂੰ ਟੀ.ਬੀ., ਏਡਜ਼, ਅਤੇ ਨਸ਼ੇ ਵਿਰੁ¤ਧ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਰੋਹ ਕਰਵਾਇਆ ਗਿਆ। ਸਮਾਰੋਹ ਮੌਕੇ ਕੈਦੀ ਰਾਮ ਸਿੰਘ, ਨੈਬੀ ਸਿੰਘ, ਵਿਨੈ ਅਤੇ ਭਜਨ ਲਾਲ ਨੇ ਗੀਤ ਗਾ ਕੇ ਚੰਗਾ ਰੰਗ ਵੀ ਬੰਨਿ•ਆ।
ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ•ਾ ਟੀ.ਬੀ. ਅਫਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਮਾਨਸਾ ਜ਼ਿਲ ਨੂੰ ਟੀ.ਬੀ. ਮੁਕਤ ਕਰਨ ਲਈ ਸਾਂਝੀਆਂ ਥਾਵਾਂ ’ਤੇ ਜਾ ਕੇ ਆਮ ਜਨਤਾ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ ਕਿਹਾ ਕਿ ਅਜੇ ਵੀ ਸਮਾਜ ਵਿਚ ਇਸ ਬਿਮਾਰੀ ਬਾਰੇ ਕਈ ਤਰ•ਾਂ ਦੇ ਅੰਧ ਵਿਸ਼ਵਾਸ ਜਾਂ ਗਲਤ ਧਾਰਨਾਵਾਂ ਹਨ। ਉਨ ਕਿਹਾ ਕਿ ਟੀ.ਬੀ. ਦੀ ਬਿਮਾਰੀ ਕੋਈ ਸਮਾਜਿਕ ਕਲੰਕ ਨਹੀਂ ਹੈ, ਨਾ ਹੀ ਕੋਈ ਪਿਛਲੇ ਜਨਮ ਜਾਂ ਪਾਪਾਂ ਦਾ ਫਲ ਹੈ ਬਲਕਿ ਇਲਾਜ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸੋਧੇ ਹੋਏ ਰਾਸ਼ਟਰੀ ਤਪਦਿਕ ਕੰਟਰੋਲ ਪ੍ਰੋਗਰਾਮ ਦੀ ਡਾਟਸ ਪ੍ਰਣਾਲੀ ਜ਼ਰੀਏ ਮੁਫ਼ਤ ਸੰਭਵ ਹੈ ਜੋ ਕਿ ਸਾਰੇ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਹੁੰਦਾ ਹੈ।
ਡਾ. ਰਾਏ ਨੇ ਕਿਹਾ ਕਿ ਜ਼ਿਲੇ• ਵਿਚ ਮੁਫ਼ਤ ਬਲਗਮ ਜਾਂਚ ਲਈ ਅ¤ਠ ਮਾਈਕਰੋਸਕੋਪੀ ਸੈਂਟਰ ਮਾਨਸਾ, ਸਰਦੂਲਗੜ•, ਝੁਨੀਰ, ਖਿਆਲਾ ਕਲਾਂ, ਬੁਢਲਾਡਾ, ਬਰੇਟਾ, ਭੀਖੀ, ਬੋਹਾ ਦੇ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਗਏ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਲਈ 751 ਡਾਟਸ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ। ਉਨ ਕਿਹਾ ਕਿ ਜਿਸ ਮਰੀਜ ਨੂੰ ਲਗਾਤਾਰ ਦੋ ਹਫਤੇ ਤੋਂ ਜ਼ਿਆਦਾ ਬਲਗਮ ਵਾਲੀ ਖੰਘ, ਸ਼ਾਮ ਨੂੰ ਹਲਕਾ ਹਲਕਾ ਬੁਖਾਰ, ਥੁੱਕ ਵਿ¤ਚ ਖੁਨ ਆਉਣਾ, ਭਾਰ ਦਾ ਘਟਣਾ ਅਤੇ ਭ¤ੁਖ ਘ¤ਟ ਲ¤ਗਦੀ ਹੋਵੇ, ਉਸਨੂੰ ਆਪਣੀ ਬਲਗਮ ਦੀ ਜਾਂਚ ਨੇੜੇ ਦੇ ਮਾਈਕਰੋਸਕੋਪੀ ਸੈਂਟਰ ਤੋਂ ਮੁਫਤ ਕਰਵਾਉਣੀ ਚਾਹੀਦੀ ਹੈ ਅਤੇ ਸ਼ਨਾਖਤ ਹੋਣ ’ਤੇ ਡਾਟਸ ਪ੍ਰਣਾਲੀ ਦੇ ਜ਼ਰੀਏ ਇਲਾਜ ਕਰਵਾਉਣਾ ਚਾਹੀਦਾ ਹੈ।
ਸੀਨੀਅਰ ਡਾਟਸ ਪਲੱਸ ਸੁਪਰਵਾਈਜ਼ਰ ਸ਼੍ਰੀ ਜਗਦੀਸ਼ ਰਾਏ ਕੁਲਰੀਆਂ ਨੇ ਕਿਹਾ ਕਿ ਟੀ.ਬੀ. ਦੀ ਬਿਮਾਰੀ ਦਾ ਨਸਿਆਂ ਨਾਲ ਤੇ ਏਡਜ਼ ਨਾਲ ਡੂੰਘਾ ਸੰਬੰਧ ਹੈ ਕਿਉਂਕਿ ਤੰਦਰੁਸਤ ਮਨੁੱਖਾਂ ਦੇ ਮੁਕਾਬਲੇ ਨਸ਼ੇੜੀਆਂ ਅਤੇ ਏਡਜ਼ ਰੋਗੀਆਂ ਨੂੰ ਟੀ.ਬੀ. ਹੋਣ ਦਾ ਖ਼ਤਰਾ ਪੰਜ ਤੋਂ ਛੇ ਗੁਣਾ ਜ਼ਿਆਦਾ ਹੁੰਦਾ ਹੈ, ਇਸੇ ਲਈ ਸਰਕਾਰ ਵ¤ਲੋਂ ਹਰ ਇਕ ਟੀ.ਬੀ. ਦੇ ਮਰੀਜ਼ ਦਾ ਮੁਫਤ ਐਚ.ਆਈ.ਵੀ. ਟੈਸਟ ਲਾਜ਼ਮੀ ਕੀਤਾ ਗਿਆ। ਉਨ ਕਿਹਾ ਕਿ ਜਿਹੜੇ ਮਰੀਜ਼ ਸਹੀ ਇਲਾਜ ਨਹੀਂ ਕਰਵਾਉਂਦੇ ਜਾਂ ਇਲਾਜ ਅਧੂਰਾ ਛ¤ਡ ਦਿੰਦੇ ਹਨ, ਉਹ ਗੰਭੀਰ ਟੀ.ਬੀ. ਦਾ ਸ਼ਿਕਾਰ ਹੋ ਜਾਂਦੇ ਹਨ, ਉਨ ਦਾ ਇਲਾਜ ਮੁਸ਼ਕਿਲ ਹੋ ਜਾਂਦਾ ਹੈ।
ਸਮਾਰੋਹ ਦੌਰਾਨ ਕੈਦੀਆਂ ਨੂੰ ਸੰਬੋਧਨ ਕਰਦਿਆਂ ਸੁਪਰਡੈਂਟ ਜੇਲ ਸ਼੍ਰੀ ਜਾਗੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ ਵਿਸ਼ਵਾਸ ਦਵਾਇਆ ਕਿ ਉਹ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਕੈਦੀਆਂ ਨੇ ਜਿ¤ਥੇ ਆਪਣੀਆਂ ਸਿਹਤ ਸ¤ਮਸਿਆਵਾਂ ਡਾਕਟਰਾਂ ਨਾਲ ਸਾਂਝੀਆਂ ਕੀਤੀਆਂ, ਉ¤ਥੇ ਸੱਭਿਆਚਾਰਕ ਅਤੇ ਨਸ਼ਿਆਂ ਖਿਲਾਫ਼ ਗੀਤ ਪੇਸ਼ ਕਰਕੇ ਆਪਣੇ ਦਿਲ ਦੇ ਵਲਵਲਿਆਂ ਨੂੰ ਵੀ ਉਜਾਗਰ ਕੀਤਾ। ਇਸ ਮੌਕੇ ਸਹਾਇਕ ਸ਼੍ਰੀ ਮਲਕੀਤ ਸਿੰਘ, ਡਾ. ਮੋਹਿਤ ਮਾਨਵ, ਜੇਲ• ਵਿਜ਼ਟਰ ਬਿੱਟੂ ਖਿਆਲਾ, ਸੁਰਿੰਦਰ ਕੁਮਾਰ, ਦੀਪਕ ਕਾਲੜਾ ਅਤੇ ਬੂਟਾ ਸਿੰਘ ਵੀ ਹਾਜ਼ਰ ਸਨ।


Post a Comment